ETV Bharat / sitara

ਦੀਪਿਕਾ ਨੇ ਉਦਾਸੀ ਤੇ ਡਿਪ੍ਰੈਸ਼ਨ ਦੌਰਾਨ ਦੱਸੀ ਗੱਲਬਾਤ ਕਰਨ ਦੀ ਮਹੱਤਤਾ - ਸੁਸ਼ਾਂਤ ਸਿੰਘ ਰਾਜਪੂਤ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ 'ਤੇ ਪ੍ਰਤੀਕੀਰਿਆ ਦਿੱਤੀ ਹੈ। ਦੀਪਿਕਾ ਨੇ ਉਦਾਸੀ ਵਿਰੁੱਧ ਲੜਨ ਲਈ ਗੱਲਬਾਤ ਕਰਨ ਨੂੰ ਮਹੱਤਵਪੂਰਣ ਦੱਸਿਆ।

ਦੀਪਿਕਾ ਨੇ ਦੱਸੀ ਗੱਲਬਾਤ ਦੀ ਮਹੱਤਤਾ
ਦੀਪਿਕਾ ਨੇ ਦੱਸੀ ਗੱਲਬਾਤ ਦੀ ਮਹੱਤਤਾ
author img

By

Published : Jun 15, 2020, 2:22 PM IST

ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ 'ਤੇ ਪ੍ਰਤੀਕੀਰਿਆ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੀਪਿਕਾ ਨੇ ਡਿਪ੍ਰੈਸ਼ਨ ਤੇ ਮਾਨਸਿਕ ਤਣਾਅ ਦੌਰਾਨ ਗੱਲਬਾਤ ਕਰਨ ਦੀ ਮਹੱਤਤਾ ਨੂੰ ਦੱਸਿਆ ਹੈ।

ਦੀਪਿਕਾ ਨੇ ਆਪਣੀ ਪ੍ਰਤੀਕੀਰਿਆ ਦਿੰਦੇ ਹੋਏ ਕਿਹਾ ਕਿ ਉਦਾਸੀ ਵਿਰੁੱਧ ਲੜਨ ਲਈ ਲੋਕਾਂ ਨੂੰ ਇਕ-ਦੂਜੇ ਨਾਲ ਗੱਲਬਾਤ ਕਰਦੇ ਰਹਿਣਾ ਬੇਹਦ ਜ਼ਰੂਰੀ ਹੈ। ਦੀਪਿਕਾ ਨੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ 'ਰਾਬਤਾ' 'ਚ ਸਾਲ 2017 ਵਿੱਚ ਇੱਕ ਵਿਸ਼ੇਸ਼ ਡਾਂਸ ਕੀਤਾ ਸੀ। ਅਭਿਨੇਤਰੀ ਨੇ ਮਾਨਸਿਕ ਤਣਾਅ ਦੇ ਸਮੇਂ ਦੌਰਾਨ ਕਿਸੇ ਨਾਲ ਵੀ ਗੱਲ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਪੋਸਟ ਵਿੱਚ ਆਪਸੀ ਗੱਲਬਾਤ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਹਨ।

ਆਪਣੀ ਪੋਸਟ 'ਚ ਦੀਪਿਕਾ ਨੇ ਲਿੱਖਿਆ, " ਇੱਕ ਅਜਿਹੇ ਵਿਅਕਤੀ ਦੇ ਤੌਰ 'ਤੇ ਜਿਸ ਨੂੰ ਖ਼ੁਦ ਮਾਨਸਿਕ ਪਰੇਸ਼ਾਨੀ ਝੱਲਣੀ ਪਈ ਹੈ, ਮੈਂ ਮਦਦ ਲਈ ਅੱਗੇ ਆ ਕੇ ਆਪਣੀ ਸਮੱਸਿਆ ਨੂੰ ਸਾਂਝਾ ਕਰਨ ਉੱਤੇ ਜ਼ੋਰ ਦਿੰਦੀ ਹਾਂ। ਅਜਿਹੇ ਸਮੇਂ ਦੀ ਗੱਲਬਾਤ ਕਰੋ, ਸੰਵਾਦ ਕਰੋ ਅਤੇ ਆਪਣੀ ਭਾਵਨਾਵਾਂ ਨੂੰ ਜ਼ਾਹਿਰ ਕਰੋ ਅਤੇ ਹੋਰਨਾਂ ਲੋਕਾਂ ਦੀ ਮਦਦ ਲਵੋ, ਇਹ ਯਾਦ ਰੱਖੋ ਕਿ ਤੁਸੀਂ ਇੱਕਲੇ ਨਹੀਂ ਹੋ। ਇਸ 'ਚ ਅਸੀਂ ਸਭ ਨਾਲ ਹਾਂ ਅਤੇ ਸੱਭ ਤੋਂ ਮਹੱਤਵਪੂਰਣ ਗੱਲ ਉਮੀਂਦ ਹੈ। "

ਫੋਟੋ
ਫੋਟੋ

ਬਾਲੀਵੁੱਡ ਜਗਤ ਲਈ ਐਤਵਾਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਮਹਣੇ ਆਈ, ਜਦ ਮਸ਼ਹੂਰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੀ ਰਿਹਾਇਸ਼ 'ਤੇ ਖੁਦਕੁਸ਼ੀ ਕਰ ਲਈ। ਸੁਸ਼ਾਂਤ ਮੂਲ ਤੌਰ 'ਤੇ ਬਿਹਾਰ ਦੇ ਵਸਨੀਕ ਸਨ। ਬਤੌਰ ਅਦਾਕਾਰ ਮੁੰਬਈ ਸ਼ਿਫਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪਟਨਾ ਅਤੇ ਨਵੀਂ ਦਿੱਲੀ 'ਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ।

ਮੌਜੂਦਾ ਸਮੇਂ 'ਚ ਸੁਸ਼ਾਂਤ, ਟੀਵੀ ਅਦਾਕਾਰ ਮੁਕੇਸ਼ ਛਾਬੜਾ ਦੀ ਫਿਲਮ 'ਦਿਲ ਬੇਚਾਰਾ' 'ਚ ਕੰਮ ਕਰ ਰਹੇ ਸਨ, ਪਰ ਫਿਲਮ ਦੀ ਸ਼ੂਟਿੰਗ ਦੇਸ਼ 'ਚ ਲੌਕਡਾਊਨ ਕਾਰਨ ਬੰਦ ਕਰਨੀ ਪਈ।

ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਨੇ 'ਕਿਸ ਦੇਸ਼ ਮੇ ਹੈ ਮੇਰਾ ਦਿਲ' ਨਾਂਅ ਦੇ ਹਿੰਦੀ ਸੀਰੀਅਲ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਟੈਲੀਵਿਜਨ ਸੀਰੀਅਲ ਪਵਿੱਤਰ ਰਿਸ਼ਤਾ ਵਿੱਚ ਆਪਣੀ ਭੂਮਿਕਾ ਨਾਲ ਮਸ਼ਹੂਰ ਹੋਏ। 'ਕਾਏ ਪੋ ਚੇ' ਨਾਲ ਫਿਲਮੀ ਜਗਤ 'ਚ ਪੈਰ ਰੱਖਣ ਤੋਂ ਬਾਅਦ ਉਨ੍ਹਾਂ 'ਸ਼ੁੱਧ ਦੇਸੀ ਰੋਮਾਂਸ', 'ਐਮ.ਐਸ.ਧੋਨੀ: ਦਿ ਅਨਟੋਲਡ ਸਟੋਰੀ', 'ਰਾਬਤਾ', ਕੇਦਾਰਨਾਥ ਅਤੇ ਸੋਨਚਿਰਿਆ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਸੁਸ਼ਾਂਤ ਦੀ ਆਖਰੀ ਫਿਲਮ ਸਾਲ 2019 ਵਿੱਚ ਛਿਛੋਰੇ ਸੀ।ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਕਈ ਸਿਆਸਤਦਾਨਾਂ ਨੇ ਵੀ ਦੁੱਖ ਜ਼ਾਹਿਰ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.