ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਖੇ ਹੋਈ ਹਿੰਸਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਵਿਦਿਆਰਥੀਆਂ ਦੇ ਸਮਰਥਨ ਵਿੱਚ ਯੂਨੀਵਰਸਿਟੀ ਪਹੁੰਚੀ ਹੈ। ਇੱਕ ਦਿਨ ਪਹਿਲਾਂ ਮੁੰਬਈ ਦੇ ਕਾਰਟਰ ਰੋਡ ਵਿੱਚ ਬਾਲੀਵੁੱਡ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦੀਪਿਕਾ ਪਾਦੁਕੋਣ ਦਿੱਲੀ ਵਿੱਚ ਜੇਐੱਨਯੂ ਗਈ ਅਤੇ ਵਿਦਿਆਰਥੀਆਂ ਦਾ ਸਮਰਥਨ ਕੀਤਾ।
ਇਸ ਮੌਕੇ ਜੇਐਨਯੂ ਦੇ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਵੀ ਮੌਜੂਦ ਹਨ। ਦੀਪਿਕਾ ਪਾਦੁਕੋਣ ਦੇ ਸਾਹਮਣੇ ਵਿਦਿਆਰਥੀਆਂ ਨੇ ਨਾਅਰੇ ਲਗਾਏ। ਦੱਸ ਦੇਈਏ ਕਿ ਦੀਪਿਕਾ ਆਪਣੀ ਫਿਲਮ ਛਪਾਕ ਦੇ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਦੋ ਦਿਨਾਂ ਲਈ ਦਿੱਲੀ ਵਿੱਚ ਮੌਜੂਦ ਸੀ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ 19 ਹੋਰ ਵਿਦਿਆਰਥੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਵੱਲੋਂ 4 ਜਨਵਰੀ ਨੂੰ ਸਰਵਰ ਰੂਮ ਦੀ ਭੰਨਤੋੜ ਕਰਨ ਅਤੇ ਸੁਰੱਖਿਆ ਗਾਰਡ ‘ਤੇ ਹਮਲਾ ਕਰਨ ਲਈ ਐਫਆਈਆਰ ਦਰਜ ਕੀਤੀ ਗਈ ਹੈ। ਜੇਐਨਯੂ ਪ੍ਰਸ਼ਾਸਨ ਨੇ 5 ਜਨਵਰੀ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।