ਮੁੰਬਈ: ਚਿੰਤਾ ਅਤੇ ਉਦਾਸੀ ਦਾ ਸ਼ਿਕਾਰ ਰਹਿ ਚੁੱਕੀ, ਅਦਾਕਾਰਾ ਦੀਪਿਕਾ ਪਾਦੂਕੋਣ ਨੇ ਐਤਵਾਰ ਨੂੰ ਮਾਨਸਿਕ ਸਿਹਤ 'ਤੇ ਆਪਣੇ ਪਹਿਲੇ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ। 33 ਸਾਲਾ ਅਦਾਕਾਰਾ ਨੇ ਇਸ ਮੌਕੇ ਕਿਹਾ, "ਲਿਵ ਲਵ ਲਾਫ ਫਾਊਂਡੇਸ਼ਨ ਨੂੰ ਚਾਰ ਸਾਲ ਪੂਰੇ ਹੋ ਚੁੱਕੇ ਹਨ ਅਤੇ ਅੱਜ ਅਸੀਂ ਆਪਣੀ ਪਹਿਲੀ ਲੈਕਚਰ ਲੜੀ ਸ਼ੁਰੂ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਕਾਫ਼ੀ ਅੱਗੇ ਆ ਚੁੱਕੇ ਹਾਂ।"
ਹੋਰ ਪੜ੍ਹੋ: ਮਾਂ ਬਣਨ ਵਾਲੀ ਹੈ ਦੀਪਿਕਾ ਪਾਦੂਕੋਣ ?
ਅੱਗੇ ਗੱਲ ਕਰਦਿਆਂ, ਅਦਾਕਾਰਾ ਨੇ ਉਦਾਸੀ ਤੋਂ ਆਪਣੇ ਸਭ ਤੋਂ ਵੱਡੇ ਸੰਘਰਸ਼ ਬਾਰੇ ਦੱਸਿਆ, 'ਇਸ ਬਾਰੇ ਗੱਲ ਸ਼ੁਰੂ ਹੋ ਗਈ ਹੈ, ਹੁਣ ਇਸ ਵਿੱਚ ਚਾਰ ਸਾਲ ਪਹਿਲਾਂ ਨਾਲੋਂ ਘੱਟ ਧੱਬਾ ਮੰਨ੍ਹਿਆ ਜਾਂਦਾ ਹੈ, ਪਰ ਜਾਗਰੂਕਤਾ ਦੇ ਪੱਧਰ 'ਤੇ ਸਾਨੂੰ ਹਾਲੇ ਵੀ ਕਾਫ਼ੀ ਕੰਮ ਕਰਨਾ ਪਵੇਗਾ ਤੇ ਇਸ ਦੇ ਲਈ, ਸਾਨੂੰ ਹਮੇਸ਼ਾ ਹੀ ਚਰਚਾ ਜਾਰੀ ਰੱਖਣੀ ਹੋਵੇਗੀ।'
-
The inaugural Live,Love,Laugh-A Lecture Series with Deepika Padukone takes place today, at 7.30PM!It gives me great pleasure to see the #LectureSeries come to life, and I look forward to this evening’s event. Join us live here https://t.co/6Xetjv7jBs @TLLLFoundation
— Deepika Padukone (@deepikapadukone) September 15, 2019 " class="align-text-top noRightClick twitterSection" data="
">The inaugural Live,Love,Laugh-A Lecture Series with Deepika Padukone takes place today, at 7.30PM!It gives me great pleasure to see the #LectureSeries come to life, and I look forward to this evening’s event. Join us live here https://t.co/6Xetjv7jBs @TLLLFoundation
— Deepika Padukone (@deepikapadukone) September 15, 2019The inaugural Live,Love,Laugh-A Lecture Series with Deepika Padukone takes place today, at 7.30PM!It gives me great pleasure to see the #LectureSeries come to life, and I look forward to this evening’s event. Join us live here https://t.co/6Xetjv7jBs @TLLLFoundation
— Deepika Padukone (@deepikapadukone) September 15, 2019
ਲਿਵ ਲਵ ਲਾਫ ਫਾਉਂਡੇਸ਼ਨ ਦੀ ਨਿਰਮਾਤਾ ਦੀਪਿਕਾ ਪਾਦੁਕੋਣ ਨੇ ਮਾਨਸਿਕ ਸਿਹਤ ਬਾਰੇ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਨ ਲਈ ਮੀਡੀਆ ਦਾ ਧੰਨਵਾਦ ਕੀਤਾ। ਅਦਾਕਾਰਾ ਨੇ ਕਿਹਾ, 'ਮੇਰੇ ਖ਼ਿਆਲ ਵਿੱਚ ਮਾਨਸਿਕ ਸਿਹਤ ਦੇ ਬਾਰੇ ਕਾਫ਼ੀ ਗੱਲਾਂ ਹੋਈਆਂ ਹਨ ਤੇ ਮੈਂ ਇਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਮੀਡੀਆ ਦਾ ਧੰਨਵਾਦ ਕਰਦੀ ਹਾਂ, ਖ਼ਾਸ ਕਰਕੇ ਇੰਟਰਵਿਊਜ਼, ਲੇਖ ਅਤੇ ਲੇਖ ਨੂੰ ਵਿਚਾਰ-ਵਟਾਂਦਰੇ ਦੇ ਰਾਹੀ ਚਰਚਾ ਵਿੱਚ ਯਾਦ ਰੱਖਣ ਲਈ।'
ਹੋਰ ਪੜ੍ਹੋ: Femina Beauty Awards 2019: ਇਹ ਸ਼ਾਮ ਰਹੀ ਦੀਪਿਕਾ-ਰਣਵੀਰ ਤੇ ਸਾਰਾ ਦੇ ਨਾਂਅ
ਇਸ ਗੱਲਬਾਤ ਦੌਰਾਨ ਅਦਾਕਾਰਾ ਨੇ ਮਾਨਸਿਕ ਸਿਹਤ ਬਾਰੇ ਆਪਣੀ ਲੈਕਚਰ ਲੜੀ ਬਾਰੇ ਵੀ ਗੱਲ ਕੀਤੀ ਤੇ ਕਿਹਾ ‘ਲੈਕਚਰ ਸੀਰੀਜ਼ ਵਿਸ਼ਵ ਦੇ ਸਾਰੇ ਹਿੱਸਿਆਂ ਤੋਂ ਵੱਖ-ਵੱਖ ਮਿਹਨਤੀ ਲੋਕਾਂ ਨੂੰ ਇਕੱਠਾ ਕਰਨਾ ਹੈ। ਖ਼ਾਸਕਰ ਉਹ ਲੋਕ ਜਿਹੜੇ ਮਾਨਸਿਕ ਸਿਹਤ ਪ੍ਰਤੀ ਪ੍ਰੇਸ਼ਾਨ ਹਨ ਤੇ ਜੋ ਇਸ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਨਾ ਚਾਹੁੰਦੇ ਹਨ।'