ਮੁੰਬਈ: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਸਵੈ-ਕੁਆਰੰਟੀਨ ਵਿੱਚ ਰਹਿੰਦੇ ਹੋਏ ਬਾਲੀਵੁੱਡ ਸੈਲੀਬ੍ਰੈਟੀਜ਼ ਭਾਂਡੇ ਤੋਂ ਲੈ ਕੇ ਘਰ ਦੀ ਸਾਫ਼-ਸਫ਼ਾਈ ਤੱਕ ਹਰ ਕੰਮ ਨੂੰ ਖ਼ੁਦ ਹੀ ਕਰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਹੁਣ ਦਿੱਗਜ਼ ਅਦਾਕਾਰ ਨੀਨਾ ਗੁਪਤਾ ਦਾ ਨਾਂਅ ਵੀ ਸ਼ਾਮਲ ਹੈ। ਨੀਨਾ ਆਪਣੇ ਘਰ ਦੇ ਕੱਪੜਿਆਂ ਦੀ ਸਿਲਾਈ ਕਰਦੀ ਨਜ਼ਰ ਆਈ।
ਨੀਨਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਘਰ ਦੇ ਪਰਦਿਆਂ ਦੀ ਸਿਲਾਈ ਕਰਦੀ ਨਜ਼ਰ ਆ ਰਹੀ ਹੈ। ਨੀਨਾ ਇਹ ਕੰਮ ਫ਼ਿਲਹਾਲ ਖ਼ੁਦ ਹੀ ਕਰ ਰਹੀ ਹੈ, ਕਿਉਂਕਿ ਕੋਵਿਡ-19 ਕਾਰਨ ਦਰਜੀ ਨੂੰ ਨਹੀਂ ਬੁਲਾਇਆ ਜਾ ਸਕਦਾ।
ਨੀਨਾ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ,"ਅਰੇ ਯਾਰ ਕੱਚੀ ਹੋ ਗਈ ਸਬ ਕੇ ਸਾਹਮਣੇ।" ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਆਪਣੇ ਸਕੂਲ ਦੇ ਦਿਨਾਂ ਵਿੱਚ ਹੋਮ ਸਾਈਸ ਦੀ ਕਲਾਸ ਬਾਰੇ ਵੀ ਦੱਸਦੀ ਹੋਈ ਨਜ਼ਰ ਆਈ, ਜਿੱਥੇ ਉਨ੍ਹਾਂ ਨੇ ਸਿਲਾਈ ਸਿੱਖੀ ਸੀ।
ਵਰਕ ਫ੍ਰੰਟ ਦੀ ਜੇ ਗੱਲ ਕਰੀਏ ਤਾਂ ਨੀਨਾ ਆਉਣ ਵਾਲੇ ਸਮੇਂ ਵਿੱਚ ਨੈੱਟਫਲੀਕਸ ਦੇ ਸ਼ੋਅ 'ਮਸਾਬਾ ਮਸਾਬਾ' ਵਿੱਚ ਆਪਣੀ ਬੇਟੀ ਮਸਾਬਾ ਦੇ ਨਾਲ ਨਜ਼ਰ ਆਵੇਗੀ।