ETV Bharat / sitara

Shilpa loan non repayment: ਸ਼ਿਲਪਾ ਤੇ ਸ਼ਮਿਤਾ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ - ਸ਼ਿਲਪਾ ਸ਼ੈਟੀ ਕੁੰਦਰਾ

ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸ਼ਿਲਪਾ ਨੂੰ ਲੋਨ ਚੁਕਾਉਣ ਦੇ ਮਾਮਲੇ 'ਚ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਸ਼ਿਲਪਾ ਤੋਂ ਇਲਾਵਾ ਭੈਣ ਸ਼ਮਿਤਾ ਸ਼ੈੱਟੀ ਅਤੇ ਉਸ ਦੀ ਮਾਂ ਸੁਨੰਦਾ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ। ਮਾਮਲਾ 21 ਲੱਖ ਰੁਪਏ ਦੇ ਕਰਜ਼ੇ ਦਾ ਹੈ। ਅਦਾਲਤ ਨੇ ਤਿੰਨਾਂ ਨੂੰ 28 ਫ਼ਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।

Shilpa loan non repayment
Shilpa loan non repayment
author img

By

Published : Feb 13, 2022, 1:32 PM IST

ਮੁੰਬਈ: ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ, ਉਸ ਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਮਾਂ ਸੁਨੰਦਾ ਸ਼ੈੱਟੀ ਨੂੰ ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਤਿੰਨਾਂ 'ਤੇ ਕਰਜ਼ੇ ਦੀ ਅਦਾਇਗੀ ਨਾ ਕਰਨ ਦਾ ਦੋਸ਼ ਹੈ। ਸ਼ਿਲਪਾ 'ਤੇ ਇਕ ਕਾਰੋਬਾਰੀ ਨੇ 21 ਲੱਖ ਰੁਪਏ ਦੇ ਲੋਨ ਮਾਮਲੇ 'ਚ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸੰਮਨ ਜਾਰੀ ਕੀਤਾ ਗਿਆ, ਜਦੋਂ ਕਾਰੋਬਾਰੀ ਪਰਹਾਦ ਅਮਰਾ ਨੇ ਜੁਹੂ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਅਮਰਾ ਨੇ ਸ਼ਿਲਪਾ 'ਤੇ ਕਰਜ਼ਾ ਨਾ ਮੋੜਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਸ਼ਿਲਪਾ 'ਤੇ ਉਸ ਦਾ 21 ਲੱਖ ਰੁਪਏ ਬਕਾਇਆ ਹੈ।

Shilpa loan non repayment
Shilpa loan non repayment

ਕਾਰੋਬਾਰੀ ਪਰਹਾਦ ਅਮਰਾ ਦੀ ਅਪੀਲ 'ਤੇ ਅੰਧੇਰੀ ਦੀ ਮੈਜਿਸਟ੍ਰੇਟ ਅਦਾਲਤ ਨੇ ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ, ਉਸ ਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਮਾਂ ਸੁਨੰਦਾ ਸ਼ੈੱਟੀ ਨੂੰ 28 ਫਰਵਰੀ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਸ਼ਿਕਾਇਤ ਦੇ ਅਨੁਸਾਰ, ਸ਼ਿਲਪਾ ਸ਼ੈੱਟੀ, ਭੈਣ ਸ਼ਮਿਤਾ ਅਤੇ ਮਾਂ ਸੁਨੰਦਾ ਕਰਜ਼ਾ ਮੋੜਨ ਵਿੱਚ ਅਸਫਲ ਰਹੀਆਂ, ਜੋ ਕਿ ਕਥਿਤ ਤੌਰ 'ਤੇ ਸ਼ਿਲਪਾ ਅਤੇ ਸ਼ਮਿਤਾ ਦੇ ਪਿਤਾ ਸੁਰਿੰਦਰ ਸ਼ੈੱਟੀ ਨੇ ਲਿਆ ਸੀ।

ਕਾਰੋਬਾਰੀ ਅਮਰਾ ਇੱਕ ਆਟੋਮੋਬਾਈਲ ਏਜੰਸੀ ਦਾ ਮਾਲਕ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਸੁਰਿੰਦਰ ਸ਼ੈੱਟੀ ਨੇ 2015 ਵਿੱਚ ਇਹ ਰਕਮ ਉਧਾਰ ਲਈ ਸੀ। ਇਹ ਜਨਵਰੀ 2017 ਤੱਕ ਚੁਕਾਇਆ ਜਾਣਾ ਸੀ, ਪਰ ਹੁਣ ਤਿੰਨੋਂ (ਸ਼ਿਲਪਾ ਸ਼ੈਟੀ, ਭੈਣ ਸ਼ਮਿਤਾ ਅਤੇ ਮਾਂ ਸੁਨੰਦਾ) ਕਰਜ਼ਾ ਮੋੜਨ ਤੋਂ ਇਨਕਾਰ ਕਰ ਰਹੇ ਹਨ।

ਇਹ ਵੀ ਪੜ੍ਹੋ: HBD Vinod Mehra: ਵਿਨੋਦ ਮਹਿਰਾ ਦੇ ਹੋਏ ਸਨ 3 ਵਿਆਹ, ਰੇਖਾ ਨਾਲ ਵੀ ਜੁੜਿਆ ਨਾਂਅ, ਜਾਣੋ ਕੁੱਝ ਖ਼ਾਸ ਗੱਲਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.