ETV Bharat / sitara

ਫ਼ਿਲਮ ਛਿਛੋਰੇ ਦੇ ਨਵੇਂ ਟ੍ਰੇ੍ਲਰ ਨੇ ਪਾਏ ਖਲਾਰੇ - Chhichhore new trailer

ਸੁਸ਼ਾਂਤ ਸਿੰਘ ਰਾਜਪੂਤ ਅਤੇ ਵਰੁਣ ਸ਼ਰਮਾ ਦੀ ਦੋਸਤੀ 'ਤੇ ਆਉਣ ਵਾਲੀ ਫ਼ਿਲਮ 'ਛਿਛੋਰੇ' ਦਾ ਨਵਾਂ 'ਦੋਸਤੀ ਸਪੈਸ਼ਲ' ਟ੍ਰੇਲਰ ਜਾਰੀ ਹੋਇਆ ਹੈ। ਇਸ ਟ੍ਰੇਲਰ ਵਿੱਚ ਮੁੰਡਿਆ ਦੇ ਹੋਸਟਲ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ।

ਛਿਛੋਰੇ
author img

By

Published : Aug 23, 2019, 11:23 PM IST

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ, ਸ਼ਰਧਾ ਕਪੂਰ ਅਤੇ ਵਰੁਣ ਸ਼ਰਮਾ ਸਟਾਰਰ ਫ਼ਿਲਮ 'ਛਿਛੋਰੇ' ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਹੈ। ਜਿੱਥੇ ਫ੍ਰੈਂਡਸ਼ਿਪ ਡੇਅ ਦੇ ਮੌਕੇ 'ਤੇ ਰਿਲੀਜ਼ ਹੋਇਆ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ, ਉੱਥੇ ਹੀ ਮੇਕਰਸ ਨੇ ਇਸ ਫ਼ਿਲਮ ਦਾ ਇੱਕ ਨਵਾਂ 'ਦੋਸਤੀ ਸਪੈਸ਼ਲ' ਟ੍ਰੇਲਰ ਜਾਰੀ ਕੀਤਾ ਹੈ, ਜੋ ਪਹਿਲੇ ਟ੍ਰੇਲਰ ਨਾਲੋਂ ਵੀ ਵਧੇਰੇ ਮਜ਼ੇਦਾਰ ਹੈ।

  • " class="align-text-top noRightClick twitterSection" data="">

1 ਮਿੰਟ 56 ਸਕਿੰਟ ਦੇ ਇਸ ਟ੍ਰੇਲਰ ਨੂੰ ਦੇਖ ਕੇ ਤੁਹਾਡੀਆਂ ਕਾਲਜ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਇਸ ਟ੍ਰੇਲਰ ਵਿੱਚ ਮੁੰਡਿਆਂ ਦੇ ਹੋਸਟਲ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਹੈ। ਨਾਲ ਹੀ, ਸੁਸ਼ਾਂਤ ਸਿੰਘ ਰਾਜਪੂਤ ਅਤੇ ਵਰੁਣ ਸ਼ਰਮਾ ਦੇ ਜ਼ਬਰਦਸਤ ਅਤੇ ਬੌਲਡ ਚੁਟਕਲੇ ਤੁਹਾਨੂੰ ਹੱਸਣ ਲਈ ਮਜਬੂਰ ਕਰ ਦੇਣਗੇ। ਇਸ ਟ੍ਰੇਲਰ ਵਿੱਚ ਦੋਵੇਂ ਹੋਸਟਲਾਂ ਵਿੱਚ ਸਭ ਤੋਂ ਵੱਧ ਪ੍ਰੈਂਕ ਕਰਦੇ ਦਿਖਾਈ ਦੇ ਰਹੇ ਹਨ।

ਫ਼ਿਲਮ 'ਛਿਛੋਰੇ' ਵਿੱਚ ਤੁਸੀਂ ਦੋ ਕਹਾਣੀਆਂ ਵੇਖੋਗੇ, ਇੱਕ ਜਵਾਨੀ ਵਾਲੀ ਅਤੇ ਦੂਜੀ ਬੁੱਢਾਪੇ ਵਾਲੀ। ਇਸ ਫ਼ਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸ਼ਰਧਾ ਕਪੂਰ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਵਰੁਣ ਸ਼ਰਮਾ, ਤਾਹਿਰ ਰਾਜ ਭਸੀਨ, ਤੁਸ਼ਾਰ ਪਾਂਡੇ ਅਤੇ ਪ੍ਰਤੀਕ ਬੱਬਰ ਵੀ ਫ਼ਿਲਮ ਵਿੱਚ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਨਿਰਦੇਸ਼ਕ ਨਿਤੇਸ਼ ਤਿਵਾੜੀ ਫ਼ਿਲਮ 'ਦੰਗਲ' ਦੀ ਰਿਲੀਜ਼ ਤੋਂ ਤਿੰਨ ਸਾਲ ਬਾਅਦ ਇਸ ਫ਼ਿਲਮ ਨਾਲ ਵਾਪਸੀ ਕਰ ਰਹੇ ਹਨ। ਫ਼ਿਲਮ ਦੀ ਪ੍ਰੋਡਕਸ਼ਨ ਸਾਜਿਦ ਨਾਡੀਆਡਵਾਲਾ ਨੇ ਕੀਤੀ ਹੈ। 'ਛਿਛੋਰੇ' 6 ਸਤੰਬਰ ਨੂੰ ਵੱਡੇ ਪਰਦੇ 'ਤੇ ਦਸਤਕ ਦੇਵੇਗੀ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.