ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ਮਿਸ਼ਨ ਮੰਗਲ ਅਤੇ ਜੌਨ ਅਬ੍ਰਾਹਮ ਦੀ ਬਾਟਲਾ ਹਾਊਸ ਇੱਕੋਂ ਹੀ ਦਿਨ ਰਿਲੀਜ਼ ਹੋਈਆਂ ਸਨ। ਮਿਸ਼ਨ ਮੰਗਲ ਤੇ ਬਾਟਲਾ ਹਾਊਸ ਨੇ ਸੁਤੰਤਰਤਾ ਦਿਵਸ ਵਾਲੇ ਦਿਨ ਸਿਨੇਮਾ ਘਰਾਂ ਵਿੱਚ ਦਸਤਕ ਦਿੱਤੀ ਸੀ। ਇਨ੍ਹਾਂ ਦੋਵੇ ਫ਼ਿਲਮਾਂ ਦੇ ਕਲੈਸ਼ ਕਾਰਨ ਦਰਸ਼ਕਾਂ ਨੂੰ ਫ਼ਿਲਮ ਦੀ ਚੋਣ ਵਿੱਚ ਕਾਫ਼ੀ ਪ੍ਰੇਸ਼ਾਨੀ ਹੋਈ, ਕਿ ਕਿਹੜੀ ਫ਼ਿਲਮ ਨੂੰ ਪਹਿਲ ਦਿੱਤੀ ਜਾਵੇ?
ਖ਼ਾਸ ਗੱਲ ਤਾਂ ਇਹ ਰਹੀ, ਕਿ ਦੋਨਾਂ ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਵਿੱਚ ਜਨਮ ਅਸ਼ਟਮੀ ਵਾਲੇ ਦਿਨ ਦੀ ਛੁੱਟੀ ਹੋਣ ਕਾਰਨ ਸਿਨੇਮਾ ਘਰ ਪੂਰੇ ਭਰੇ ਰਹੇ ਜਿਸ ਕਾਰਨ ਇਨ੍ਹਾਂ ਦੋਨਾਂ ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਜ਼ਬਰਦਸਤ ਪਕੜ ਬਣਾਈ।
ਦੱਸ ਦਈਏ ਕਿ, ਫ਼ਿਲਮ ਮਿਸ਼ਨ ਮੰਗਲ 10 ਦਿਨਾਂ ਵਿੱਚ ਤਕਰੀਬਨ 150 ਕਰੋੜ ਦੀ ਕਮਾਈ ਕਰ ਚੁੱਕੀ ਹੈ ਤੇ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਹਾਲੇ ਵੀ ਹੁੰਗਾਰਾ ਮਿਲ ਰਿਹਾ ਹੈ।
ਦਿਨ 1 - (15 ਅਗਸਤ) - 29.16 ਕਰੋੜ ਰੁਪਏ
ਦਿਨ 2 - (16 ਅਗਸਤ) - 17.28 ਕਰੋੜ ਰੁਪਏ
ਦਿਨ 3 - (17 ਅਗਸਤ) - 23.58 ਕਰੋੜ ਰੁਪਏ
ਦਿਨ 4 - (18 ਅਗਸਤ) - 27.54 ਕਰੋੜ ਰੁਪਏ
ਦਿਨ 5 - (19 ਅਗਸਤ) - 8.91 ਕਰੋੜ ਰੁਪਏ
ਦਿਨ 6 - (20 ਅਗਸਤ) - 7.92 ਕਰੋੜ ਰੁਪਏ
ਦਿਨ 7 - (21 ਅਗਸਤ) - 6.84 ਕਰੋੜ ਰੁਪਏ
ਦਿਨ 8 - (22 ਅਗਸਤ) - 6.93 ਕਰੋੜ ਰੁਪਏ
ਦਿਨ 9 - (23 ਅਗਸਤ) - 7.83 ਕਰੋੜ ਰੁਪਏ
ਦਿਨ 10 - (24 ਅਗਸਤ) - 13.32 ਕਰੋੜ ਰੁਪਏ
ਮਿਸ਼ਨ ਮੰਗਲ ਦਾ ਕੁੱਲ 10 ਦਿਨਾਂ ਦਾ ਬਾਕਸ ਆਫਿਸ 'ਤੇ ਸੰਗ੍ਰਹਿ: 149.31 ਕਰੋੜ ਰੁਪਏ।
ਹੋਰ ਪੜ੍ਹੋ : 'ਮਿਸ਼ਨ ਮੰਗਲ' ਅਤੇ 'ਬਾਟਲਾ ਹਾਊਸ' ਬਾਕਸ ਆਫਿਸ 'ਤੇ ਪਹਿਲੇ ਦਿਨ ਦੀ ਕਮਾਈ
ਜੇ ਫ਼ਿਲਮ ਬਾਟਲਾ ਹਾਊਸ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਵੀ ਬਾਕਸ ਆਫਿਸ 'ਤੇ ਬਾਖ਼ੂਬੀ ਪ੍ਰਸੰਸਾ ਖੱਟੀ ਹੈ। ਇਸ ਫ਼ਿਲਮ ਨੇ ਪਹਿਲੇ 10 ਦਿਨਾਂ ਵਿੱਚ ਤਕਰੀਬਨ 77 ਕਰੋੜ ਦੀ ਕਮਾਈ ਕੀਤੀ ਹੈ। ਇਨ੍ਹਾਂ ਦੋਹਾਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਵੇ ਫ਼ਿਲਮਾਂ ਹਾਲੇ ਤੱਕ ਇਸ ਸਾਲ ਦੀ ਸਭ ਤੋਂ ਚਰਚਿਤ ਤੇ ਦਿਲਚਸਪ ਫ਼ਿਲਮਾਂ ਰਹੀਆ ਹਨ।
ਦਿਨ 1 - (15 ਅਗਸਤ) - 15.55 ਕਰੋੜ ਰੁਪਏ
ਦਿਨ 2 - (16 ਅਗਸਤ) - 8.84 ਕਰੋੜ ਰੁਪਏ
ਦਿਨ 3 - (17 ਅਗਸਤ) - 10.90 ਕਰੋੜ ਰੁਪਏ
ਦਿਨ 4 - (18 ਅਗਸਤ) - 12.70 ਕਰੋੜ ਰੁਪਏ
ਦਿਨ 5 - (19 ਅਗਸਤ) - 5.05 ਕਰੋੜ ਰੁਪਏ
ਦਿਨ 6 - (20 ਅਗਸਤ) - 4.78 ਕਰੋੜ ਰੁਪਏ
ਦਿਨ 7 - (21 ਅਗਸਤ) - 4.24 ਕਰੋੜ ਰੁਪਏ
ਦਿਨ 8 - (22 ਅਗਸਤ) - 3.78 ਕਰੋੜ ਰੁਪਏ
ਦਿਨ 9 - (23 ਅਗਸਤ) - 4.15 ਕਰੋੜ ਰੁਪਏ
ਦਿਨ 10 - (24 ਅਗਸਤ) - 6.58 ਕਰੋੜ ਰੁਪਏ
ਬਾਟਲਾ ਹਾਊਸ ਦਾ ਕੁੱਲ 10 ਦਿਨਾਂ ਦਾ ਬਾਕਸ ਆਫਿਸ 'ਤੇ ਕਲੈਕਸ਼ਨ ਤਕਰੀਬਨ 77 ਕਰੋੜ ਰੁਪਏ ਰਿਹਾ ਹੈ।
ਇਸ ਤੋਂ ਇਲਾਵਾ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ਸਾਹੋ 29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਦਰਸ਼ਕਾਂ ਨੂੰ ਕਾਫ਼ੀ ਸਮੇਂ ਤੋਂ ਇੰਤਜ਼ਾਰ ਹੈ। ਦੇਖਣਾ ਹੋਵੇਗਾ ਕਿ, ਸਾਹੋ ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਮਾਤ ਦੇ ਪਾਉਂਦੀ ਹੈ ਕਿ ਨਹੀਂ।