ETV Bharat / sitara

ਪੀਐਮ ਮੋਦੀ ਘਰ ਪੁੱਜੇ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਕਲਾਕਾਰਾਂ ਨੂੰ ਇਹ ਖ਼ਾਸ ਅਪੀਲ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਘਰ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ। ਇਸ ਮੌਕੇ ਪ੍ਰਧਾਨਮੰਤਰੀ ਮੋਦੀ ਨੇ ਕਲਾਕਾਰਾਂ ਨੂੰ ਸੰਬੋਧਨ ਕਰਦਿਆਂ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦਾ ਜ਼ਿਕਰ ਕੀਤਾ।

ਫ਼ੋਟੋ
author img

By

Published : Oct 19, 2019, 11:33 PM IST

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਦੇ ਪ੍ਰੋਗਰਾਮ 'ਤੇ ਕਲਾ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਲੋਕ ਕਲਿਆਣ ਮਾਰਗ ਸਥਿਤ ਪੀਐਮ ਨਿਵਾਸ 'ਤੇ ਹੋਇਆ। ਇਸ ਮੌਕੇ ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ, ਆਨੰਦ ਐਲ ਰਾਏ ਸਣੇ ਕਈ ਹੋਰ ਹਸਤੀਆਂ ਮੌਜੂਦ ਰਹੀਆਂ।

pm modi and bollywood
ਧੰਨਵਾਦ ਏਐਨਆਈ

ਹੋਰ ਪੜ੍ਹੋ: ਜ਼ਰੂਰੀ ਨਹੀਂ ਸਿਆਸਤਦਾਨ ਦਾ ਮੁੰਡਾ ਸਿਆਸਤ ਹੀ ਕਰੇ !

ਪੀਐਮ ਮੋਦੀ ਦੀ ਕਲਾਕਾਰਾਂ ਨੂੰ ਅਪੀਲ

ਪੀਐਮ ਮੋਦੀ ਨੇ ਕਲਾਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਾਂਧੀ ਸਾਧਗੀ ਦੇ ਪ੍ਰੇਮੀ ਸਨ। ਉਨ੍ਹਾਂ ਦੇ ਵਿਚਾਰ ਦੂਰ ਦੂਰ ਤੱਕ ਗੂੰਜਦੇ ਹਨ। ਉਨ੍ਹਾਂ ਨੇ ਕਿਹਾ ਕਿ ਰਚਨਾਤਮਕਤਾ ਦੀ ਇਸ ਭਾਵਨਾ ਦਾ ਦੋਹਨ ਕਰਨਾ ਜ਼ਰੂਰੀ ਹੈ। ਪੀਐਮ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਲੋਕਪ੍ਰਿਅ ਬਣਾਉਣ ਦੇ ਲਈ ਫ਼ਿਲਮ ਅਤੇ ਟੈਲੀਵੀਜ਼ਨ ਦੀ ਦੁਨੀਆ ਦੇ ਕਈ ਲੋਕਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਸਮਾਰੋਹ 'ਚ ਪੀਐਮ ਮੋਦੀ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਦਾਂਡੀ 'ਚ ਬਣੇ ਸਟੈਚੂ ਆਫ਼ ਯੂਨਿਟੀ ਦੀ ਯਾਤਰਾ ਇੱਕ ਵਾਰ ਜ਼ਰੂਰ ਕਰਨ।

pm modi speech
ਧੰਨਵਾਦ ਏਐਨਆਈ

ਹੋਰ ਪੜ੍ਹੋ: ਤਮੰਨਾ ਭਾਟੀਆ ਨੇ ਦੱਸੀ ਆਪਣੀ 'ਹੱਡ ਬੀਤੀ'

ਕੀ ਹੈ ਬਾਲੀਵੁੱਡ ਦੀ ਪ੍ਰਤੀਕ੍ਰਿਆ?

ਫ਼ਿਲਮ ਸਟਾਰ ਆਮਿਰ ਖ਼ਾਨ ਨੇ ਕਿਹਾ, " ਬਾਪੂ ਦੇ ਆਦਰਸ਼ਾਂ ਨੂੰ ਲੋਕਪ੍ਰਿਅ ਬਣਾਉਣ ਦੀ ਸੋਚ ਰੱਖਣ 'ਚ ਪੀਐਮ ਮੋਦੀ ਦੀ ਉਹ ਸ਼ਲਾਘਾ ਕਰਨਾ ਚਾਹੁੰਦੇ ਹਨ। ਰਚਨਾਤਮਕ ਲੋਕਾਂ ਦੇ ਰੂਪ 'ਚ ਬਹੁਤ ਕੁੱਝ ਹੈ, ਜੋ ਅਸੀਂ ਕਰ ਸਕਦੇ ਹਾਂ। ਮੈ ਪੀਐਮ ਮੋਦੀ ਨੂੰ ਇਹ ਵਿਸ਼ਵਾਸ਼ ਦਵਾਉਂਦਾ ਹਾਂ ਅਸੀਂ ਇਸ 'ਤੇ ਜ਼ਿਆਦਾ ਫੋਕਸ ਕਰਾਂਗੇ।"

bollywood at modi house
ਧੰਨਵਾਦ ਏਐਨਆਈ

ਕਿੰਗ ਖ਼ਾਨ ਦੇ ਨਾਂ ਦੇ ਨਾਲ ਮਸ਼ਹੂਰ ਸ਼ਾਹਰੁਖ਼ ਖ਼ਾਨ ਨੇ ਕਿਹਾ, "ਇੱਕ ਮੰਚ 'ਤੇ ਸਾਰਿਆਂ ਨੂੰ ਇੱਕਠਾ ਕਰਨ ਲਈ ਮੈਂ ਪੀਐਮ ਮੋਦੀ ਨੂੰ ਧੰਨਵਾਦ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਭਾਰਤ ਅਤੇ ਦੁਨੀਆ ਨੂੰ ਗਾਂਧੀ ਜੀ ਦੇ ਰੂਬਰੂ ਕਰਵਾਉਣਾ ਪਵੇਗਾ।" ਉੱਥੇ ਹੀ ਆਨੰਦ ਐਲ ਰਾਏ ਨੇ ਕਿਹਾ ਕਿ ਪੀਐਮ ਮੋਦੀ ਨੇ ਗਾਂਧੀ ਜੀ ਦੇ ਆਦਰਸ਼ਾਂ ਨੂੰ ਲੋਕਪ੍ਰਿਅ ਬਣਾਉਣ ਦੇ ਲਈ ਸਾਨੂੰ ਸ਼ਾਮਿਲ ਕਰਕੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਜੋੜਿਆ ਹੈ।

sharuk khan and pm modi
ਧੰਨਵਾਦ ਏਐਨਆਈ
bollywood at pm  modi house
ਧੰਨਵਾਦ ਏਐਨਆਈ

ਜ਼ਿਕਰਏਖ਼ਾਸ ਹੈ ਕਿ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ 'ਤੇ ਪੀਐਮ ਮੋਦੀ ਨੇ ਕਿਹਾ ਸੀ ਕਿ ਬਾਪੂ ਦੇ ਸੁਪਨਿਆਂ ਦਾ ਭਾਰਤ, ਜੋ ਸਭ ਦੇ ਨਾਲ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ਼ ਦੇ ਆਦਰਸ਼ 'ਤੇ ਚੱਲੇਗਾ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.