ਮੁੰਬਈ: ਵਨਸ ਅਪੋਨ ਅ ਟਾਈਮ ਇੰਨ ਮੁੰਬਈ, ਸਾਹਿਬ ਬੀਵੀ ਔਰ ਗੈਂਗਸਟਰ, ਜਿਸਮ-2, ਮਡਰ, ਹਾਈਵੇ, ਕਿੱਕ, ਰੰਗ ਰਸੀਆ, ਲਾਲ ਰੰਗ, ਸਰਬਜੀਤ, ਸੁਲਤਾਨ, ਤੇ ਬਾਗੀ-2 ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੱਜ ਆਪਣਾ 44ਵਾਂ ਜਨਮ ਦਿਨ ਮਨਾ ਰਹੇ ਹਨ।
ਦੱਸ ਦੇਈਏ ਕਿ ਰਣਦੀਪ ਹੁੱਡਾ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2001 ਵਿੱਚ ਮੌਨਸੂਨ ਵੈਡਿੰਗ ਫ਼ਿਲਮ ਦੇ ਨਾਲ ਕੀਤੀ ਸੀ। 2001 ਵਿੱਚ ਨਸੀਰੂਦੀਨ ਸ਼ਾਹ ਦੇ ਨਾਟਕ ਦ ਪਲੇ ਟੂ ਟਿਚ ਹਿਸ ਔਨ ਦੀ ਰੀਹਰਸਲ ਦੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਮੀਰਾ ਨਾਇਕ ਨਾਲ ਹੋਈ ਹੈ ਉਨ੍ਹਾਂ ਨੇ ਆਪਣੀ ਫ਼ਿਲਮ ਮੌਨਸੂਨ ਵੈਡਿੰਗ ਦੇ ਲਈ ਰਣਦੀਪ ਨੂੰ ਆਡੀਸ਼ਨ ਦੇਣ ਲਈ ਕਿਹਾ ਸੀ ਜਿਸ ਵਿੱਚ ਉਨ੍ਹਾਂ ਦੀ ਚੌਣ ਹੋਈ ਸੀ।
ਰਣਦੀਪ ਸਿੰਘ ਦਾ ਜਨਮ 20 ਅਗਸਤ 1976 ਵਿੱਚ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਣਵੀਰ ਹੁੱਡਾ ਇੱਕ ਡਾਕਟਰ ਹਨ ਤੇ ਮਾਤਾ ਆਸ਼ਾ ਹੁੱਡਾ ਸ਼ੋਸ਼ਲ ਵਰਕਰ ਹਨ।
ਰਣਦੀਪ ਸਿੰਘ ਨੂੰ ਫ਼ਿਲਮ ਹਾਈਵੇ ਦੇ ਲਈ ਬੈਸਟ ਐਕਟਰ ਸਟਾਰ ਡਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ 2015 ਵਿੱਚ ਫ਼ਿਲਮ ਰੰਗ ਰਸੀਆ ਦੇ ਲਈ ਪਹਿਲੀ ਵਾਰ ਫ਼ਿਲਮ ਫੇਅਰ ਅਵਾਰਡ ਦੇ ਲਈ ਨੋਮੀਨੇਟ ਹੋਏ।
ਰਣਦੀਪ ਹੁੱਡਾ ਹੁਣ ਤੱਕ ਬਾਲੀਵੁੱਡ ਦੀ ਤਿੰਨ ਬਾਏਓਪਿਕ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜੋ ਕਿ ਬਾਕਸ ਆਫਿਸ ਵਿੱਚ ਸੁਪਰ ਹਿੱਟ ਰਹੀ ਹੈ। ਇਨ੍ਹਾਂ ਫਿਲਮਾਂ ਵਿੱਚ ਮੈਂ ਤੇ ਚਾਲਰਸ, ਸਰਬਜੀਤ ਤੇ ਰੰਗ ਰਸੀਆ ਸ਼ਾਮਲ ਹੈ।
ਰਣਦੀਪ ਸਿੰਘ ਨੇ ਮੇਲਬਰਨ ਤੋਂ ਮਾਰਕਟਿੰਗ ਵਿੱਚ ਬੈਚੂਲਰ ਡਿਗਰੀ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਬਿਜਨੇਸ ਮੈਨੇਜ਼ਮੈਟ ਤੇ ਮਨੁੱਖੀ ਸਰੋਤ ਪ੍ਰਬੰਧਨ (human resource management) ਵਿੱਚ ਵੀ ਡਿਗਰੀ ਕੀਤੀ। ਇਸ ਦੌਰਾਨ ਹੀ ਉਨ੍ਹਾਂ ਨੇ ਚਾਈਨੀਜ਼ ਰੈਸਟੋਰੈਂਟ ਵਿੱਚ ਵੇਟਰ, ਟੈਕਸੀ ਡਰਾਈਵਰ, ਕਾਰ ਵਾਸ਼ਿੰਗ ਤੇ ਲਾਈਫ ਗਾਰਡ ਵਰਗੀਆਂ ਨੌਕਰੀਆਂ ਵੀ ਕੀਤੀਆਂ।
ਦੱਸ ਦੇਈਏ ਕਿ ਰਣਦੀਪ ਹੁੱਡਾ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਇੱਕ ਚੰਗੇ ਘੋੜਸਵਾਰ ਵੀ ਹਨ। ਹੁੱਡਾ ਇਕਲੌਤੇ ਅਜਿਹੇ ਬਾਲੀਵੁੱਡ ਸਟਾਰ ਹਨ ਜੋ ਕਿ ਰੋਜ਼ਮਰਾਂ ਪੇਸ਼ੇਵਰ ਇਕੂਟੇਰੀਅਨ ਖੇਡਾਂ ਵਿੱਚ ਹਿੱਸਾ ਲੈਂਦੇ ਹਨ।
ਰਣਦੀਪ ਹੁੱਡਾ ਆਖਰੀ ਵਾਰ ਹਾਲੀਵੁੱਡ ਫ਼ਿਲਮ ਐਕਸਟ੍ਰੇਕਸ਼ਨ ਵਿੱਚ ਨਜ਼ਰ ਆਏ ਸੀ ਜਿਸ ਵਿੱਚ ਉਨ੍ਹਾਂ ਨੇ ਕਾਫੀ ਦਮਦਾਰ ਪ੍ਰਦਰਸ਼ਨ ਕੀਤਾ ਸੀ। ਹੁਣ ਉਹ ਆਪਣੀ ਆਉਣ ਵਾਲੀ ਫ਼ਿਲਮ ਰਾਧੇ ਵਿੱਚ ਨਜ਼ਰ ਆਉਣਗੇ।