ਮੁੰਬਈ: ਹਿੰਦੀ ਸਿਨੇਮਾ ਦੀ ਹਵਾ ਹਵਾਈ, ਜਿਸ ਨੇ ਕਈ ਸਾਲਾਂ ਤੋਂ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ, ਉਨ੍ਹਾਂ ਦਾ ਅੱਜ 56ਵਾਂ ਜਨਮਦਿਨ ਹੈ। ਤਾਮਿਲ ਨਾਡੂ ਦੇ ਸਿਵਾਕਾਸੀ ਵਿੱਚ ਜੰਮੀ ਸ਼੍ਰੀਦੇਵੀ ਦੀ ਖ਼ੂਬਸੂਰਤੀ ਅੱਜ ਵੀ ਲੋਕਾਂ ਲਈ ਇੱਕ ਮਿਸਾਲ ਹੈ। ਅੱਜ ਸ਼੍ਰੀਦੇਵੀ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਉਹ ਅਜੇ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਸੀ।
ਇਸ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ.....
ਸ਼੍ਰੀਦੇਵੀ ਦੀ ਬਾਲੀਵੁੱਡ ਵਿੱਚ ਐਂਟਰੀ...
ਸ਼੍ਰੀਦੇਵੀ ਨੇ 1967 ਵਿੱਚ ਫ਼ਿਲਮ ਥੁਨਾਇਵਾਨ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਦੋਂ ਉਹ ਸਿਰਫ਼ 4 ਸਾਲ ਦੇ ਸਨ, ਉਨ੍ਹਾਂ ਨੇ ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ 1975 ਵਿੱਚ ਫ਼ਿਲਮ 'ਜੂਲੀ' ਤੋਂ ਕੀਤੀ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ।
1983 ਵਿੱਚ ਮਿਲੀ ਸੀ ਸ਼੍ਰੀਦੇਵੀ ਨੂੰ ਪਹਿਚਾਣ.......
ਸ਼੍ਰੀਦੇਵੀ ਨੇ ਸਾਲ 1979 ਵਿੱਚ 'ਸੋਲਵਾਂ ਸਾਵਨ' ਵਿੱਚ ਮੁੱਖ ਅਦਾਕਾਰਾ ਦੇ ਤੌਰ 'ਤੇ ਹਿੰਦੀ ਸਿਨੇਮਾ ਵਿੱਚ ਡੈਬਿਊ ਕੀਤਾ ਸੀ, ਪਰ ਉਨ੍ਹਾਂ ਨੂੰ ਅਸਲ ਪਛਾਣ 1983 ਵਿੱਚ ਆਈ ਫ਼ਿਲਮ 'ਹਿੰਮਤਵਾਲਾ' 'ਤੋਂ ਮਿਲੀ ਸੀ, ਜੋ ਉਸ ਦੀ ਸਮੇਂ ਦੀ ਸਰਬੋਤਮ ਫ਼ਿਲਮਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਅਤੇ 13 ਸਾਲਾ ਸ਼੍ਰੀਦੇਵੀ ਨੇ ਤਾਮਿਲ ਫ਼ਿਲਮ 'ਮੂਨਡਰੂ ਮੂਡੀਚੂ' ਵਿੱਚ ਰਜਨੀਕਾਂਤ ਦੀ ਮਤਰੇਈ ਮਾਂ ਦਾ ਕਿਰਦਾਰ ਨਿਭਾਇਆ ਤੇ ਸ਼੍ਰੀਦੇਵੀ ਦੇ ਇਸ ਕਿਰਦਾਰ ਨੂੰ ਲੋਕਾਂ ਵਲੋਂ ਕਾਫ਼ੀ ਪੰਸਦ ਕੀਤਾ ਗਿਆ ਸੀ।
ਵਿਵਾਦਾਂ ਦਾ ਸ਼ਿਕਾਰ ਹੋਈ ਸੀ ਸ਼੍ਰੀਦੇਵੀ.........
ਇੱਕ ਅਫਵਾਹ ਨੇ ਸ਼੍ਰੀਦੇਵੀ ਦੀ ਜ਼ਿੰਦਗੀ ਬਦਲ ਦਿੱਤੀ ਸੀ ... ਸ਼੍ਰੀਦੇਵੀ ਦਾ ਨਾਂਅ ਕਈ ਦਿੱਗਜ ਅਦਾਕਾਰਾਂ ਨਾਲ ਜੁੜਿਆ ਹੋਇਆ ਸੀ। ਸੂਤਰਾਂ ਅਨੁਸਾਰ ਸ਼੍ਰੀਦੇਵੀ ਨੇ ਮਿਥੁਨ ਚੱਕਰਵਰਤੀ ਨਾਲ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ ਸੀ, ਪਰ ਕੁਝ ਸਮੇਂ ਬਆਦ ਉਹ ਦੋਵੇਂ ਵੱਖ ਹੋ ਗਏ। ਅਜੇ ਤੱਕ ਕੋਈ ਇਸ ਬਾਰੇ ਸਬੂਤ ਸਾਹਮਣੇ ਨਹੀਂ ਆਇਆ ਹੈ। ਸ਼੍ਰੀਦੇਵੀ ਨੇ ਮਿਥੁਨ ਤੋਂ ਦੂਰ ਹੋਣ ਤੋਂ ਬਾਅਦ 1966 ਵਿੱਚ ਬੋਨੀ ਕਪੂਰ ਨਾਲ ਵਿਆਹ ਕਰ ਲਿਆ ਸੀ।
ਕਈ ਚੀਜ਼ਾਂ ਨੂੰ ਪਿਆਰ ਕਰਦੀ ਸੀ ਸ਼੍ਰੀਦੇਵੀ........
ਸ਼੍ਰੀਦੇਵੀ ਆਪਣੀ ਲੁੱਕ ਦਾ ਕਾਫ਼ੀ ਰੱਖਦੀ ਸੀ। ਇਸ ਲਈ ਉਹ ਕਿਤੇ ਵੀ ਜਾਣ ਤੋਂ ਪਹਿਲਾਂ ਤਿੰਨ ਘੰਟੇ ਤਿਆਰ ਹੋਣ ਨੂੰ ਲਗਾਉਂਦੀ ਸੀ। ਇਸ ਦੇ ਨਾਲ ਹੀ ਉਸ ਨੂੰ ਸਾੜ੍ਹੀਆਂ ਨਾਲ ਵੀ ਬਹੁਤ ਪਿਆਰ ਸੀ। ਜਦੋਂ ਵੀ ਉਹ ਕਿਤੇ ਜਾਂਦੀ ਸੀ, ਤਾਂ ਉਹ ਆਪਣੇ ਲਈ ਸਾੜੀਆਂ ਜ਼ਰੂਰ ਖਰੀਦ ਲੈਂਦੀ ਸੀ। ਸ਼੍ਰੀਦੇਵੀ ਨੂੰ ਕਿਸੇ ਵੀ ਪੁਰਸਕਾਰ ਸਮਾਗਮ 'ਤੇ ਜ਼ਿਆਦਾਤਰ ਸਾੜੀਆਂ ਵਿੱਚ ਦੇਖਿਆ ਜਾਂਦਾ ਸੀ।
ਅੱਜ ਭਾਵੇਂ ਸ਼੍ਰੀਦੇਵੀ ਇਸ ਦੁਨੀਆਂ ਵਿੱਚ ਨਹੀਂ ਹੈ, ਪਰ ਹਿੰਦੀ ਸਿਨੇਮਾ ਅਜੇ ਵੀ ਉਸ ਨੂੰ ਯਾਦ ਕਰਦਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੁਆਰਾ ਨਿਭਾਏ ਪਾਤਰ ਹਮੇਸ਼ਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਗੇ।