ਮੁੰਬਈ: ਐਤਵਾਰ ਨੂੰ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਧਾਨ ਮੰਤਰੀ ਨੇ ਸਾਰਿਆ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਸੀ ਤੇ ਸ਼ਾਮ ਨੂੰ ਡਾਕਟਰ, ਪੁਲਿਸ ਕਰਮੀ ਤੇ ਮੀਡੀਆ ਕਰਮੀਆਂ ਲਈ ਤਾੜੀਆ ਵਜ੍ਹਾ ਕੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਕਿਹਾ ਸੀ। ਇਸ ਵਿੱਚ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਪਰਿਵਾਰ ਸਮੇਤ ਸ਼ਾਮਲ ਹੋਏ।
ਜਦ ਤਾੜੀ ਮਾਰਨ ਦੇ ਪਿੱਛੇ ਜਾਂਚ ਪੜਤਾਲ ਕੀਤੀ ਗਈ ਤਾਂ ਸੋਸ਼ਲ ਮੀਡੀਆ ਉੱਤੇ ਇਹ ਖ਼ਬਰ ਫ਼ੈਲ ਗਈ ਕਿ ਤਾੜੀ ਮਾਰਨ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਜਾਂਦਾ ਹੈ ਇਸ ਲਈ ਪੀਐਮ ਨੇ ਤਾੜੀ ਮਾਰਨ ਲਈ ਕਿਹਾ ਹੈ।
ਇਸੇ ਵਿਚਕਾਰ ਬਿੱਗ ਬੀ ਨੇ ਇਸ ਅਫ਼ਵਾਹ ਉੱਤੇ ਧਿਆਨ ਨਾ ਦਿੰਦੇ ਹੋਏ ਤੇ ਸੱਚ ਜਾਣੇ ਬਗੈਰ ਹੀ ਪ੍ਰਸ਼ੰਸਕਾਂ ਦੇ ਲਈ ਸੋਸ਼ਲ ਮੀਡੀਆ ਉੱਤੇ ਕੁਝ ਸ਼ੇਅਰ ਕਰ ਦਿੱਤਾ। ਅਮਿਤਾਭ ਨੇ ਆਪਣੇ ਟਵੀਟ ਵਿੱਚ ਲਿਖਿਆ,"ਇੱਕ ਸਲਾਹ ਦਿੱਤੀ ਗਈ ਹੈ। 22 ਮਾਰਚ ਨੂੰ ਮਹੀਨੇ ਦੀ ਸਭ ਤੋਂ ਕਾਲੀ ਰਾਤ ਹੈ। ਇਸ ਵਿੱਚ ਵਾਇਰਸ, ਬੈਕਟੀਰੀਆ, ਬੂਰੀ ਤੇ ਕਾਲੀ ਸ਼ਕਤੀਆ ਸਭ ਤੋਂ ਜ਼ਿਆਦਾ ਤਾਕਤਵਰ ਹੁੰਦੀਆਂ ਹਨ। ਸ਼ੰਖ ਵਜਾਉਣ ਨਾਲ ਵਾਇਰਸ ਕਮਜ਼ੋਰ ਪੈਂਦਾ ਹੈ ਤੇ ਘੱਟ ਹੁੰਦਾ ਹੈ। ਚੰਦਰਮਾ ਰੇਵਤੀ ਨਕਸ਼ਤਰ ਵਿੱਚ ਜਾ ਰਿਹਾ ਹੈ, ਇਸ ਵਿੱਚ ਖ਼ੂਨ ਦਾ ਵਹਾਅ ਚੰਗਾ ਹੁੰਦਾ ਹੈ।"
ਇਸ ਤੋਂ ਬਾਅਦ ਹੀ ਬਿੱਗ-ਬੀ ਨੇ ਲਿਖਿਆ,"ਇਹ ਮੈਨੂੰ ਕਿਸੇ ਨੇ ਭੇਜਿਆ ਸੀ। ਨਹੀਂ ਪਤਾ ਕਿਨ੍ਹਾ ਸੱਚ ਹੈ।" ਇਸ ਤੋਂ ਬਾਅਦ ਉਪਭੋਗਤਾਵਾਂ ਵੱਲੋਂ ਬਿੱਗ-ਬੀ ਨੂੰ ਸੋਸ਼ਲ ਮੀਡੀਆ ਉੱਤੇ ਕਾਫ਼ੀ ਟ੍ਰੋਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਿੱਗ-ਬੀ ਦਾ ਇਹ ਟਵੀਟ ਘਰ ਵਿੱਚ ਬੈਠੇ ਪ੍ਰਸ਼ੰਸਕਾਂ ਲਈ ਕਾਫ਼ੀ ਮਨੋਰੰਜਕ ਸਾਬਤ ਹੋਇਆ ਹੈ।