ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਦੀ ਮਰਾਠੀ ਫ਼ਿਲਮ 'ab anni cd', ਜੋ ਪਿਛਲੇ ਹਫ਼ਤੇ ਵੱਡੇ ਪਰਦੇ ਉੱਤੇ ਰਿਲੀਜ਼ ਹੋਈ ਸੀ, ਉਸ ਨੂੰ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਕਾਰਨ ਹਟਾ ਦਿੱਤਾ ਗਿਆ ਹੈ। ਫ਼ਿਲਮ ਨੂੰ ਹੁਣ ਬਾਅਦ ਵਿੱਚ ਰਿਲੀਜ਼ ਕੀਤਾ ਜਾਵੇਗਾ।
ਇਹ ਫ਼ੈਸਲਾ ਦਿੱਲੀ, ਕੇਰਲਾ ਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਥੀਏਟਰ ਬੰਦ ਕਰਨੇ ਦੇ ਨਿਰਦੇਸ਼ ਦੀ ਵਜ੍ਹਾ ਨਾਲ ਲਿਆ ਗਿਆ ਹੈ। ਫ਼ਿਲਮ ਦੇ ਨਿਰਮਾਤਾ ਅਕਸ਼ੇ ਬਰਦਾਪੁਰਕਰ ਨੇ ਕਿਹਾ,"ਅਸੀਂ ਆਪਣੀ ਫ਼ਿਲਮ ab-anni-cd ਦੀ ਰਿਲੀਜ਼ ਨੂੰ ਜਾਨ ਕੇ ਅੱਗੇ ਵਧਾ ਦਿੱਤਾ ਹੈ। ਇਸ ਸਮੇਂ ਸੁਰਖਿਆਂ ਸਭ ਤੋਂ ਜ਼ਰੂਰੀ ਚੀਜ਼ ਹੈ ਤੇ ਉਸੇ ਉੱਤੇ ਧਿਆਨ ਦੇਣਾ ਚਾਹੀਂਦਾ ਹੈ।"
ਬਦਰਾਪੁਰਕਰ ਨੇ ਅੱਗੇ ਕਿਹਾ,"ਫ਼ਿਲਮ ਨੂੰ ਹੁਣ ਤੱਕ ਜਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਉਸ ਦੇ ਲਈ ਅਸੀਂ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਤੇ ਲੋਕ ਫ਼ਿਲਮ ਦੇ ਲਈ ਇੰਤਜ਼ਾਰ ਕਰਨ ਦੇ ਤਿਆਰ ਹਨ, ਉਮੀਦ ਹੈ ਕਿ ਲੋਕ ਸੁਰਖਿਅਤ ਰਹਿਣ ਤੇ ਜਦ ਤੱਕ ਸਭ ਕੁਝ ਕਾਬੂ ਵਿੱਚ ਨਹੀਂ ਆ ਜਾਂਦਾ ਅਸੀਂ ਫ਼ਿਲਮ ਰਿਲੀਜ਼ ਨਹੀਂ ਕਰਾਗੇਂ।"
ਕਮੇਟੀ ਵੱਲੋਂ ਰਿਲੀਜ਼ ਕੀਤੀ ਗਈ ਸਟੇਟਮੈਂਟ ਵਿੱਚ ਸਾਰੀਆਂ ਫ਼ਿਲਮਾਂ, ਟੀਵੀ ਸੀਰੀਅਲ, ਵੈਬ ਸੀਰੀਜ਼ ਤੇ ਹੋਰ ਪ੍ਰੋਗਰਾਮਾਂ ਦੀ ਸ਼ੂਟਿੰਗ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ।