ਮੁੰਬਈ:ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਸਟਾਰਰ ਫ਼ਿਲਮ ਬਾਲਾ ਨੇ ਬਾਕਸ ਆਫ਼ਿਸ 'ਤੇ 100 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਆਪਣੀ ਫ਼ਿਲਮ ਦੀ ਇਸ ਕਾਮਯਾਬੀ 'ਤੇ ਭੂਮੀ ਪੇਡਨੇਕਰ ਨੇ ਕਿਹਾ," ਮੈਂ ਦਰਸ਼ਕਾਂ ਤੋਂ 'ਬਾਲਾ' 'ਤੇ ਪ੍ਰਤੀਕ੍ਰਿਆ ਤੋਂ ਬਹੁਤ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਲੋਕਾਂ ਨੇ ਫ਼ਿਲਮ ਨੂੰ ਬਹੁਤ ਪਿਆਰ ਕੀਤਾ।"
ਇਸ ਤੋਂ ਪਹਿਲਾਂ ਭੂਮੀ ਦੀ ਫ਼ਿਲਮ 'ਟੌਇਲਟ: ਇੱਕ ਪ੍ਰੇਮ ਕਥਾ' ਅਤੇ 'ਸ਼ੁਭ ਮੰਗਲ ਸਾਵਧਾਨ' 100 ਕਰੋੜ ਕਲੱਬ 'ਚ ਦਾਖ਼ਲ ਹੋਈ ਸੀ। ਇਨ੍ਹਾਂ ਫ਼ਿਲਮਾਂ ਬਾਰੇ ਭੂਮੀ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ, "ਜਦੋਂ ਮੁਦਿਆਂ ਨੂੰ ਲੈਕੇ ਫ਼ਿਲਮਾਂ ਨੂੰ ਇੰਨੀ ਕਾਮਯਾਬੀ ਮਿਲਦੀ ਹੈ ਤਾਂ ਦੇਸ਼ 'ਚ ਜ਼ਰੂਰ ਕੁਝ ਬਦਲਾਅ ਆਉਂਦਾ ਹੈ।" ਬਾਲਾ ਆਯੂਸ਼ਮਾਨ ਖੁਰਾਣਾ ਦੇ ਨਾਲ ਭੂਮੀ ਦੀ ਤੀਜੀ ਫ਼ਿਲਮ ਹੈ। ਇਸ ਤੋਂ ਇਲਾਵਾ ਭੂਮੀ ਨੇ ਫ਼ਿਲਮ ਬਾਲਾ ਦੀ ਟੀਮ ਦਾ ਧੰਨਵਾਦ ਵੀ ਕੀਤਾ।