ਆਸ਼ਾ ਪਾਰੇਖ ਨੇ ਕੀਤੀ ਦਿਲ ਦੀ ਗੱਲ, ਦੱਸਿਆ ਵਿਆਹ ਨਾ ਕਰਵਾਉਣ ਦਾ ਕਾਰਨ - Asha Parekh Marrige Story
ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਆਸ਼ਾ ਪਾਰੇਖ ਨੇ ਇਕ ਤਾਜ਼ਾ ਇੰਟਰਵਿਊ ਵਿੱਚ ਇਹ ਕਾਰਨ ਦੱਸਿਆ ਕਿ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ। ਅਦਾਕਾਰਾ ਨੇ ਅੱਜ ਦੀ ਪੀੜ੍ਹੀ ਦੇ ਪਿਆਰ ਬਾਰੇ ਆਪਣੀ ਰਾਏ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਕੱਲ ਦੂਜਾ ਵਿਆਹ ਬਹੁਤ ਆਮ ਹੋ ਰਿਹਾ ਹੈ।
ਮੁੰਬਈ:ਲੇਜੇਂਡਰੀ ਅਦਾਕਾਰਾ ਆਸ਼ਾ ਪਾਰੇਖ ਨੇ ਆਪਣੀ ਜ਼ਿੰਦਗੀ ਨੂੰ ਲੈਕੇ ਨਿੱਜੀ ਜਾਣਕਾਰੀ ਸਾਂਝੀ ਕੀਤੀ ਹੈ। ਪਿਆਰ ਦੇ ਅਹਿਸਾਸ ਬਾਰੇ ਉਹ ਕੀ ਸੋਚਦੇ ਨੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਦੱਸੀ ਹੈ। ਇੱਕ ਨਿੱਜੀ ਇੰਟਰਵਿਊ ਵਿੱਚ ਅਦਾਕਾਰਾ ਨੇ ਕਿਹਾ, "ਉਹ ਨਾਸਿਰ ਹੁਸੈਨ ਦੇ ਨਾਲ ਪਿਆਰ ਕਰਦੇ ਸਨ ਪਰ ਉਹ ਉਨ੍ਹਾਂ ਦੇ ਪਰਿਵਾਰ ਨੂੰ ਤੋੜ ਨਹੀਂ ਸਕਦੇ ਸਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਦਮਾ ਨਹੀਂ ਦੇ ਸਕਦੇ ਸੀ ਇਸ ਕਾਰਨ ਉਹ ਨਾਸਿਰ ਤੋਂ ਦੂਰ ਹੋ ਗਏ।
ਹੋਰ ਪੜ੍ਹੋ:ਬੱਬੂ ਮਾਨ ਦੇ ਅਖਾੜੇ ਵਿੱਚ ਚੱਲੀਆਂ ਗੋਲੀਆਂ, ਦੋ ਵਿਅਕਤੀਆਂ ਦੀ ਮੌਤ
ਅਦਾਕਾਰਾ ਨੇ ਅੱਗੇ ਕਿਹਾ, "ਕੋਈ ਗਲਤੀ ਨਾ ਕਰੋ, ਇਹ ਨਹੀਂ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ ਵੀ ਇਸ ਮਾਮਲੇ ਵਿਚ ਬਹੁਤ ਉਤਸੁਕ ਸੀ ਅਤੇ ਉਨ੍ਹਾਂ ਪਹਿਲਾਂ ਤੋਂ ਹੀ ਅਦਾਕਾਰਾ ਲਈ ਦਾਜ ਲੈਕੇ ਰੱਖਿਆ ਹੋਇਆ ਸੀ। "
ਆਸ਼ਾ ਪਾਰੇਖ ਨੇ ਕਿਹਾ ਕਿ ਬਹੁਤ ਸਾਰੇ ਮੁੰਡਿਆਂ ਨੂੰ ਵੀ ਮਿਲੇ ਪਰ ਅੰਤਮ ਨਤੀਜਾ ਇਕੋ ਸੀ - ਉਹ ਮੁੰਡੇ ਉਨ੍ਹਾਂ ਲਈ ਸਹੀ ਨਹੀਂ ਸਨ। ਸਮੇਂ ਦੇ ਬੀਤਣ ਨਾਲ, ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦੁਲਹਨ ਦੇ ਰੂਪ ਵਿੱਚ ਵੇਖਣ ਦਾ ਸੁਪਨਾ ਵੀ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਕਈ ਲੋਕਾਂ ਨੇ ਅਦਾਕਾਰਾ ਦੇ ਭਵਿੱਖ ਬਾਰੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਸਫਲ ਨਹੀਂ ਹੋਵੇਗਾ।"
ਆਸ਼ਾ ਪਾਰੇਖ ਨੇ ਕਿਹਾ ਕਿ ਉਹ ਭਵਿੱਖ 'ਚ ਯਕੀਨ ਨਹੀਂ ਕਰਦੇ ਸਨ ਪਰ ਉਨ੍ਹਾਂ ਦੇ ਵਿਆਹ ਨੂੰ ਲੈਕੇ ਹੋਈ ਭਵਿੱਖਵਾਨੀ ਨੇ ਉਨ੍ਹਾਂ ਨੂੰ ਰਾਹਤ ਜ਼ਰੂਰ ਦਿੱਤੀ ਸੀ। 77 ਸਾਲਾ ਅਦਾਕਾਰ ਨੇ ਅੱਜ ਦੀ ਪੀੜ੍ਹੀ ਦੇ ਪਿਆਰ ਦੇ ਰਵੱਈਏ ਬਾਰੇ ਵੀ ਆਪਣੀ ਰਾਏ ਜ਼ਾਹਰ ਕੀਤੀ।
ਅਦਾਕਾਰਾ ਨੇ ਕਿਹਾ, "ਅੱਜ ਕੱਲ੍ਹ ਲੋਕ ਪਿਆਰ 'ਚ ਪੈ ਜਾਂਦੇ ਹਨ ਅਤੇ ਛੋਟੀ ਜਿਹੀ ਗੱਲ ਤੋਂ ਬਾਅਦ ਹੀ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਵਿੱਚ ਸਹਿਣਸ਼ੀਲਤਾ ਦੀ ਘਾਟ ਹੁੰਦੀ ਹੈ। ਵਿਆਹ ਸਭ ਕੁਝ ਨਹੀਂ ਹੁੰਦਾ, ਤੁਹਾਨੂੰ ਆਪਣੇ ਸਾਥੀ ਨੂੰ ਹਰ ਸਮੇਂ ਮਹਿਸੂਸ ਕਰਨਾ ਪੈਂਦਾ ਹੈ, ਅਤੇ ਇਹੀ ਕਾਰਨ ਹੈ ਕਿ ਦੋ ਲੋਕ ਇਕੱਠੇ ਰਹਿੰਦੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦਾ ਨੌਜਵਾਨ ਬਹੁਤ ਤੇਜ਼ੀ ਨਾਲ ਬੋਰ ਹੋ ਜਾਂਦਾ ਹੈ ਅਤੇ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਆਪਣੇ ਸਾਥੀ ਨੂੰ ਛੱਡ ਦਿੰਦਾ ਹੈ, ਜੋ ਨਹੀਂ ਹੋਣਾ ਚਾਹੀਦਾ।
ਅਦਾਕਾਰਾ ਨੇ ਪਿਆਰ ਦੇ ਅਹਿਸਾਸ ਬਾਰੇ ਗੱਲ ਕਰਦਿਆਂ ਕਿਹਾ, "ਲੋਕ ਆਪਣੇ ਸ਼ੁਰੂਆਤੀ ਪਿਆਰ ਦੇ ਰੋਮਾਂਚ ਨੂੰ ਰਿਸ਼ਤੇ ਲਈ ਸਾਰੀਆਂ ਚੀਜ਼ਾਂ ਮੰਨਦੇ ਹਨ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸਾਥੀ ਸੰਪੂਰਨ ਨਹੀਂ ਹੈ, ਤਾਂ ਉਹ ਛੇਤੀ ਤੋਂ ਛੇਤੀ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਨ। ਅੱਜ ਕੱਲ ਦੂਜਾ ਵਿਆਹ ਬਹੁਤ ਆਮ ਹੋ ਰਿਹਾ ਹੈ ਅਤੇ ਉਨ੍ਹਾਂ ਵਰਗੇ ਲਈ ਜੋ ਵਿਸ਼ਵਾਸ ਕਰਦਾ ਹੈ ਕਿ ਪਿਆਰ ਸਭ ਕੁਝ ਹੈ, ਇਹ ਥੋੜਾ ਹੈਰਾਨ ਕਰਨ ਵਾਲਾ ਹੈ, ਹੋ ਸਕਦਾ ਹੈ ਕਿ ਅਸੀਂ ਪਿਆਰ ਕਰਨਾ ਭੁੱਲ ਗਏ ਹਾਂ।"
Aasha Parekh
Conclusion: