ETV Bharat / sitara

ਵੱਡੇ ਪਰਦੇ 'ਤੇ ਫ਼ਿਲਮ ਦੇਖਣ ਦੇ ਅਨੁਭਵ ਦਾ ਵਿਕਲਪ ਕੁਝ ਵੀ ਨਹੀਂ ਹੋ ਸਕਦਾ: ਅਨੁਸ਼ਕਾ ਸ਼ਰਮਾ

ਇੱਕ ਨਿਰਮਾਤਾ ਵਜੋਂ ਵੈਬ ਸੀਰੀਜ਼ 'ਪਾਤਾਲ ਲੋਕ' ਨਾਲ ਡਿਜੀਟਲ ਪਲੈਟਫਾਰਮ 'ਤੇ ਧਮਾਲ ਪਾਉਣ ਤੋਂ ਬਾਅਦ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪ੍ਰੋਡਕਸ਼ਨ ਦੀ ਅਗਲੀ ਥ੍ਰਿਲਰ ਫ਼ਿਲਮ 'ਬੁਲਬੁਲ' ਰਿਲੀਜ਼ ਕਰਨ ਵਾਲੀ ਹੈ।

anushka sharma theatrical releases are here to stay in india
ਵੱਡੇ ਪਰਦੇ 'ਤੇ ਫ਼ਿਲਮ ਦੇਖਣ ਦੇ ਅਨੁਭਵ ਦਾ ਵਿਕਲਪ ਕੁਝ ਵੀ ਨਹੀਂ ਹੋ ਸਕਦਾ: ਅਨੁਸ਼ਕਾ ਸ਼ਰਮਾ
author img

By

Published : Jun 21, 2020, 5:30 PM IST

ਮੁੰਬਈ: ਅਦਾਕਾਰਾ-ਨਿਰਮਾਤਾ ਅਨੁਸ਼ਕਾ ਸ਼ਰਮਾ ਨੂੰ ਲਗਦਾ ਹੈ ਕਿ ਵੱਡੇ ਪਰਦੇ 'ਤੇ ਫ਼ਿਲਮ ਦੇਖਣ ਦਾ ਅਨੁਭਵ ਦਾ ਹੋਰ ਕੋਈ ਵਿਕਲਪ ਨਹੀਂ ਹੋ ਸਕਦਾ ਹੈ। ਨਾਲ ਹੀ ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਕੋਵਿਡ-19 ਤੋਂ ਬਾਅਦ ਯੁੱਗ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਕਰੇਗਾ, ਜਿੱਥੇ ਓਟੀਟੀ ਪਲੇਟਫਾਰਮ ਥੀਏਟਰ ਦੀ ਤਰ੍ਹਾਂ ਬਰਾਬਰ ਦੀ ਮੌਜੂਦਗੀ ਰੱਖੇਗਾ।

ਮਹਾਂਮਾਰੀ ਕਾਰਨ ਫ਼ਿਲਮ ਉਦਯੋਗ ਬੰਦ ਹੈ ਤੇ ਡਿਜੀਟਲ ਮੀਡੀਅਮ ਆਪਣੇ ਕੰਟੈਂਟ ਨਾਲ ਉਸ ਦੀ ਭਰਪਾਈ ਕਰ ਰਿਹਾ ਹੈ। ਅਦਾਕਾਰਾ ਨੇ ਆਈਏਐਨਐਸ ਨੂੰ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਇਹ ਅਸਧਾਰਨ ਪਰਿਸਥਿਤੀਆਂ ਹਨ, ਜੋ ਅਸੀਂ ਸਾਰੇ ਅਨੁਭਵ ਕਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਇਸ ਸਮੇਂ ਦੇ ਅਧਾਰ 'ਤੇ ਕੁਝ ਵੀ ਕਰਨਾ ਸੰਭਵ ਨਹੀਂ ਹੋਵੇਗਾ।"

ਦੱਸਣਯੋਗ ਹੈ ਕਿ ਅਦਾਕਾਰਾ ਦੇ ਪ੍ਰੋਡਕਸ਼ਨ ਦੀ ਅਗਲੀ ਥ੍ਰਿਲਰ ਫ਼ਿਲਮ 'ਬੁਲਬੁਲ' ਰਿਲੀਜ਼ ਹੋਣ ਵਾਲੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਪਰ ਹਾਂ, ਕੁਝ ਚੀਜ਼ਾਂ ਸਾਹਮਣੇ ਆਈਆਂ ਹਨ। ਮੈਨੂੰ ਲਗਦਾ ਹੈ ਕਿ ਡਿਜੀਟਲ ਪਲੈਟਫਾਰਮ ਸਿਰਫ਼ ਕੋਵਿਡ-19 ਕਾਰਨ ਹੀ ਨਹੀਂ ਹੈ ਬਲਕਿ ਇਨ੍ਹਾਂ ਸਾਲਾਂ ਵਿੱਚ ਉਸ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਥਾਪਿਤ ਕੀਤਾ ਹੈ ਕਿ ਉਹ ਆਪਣੀ ਅੱਲਗ ਸਮੱਗਰੀ ਦੇ ਨਾਲ ਇੱਕ ਲਹਿਰ ਪੈਦਾ ਕਰ ਰਹੇ ਹਨ। ਬਾਕਸ-ਆਫਿਸ 'ਤੇ ਰਿਲੀਜ਼ ਦੇ ਦਬਾਅ ਕਾਰਨ, ਕਈ ਵਿਚਾਰਾਂ 'ਤੇ ਕੰਮ ਕਰਨਾ ਸਭੰਵ ਨਹੀਂ ਹੋ ਪਾਉਂਦਾ, ਜੋ ਡਿਜੀਟਲ 'ਤੇ ਸੰਭਵ ਹੈ।"

ਅਦਾਕਾਰਾ ਨੇ ਕਿਹਾ, "ਤੁਹਾਨੂੰ ਸਿਤਾਰਿਆਂ ਨਾਲ ਇੱਕ ਵਿਸ਼ੇਸ਼ ਤਰੀਕੇ ਨਾਲ ਇੱਕ ਫ਼ਿਲਮ ਨੂੰ ਬਣਾਉਣਾ ਹੋਵੇਗਾ। ਕੁਝ ਕਹਾਣੀਆਂ ਤੇ ਕੁਝ ਧਾਰਨਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸਿਨੇਮਾਂ 'ਤੇ ਲਿਆਉਣਾ ਕਠਿਨ ਹੈ।"

ਦੱਸ ਦੇਈਏ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਭਰਾ ਕਰਨੇਸ਼ ਸ਼ਰਮਾ ਨਾਲ ਆਪਣਾ ਇੱਕ ਪ੍ਰੋਡਕਸ਼ਨ ਹਾਊਸ 'ਕਲੀਨ ਸਲੇਟ ਫ਼ਿਲਮਜ਼' ਲਾਂਚ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ 'ਐਨਐਚ 10', 'ਪਰੀ', 'ਫਿਲੋਰੀ' ਤੇ ਵੈੱਬ ਸੀਰੀਜ਼ 'ਪਾਤਾਲ ਲੋਕ' ਵਰਗੀਆਂ ਕਹਾਣੀਆਂ 'ਤੇ ਕੰਮ ਕੀਤਾ ਹੈ। 'ਪਾਤਾਲ ਲੋਕ' ਉਨ੍ਹਾਂ ਦੀ ਪ੍ਰੋਡਕਸ਼ਨ ਦੀ ਪਹਿਲੀ ਵੈੱਬ ਸੀਰੀਜ਼ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.