ETV Bharat / sitara

ਮੈਂ ਅਭੈ ਦਿਓਲ ਨਾਲ ਕਦੇ ਕੰਮ ਕਰਨਾ ਨਹੀਂ ਚਾਹਾਂਗਾ: ਅਨੁਰਾਗ ਕਸ਼ਯਪ - anurag kashyap reveals

ਬਾਲੀਵੁੱਡ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਉਹ ਕਦੇ ਵੀ ਅਭੈ ਦਿਓਲ ਨਾਲ ਕੰਮ ਨਹੀਂ ਕਰਨਾ ਚਾਹੁੰਦੇ। ਕਿਉਂਕਿ ਨਿਰਦੇਸ਼ਕ ਦਾ ਮੰਨਣਾ ਹੈ ਕਿ ਅਭੈ ਨਾਲ ਕੰਮ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ।

anurag kashyap reveals it was painfully difficult to work with abhay deol in dev d
ਮੈਂ ਅਭੈ ਦਿਓਲ ਨਾਲ ਕਦੇ ਕੰਮ ਕਰਨਾ ਨਹੀਂ ਚਾਹਾਂਗਾ: ਅਨੁਰਾਗ ਕਸ਼ਯਪ
author img

By

Published : Jun 8, 2020, 7:14 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਭੈ ਦਿਓਲ ਨੇ ਸਾਲ 2005 ਵਿੱਚ ਇਮਤਿਆਜ਼ ਅਲੀ ਦੀ ਫ਼ਿਲਮ 'ਸੋਚਾ ਨਾ ਥਾ' ਨਾਲ ਬਾਲੀਵੁੱਡ ਇੰਡਸਟਰੀ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਅਦਾਕਾਰ ਨੇ ਕੁਝ ਫ਼ਿਲਮਾਂ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਦਿਖਾਈ ਹੈ, ਜਿਸ ਵਿੱਚ 'ਦੇਵ ਡੀ' ਤੇ 'ਉਏ ਲੱਕੀ ਲੱਕੀ ਉਏ' ਸ਼ਾਮਲ ਹਨ।

ਫ਼ਿਲਮ ਦੇਵ ਡੀ ਵਿੱਚ ਅਭੈ ਨੇ ਅਨੁਰਾਗ ਕਸ਼ਯਪ ਨਾਲ ਕੰਮ ਕੀਤਾ ਸੀ। ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਇਸ ਦੇ ਉਲਟ ਨਿਰਦੇਸ਼ਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਭੈ ਨਾਲ ਤਜ਼ਰਬਾ ਕੁਝ ਖ਼ਾਸ ਨਹੀਂ ਰਿਹਾ।

ਇੱਕ ਇੰਟਰਵਿਊ ਦੌਰਾਨ ਅਨੁਰਾਗ ਨੇ ਕਿਹਾ, "ਅਭੈ ਨਾਲ ਕੰਮ ਕਰਨਾ ਕਾਫ਼ੀ ਮੁਸ਼ਕਲ ਰਿਹਾ ਸੀ। ਮੇਰੇ ਕੋਲ ਉਨ੍ਹਾਂ ਦੇ ਨਾਲ ਕੰਮ ਕਰਨ ਦੀਆਂ ਚੰਗੀਆਂ ਯਾਦਾਂ ਨਹੀਂ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਮੈਂ ਕਦੇ ਵੀ ਉਨ੍ਹਾਂ ਨਾਲ ਜ਼ਿਆਦਾ ਗ਼ੱਲ ਨਹੀਂ ਕੀਤੀ।"

ਅਨੁਰਾਗ ਦਾ ਕਹਿਣਾ ਹੈ ਕਿ ਜਦ ਉਹ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਅਭੈ ਕਾਫ਼ੀ ਉਲਝੇ ਰਹਿੰਦੇ ਸੀ। ਉਹ ਆਰਟੀਸਿਟਕ ਫ਼ਿਲਮ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਮੇਨਸਟ੍ਰੀਮ ਬੈਨੀਫਿਟਸ ਵੀ ਚਾਹੀਦੇ ਸੀ। ਉਨ੍ਹਾਂ 5 ਸਟਾਰ ਹੋਟਲ ਵਿੱਚ ਰੱਖਿਆ ਗਿਆ ਸੀ, ਜਦਕਿ ਫ਼ਿਲਮ ਦਾ ਬਜਟ ਘੱਟ ਹੋਣ ਕਾਰਨ ਪੂਰਾ ਕ੍ਰੋ ਪਹਾੜਗੰਜ ਵਿੱਚ ਰੁਕਿਆ ਸੀ। ਇਸ ਕਾਰਨ ਕੋਈ ਵੀ ਡਾਇਰੈਕਟਰ ਉਨ੍ਹਾਂ ਨਾਲ ਕੰਮ ਨਹੀਂ ਕਰਨਾ ਚਾਹੁੰਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.