ਮੁੰਬਈ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਨੁਪਮ ਖੇਰ ਅਕਸਰ ਹਰ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਹਨ। ਕਈ ਵਾਰ ਅਨੁਪਮ ਖੇਰ ਦੇ ਟਵੀਟ ਵੀ ਕਾਫ਼ੀ ਵਾਇਰਲ ਹੋ ਜਾਂਦੇ ਹਨ।
ਹੋਰ ਪੜ੍ਹੋ: ਜਨਮਦਿਨ ਵਿਸ਼ੇਸ਼: ਆਪਣੇ ਜ਼ਮਾਨੇ ਦੇ ਜਾਣੇ ਮਾਣੇ ਕਲਾਕਾਰਾਂ ਵਿੱਚੋਂ ਇੱਕ ਸਨ ਰਾਜੇਸ਼ ਖੰਨਾ
ਅਜਿਹੀ ਹੀ ਸਥਿਤੀ ਉਨ੍ਹਾਂ ਦੇ ਇੱਕ ਹੋਰ ਟਵੀਟ ਨਾਲ ਵੇਖਣ ਨੂੰ ਮਿਲੀ ਹੈ। ਇਸ ਟਵੀਟ ਵਿੱਚ ਅਨੁਪਮ ਖੇਰ ਨੇ ਇੱਕ ਸ਼ੇਅਰ ਜ਼ਰੀਏ ਕੁਝ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਟਵੀਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਇਹ ਸ਼ੇਅਰ ਮੇਰੇ ਦੇਸ਼ ਦੇ ਕੁਝ ਜਾਣਕਾਰ ਲੋਕਾਂ 'ਤੇ ਬਹੁਤ ਵਧੀਆ ਢੁੱਕਦਾ ਹੈ, ਜਿਸ ਤੋਂ ਅਨੁਪਮ ਖੇਰ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਨਾਲ ਹੀ ਲੋਕ ਇਸ 'ਤੇ ਕਾਫ਼ੀ ਪ੍ਰਤੀਕ੍ਰਿਆ ਵੀ ਦੇ ਰਹੇ ਹਨ।
ਅਨੁਪਮ ਖੇਰ ਨੇ ਇਸ ਟਵੀਟ ਵਿੱਚ ਲਿਖਿਆ, “ਇਹ ਸ਼ੇਅਰ ਮੇਰੇ ਦੇਸ਼ ਦੇ ਕੁਝ ਖ਼ਾਸ ਜਾਣਕਾਰਾਂ ਉੱਤੇ ਬਹੁਤ ਵਧੀਆ ਢੁੱਕਦਾ ਹੈ। "ਉਮਰ ਭਰ ਬਸ ਯੂਹੀਂ ਹਮ ਗਲਤੀਆਂ ਕਰਤੇ ਰਹੇ.... ਧੂਲ ਚਹਿਰੇ ਪਰ ਲਗੀ ਥੀ, ਔਰ ਹਮ ਆਇਨਾ ਸਾਫ਼ ਕਰਤੇ ਰਹੇ।" ਅਨੁਪਮ ਖੇਰ ਦੇ ਇਸ ਟਵੀਟ ਨੇ ਕਾਫ਼ੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
-
मेरे देश के कुछ ‘ख़ास’ ज्ञानियों पर ये शेर बहुत फ़िट बैठता है!!👇
— Anupam Kher (@AnupamPKher) December 29, 2019 " class="align-text-top noRightClick twitterSection" data="
“उम्र भर बस यूँही ग़लतियाँ करते रहे,
धूल चेहरे पर लगी थी,
और हम आइना साफ़ करते रहे।” !!:)
">मेरे देश के कुछ ‘ख़ास’ ज्ञानियों पर ये शेर बहुत फ़िट बैठता है!!👇
— Anupam Kher (@AnupamPKher) December 29, 2019
“उम्र भर बस यूँही ग़लतियाँ करते रहे,
धूल चेहरे पर लगी थी,
और हम आइना साफ़ करते रहे।” !!:)मेरे देश के कुछ ‘ख़ास’ ज्ञानियों पर ये शेर बहुत फ़िट बैठता है!!👇
— Anupam Kher (@AnupamPKher) December 29, 2019
“उम्र भर बस यूँही ग़लतियाँ करते रहे,
धूल चेहरे पर लगी थी,
और हम आइना साफ़ करते रहे।” !!:)
ਹੋਰ ਪੜ੍ਹੋ: Bigg Boss 13: ਪਾਰਸ ਵੱਲੋਂ ਹਿਮਾਂਸ਼ੀ ਬਾਰੇ ਗੱਲ ਕਰਨ 'ਤੇ ਭਗੜੀ ਗੌਹਰ ਖ਼ਾਨ
ਇਸ ਤੋਂ ਇਲਾਵਾ ਅਨੁਪਮ ਖੇਰ ਨੇ ਵੀ ਆਪਣੇ ਟਵੀਟ ਰਾਹੀਂ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਦੇ ਟਵੀਟ ‘ਤੇ ਪ੍ਰਤੀਕ੍ਰਿਆ ਦਿੱਤੀ ਹੈ।ਦਰਅਸਲ, ਇਰਫਾਨ ਪਠਾਨ ਨੇ ਕੁਝ ਦਿਨ ਪਹਿਲਾ CAA'ਤੇ ਟਵੀਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਅਦਾਕਾਰ ਨੇ ਉਨ੍ਹਾਂ ਨੂੰ ਰੀ-ਟਵੀਟ ਕਰ ਜਵਾਬ ਦਿੱਤਾ ਸੀ।