ਮੁੰਬਈ: ਅਦਾਕਾਰ ਨਸੀਰੂਦੀਨ ਸ਼ਾਹ ਇੱਕ ਅਜਿਹੇ ਕਲਾਕਾਰ ਹਨ ਜੋ ਆਪਣੀ ਬੇਬਾਕੀ ਕਾਰਨ ਅਕਸਰ ਸੁਰਖੀਆਂ ਬਟੋਰ ਲੈਂਦੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਅਦਾਕਾਰ ਨਸੀਰੂਦੀਨ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਆਪਣੀ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਇਸ ਕਾਨੂੰਨ ਦਾ ਵਿਰੋਧ ਤਾਂ ਕੀਤਾ ਹੀ, ਇਸ ਤੋਂ ਇਲਾਵਾ ਉਨ੍ਹਾਂ ਨੇ ਅਦਾਕਾਰ ਅਨੁਪਮ ਖ਼ੇਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਕਿਉਂਕਿ ਉਹ ਇੱਕ ਜੋਕਰ ਹਨ। ਇਹ ਆਦਾਤਾਂ ਉਨ੍ਹਾਂ ਦੇ ਖ਼ੂਨ ਵਿੱਚ ਹਨ।
ਅਨੁਪਮ ਨੇ ਦਿੱਤਾ ਜਵਾਬ
ਅਨੁਪਮ ਖ਼ੇਰ ਨੇ ਬੁੱਧਵਾਰ ਨੂੰ ਇੱਕ ਵੀਡੀਓ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਇੰਟਰਵਿਊ ਵੇਖੀ ਜੋ ਨਸੀਰੂਦੀਨ ਸ਼ਾਹ ਨੇ ਮੇਰੇ ਲਈ ਦਿੱਤੀ। ਧੰਨਵਾਦ। ਵੀਡੀਓ 'ਚ ਅਨੁਪਮ ਖ਼ੇਰ ਕਹਿੰਦੇ ਹਨ ਕਿ ਉਹ ਨਸੀਰੂਦੀਨ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਅਨੁਪਮ ਖ਼ੇਰ ਨੇ ਨਸੀਰੂਦੀਨ ਸ਼ਾਹ ਨੂੰ ਜਵਾਬ ਦਿੰਦੇ ਹੋਏ ਕਿਹਾ, "ਮੈਂ ਕਦੀ ਤੁਹਾਡੇ ਵਿਰੋਧ 'ਚ ਨਹੀਂ ਬੋਲਿਆ ਪਰ ਹੁਣ ਬੋਲਾਂਗਾ। ਤੁਸੀਂ ਕਾਮਯਾਬੀ ਹਾਸਿਲ ਕਰਨ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਫਰੱਸਟ੍ਰੇਸ਼ਨ 'ਚ ਕੱਢੀ। ਜੇਕਰ ਤੁਸੀਂ ਦਲੀਪ ਕੁਮਾਰ, ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਰਾਜੇਸ਼ ਖੰਨਾ, ਵਿਰਾਟ ਕੋਹਲੀ ਦੀ ਆਲੋਚਨਾ ਕਰਦੇ ਹੋ ਤਾਂ ਮੈਨੂੰ ਯਕੀਨ ਹੈ ਕਿ ਮੈਂ ਇੱਕ ਚੰਗੀ ਕੰਪਨੀ ਵਿੱਚ ਹਾਂ।"
-
जनाब नसीरुदिन शाह साब के लिए मेरा प्यार भरा पैग़ाम!!! वो मुझसे बड़े है। उम्र में भी और तजुर्बे में भी। मै हमेशा से उनकी कला की इज़्ज़त करता आया हूँ और करता रहूँगा। पर कभी कभी कुछ बातों का दो टूक जवाब देना बहुत ज़रूरी होता। ये है मेरा जवाब। 🙏 pic.twitter.com/M4vb8RjGjj
— Anupam Kher (@AnupamPKher) January 22, 2020 " class="align-text-top noRightClick twitterSection" data="
">जनाब नसीरुदिन शाह साब के लिए मेरा प्यार भरा पैग़ाम!!! वो मुझसे बड़े है। उम्र में भी और तजुर्बे में भी। मै हमेशा से उनकी कला की इज़्ज़त करता आया हूँ और करता रहूँगा। पर कभी कभी कुछ बातों का दो टूक जवाब देना बहुत ज़रूरी होता। ये है मेरा जवाब। 🙏 pic.twitter.com/M4vb8RjGjj
— Anupam Kher (@AnupamPKher) January 22, 2020जनाब नसीरुदिन शाह साब के लिए मेरा प्यार भरा पैग़ाम!!! वो मुझसे बड़े है। उम्र में भी और तजुर्बे में भी। मै हमेशा से उनकी कला की इज़्ज़त करता आया हूँ और करता रहूँगा। पर कभी कभी कुछ बातों का दो टूक जवाब देना बहुत ज़रूरी होता। ये है मेरा जवाब। 🙏 pic.twitter.com/M4vb8RjGjj
— Anupam Kher (@AnupamPKher) January 22, 2020
ਅਨੁਪਮ ਨੇ ਅੱਗੇ ਕਿਹਾ ਕਿ ਕੋਈ ਵੀ ਨਸੀਰੂਦੀਨ ਸ਼ਾਹ ਦੇ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ ਕਿਉਂਕਿ ਇਹ ਬਿਆਨ ਉਨ੍ਹਾਂ ਦੇ ਨਹੀਂ ਹਨ। ਇਹ ਉਸ ਚੀਜ਼ ਦੇ ਹਨ ਜਿਸ ਦਾ ਸੇਵਨ ਉਹ ਸਾਲਾਂ ਤੋਂ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸਹੀ ਅਤੇ ਗ਼ਲਤ ਦੇ ਅੰਤਰ ਦੀ ਪਛਾਣ ਨਹੀਂ ਹੈ। ਨਸੀਰੂਦੀਨ ਮੇਰੇ 'ਤੇ ਟਿੱਪਣੀ ਕਰ ਕੇ 2 ਜਾਂ 3 ਦਿਨਾਂ ਲਈ ਸੁਰਖੀਆਂ ਪ੍ਰਾਪਤ ਕਰ ਸਕਦੇ ਹਨ, ਮੈਂ ਉਨ੍ਹਾਂ ਦੀ ਖੁਸ਼ੀ ਦੀ ਕਾਮਨਾ ਕਰਦਾ ਹਾਂ।