ETV Bharat / sitara

ਪਾਲੀਵੁੱਡ ਤੋਂ ਬਾਅਦ ਐਮੀ ਬਾਲੀਵੁੱਡ ਵਿੱਚ ਝੰਡੇ ਗੱਡਣ ਨੂੰ ਤਿਆਰ - ਭੁਜ:ਦੀ ਪ੍ਰਾਈਡ ਆਫ਼ ਇੰਡੀਆ

ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਐਮੀ ਵਿਰਕ ਗਾਇਕੀ ਤੋਂ ਅਦਾਕਾਰੀ ਦੇ ਵੱਲ 2015 'ਚ ਆਏ। ਐਮੀ ਨੇ ਮਹਿਜ਼ 4 ਸਾਲਾਂ ਦੇ ਵਿੱਚ ਬਾਲੀਵੁੱਡ 'ਚ ਐਂਟਰੀ ਕਰ ਲਈ। ਸਾਲ 2020 'ਚ ਐਮੀ ਦੀਆਂ ਦੋ ਬਾਲੀਵੁੱਡ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।

ਫ਼ੋਟੋ
author img

By

Published : Sep 3, 2019, 7:00 PM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ 'ਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਐਮੀ ਵਿਰਕ.ਇਸ ਕਲਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 'ਚ ਆਈ ਪੰਜਾਬੀ ਫ਼ਿਲਮ ਅੰਗਰੇਜ਼ ਰਾਹੀਂ ਕੀਤੀ ਸੀ। ਹੈਰਾਨੀ ਵਾਲੀ ਗੱਲ ਹੈ ਕਿ ਸਿਰਫ਼ 4 ਸਾਲਾਂ 'ਚ ਅਦਾਕਾਰੀ ਦੇ ਤਜ਼ੁਰਬੇ ਨੇ ਐਮੀ ਦੀ ਬਾਲੀਵੁੱਡ 'ਚ ਐਂਟਰੀ ਕਰਵਾ ਦਿੱਤੀ। ਬਹੁਤ ਛੇਤੀ ਐਮੀ ਬਾਲੀਵੁੱਡ ਫ਼ਿਲਮ 83 ਅਤੇ ਭੁਜ:ਦੀ ਪ੍ਰਾਈਡ ਆਫ਼ ਇੰਡੀਆ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਬਾਲੀਵੁੱਡ 'ਚ ਤਾਂ ਐਮੀ ਦੀ ਚੜ੍ਹਾਈ ਤਾਂ ਇਸ ਵੇਲੇ ਪੂਰੀ ਹੈ ਹੀ।
ਇਸ ਤੋਂ ਇਲਾਵਾ ਉਨ੍ਹਾਂ ਦੀ ਪੰਜਾਬੀ ਫ਼ਿਲਮ ਨਿੱਕਾ ਜ਼ੈਲਦਾਰ ਵੀ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਇਹ ਫ਼ਿਲਮ 20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਇਸ ਫ਼ਿਲਮ ਦਾ ਟ੍ਰੇਲਰ ਕਾਮੇਡੀ ਭਰਪੂਰ ਹੈ। ਇਸ ਵਾਰ ਇਸ ਫ਼ਿਲਮ 'ਚ ਸੋਨਮ ਭਾਜਵਾ ਨਹੀਂ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਸਾਲ 2020 ਐਮੀ ਲਈ ਕੀ ਬਹੁਤ ਖ਼ਾਸ ਹੈ ਕਿਉਂਕਿ ਇਸ ਸਾਲ ਐਮੀ ਦੀਆਂ ਦੋ ਬਾਲੀਵੁੱਡ ਫ਼ਿਲਮਾਂ ਰਿਲੀਜ਼ ਹੋਣਗੀਆਂ ਪਹਿਲੀ '83' ਅਤੇ ਦੂਜੀ ਭੁਜ:ਦੀ ਪ੍ਰਾਈਡ ਆਫ਼ ਇੰਡੀਆ ਇਹ ਫ਼ਿਲਮਾਂ ਐਮੀ ਦਾ ਬਾਲੀਵੁੱਡ ਭਵਿੱਖ ਤੈਅ ਕਰਨਗੀਆਂ।

Intro:Body:

ammyu

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.