ਮੁੰਬਈ: ਅਮਿਤਾਭ ਬੱਚਨ ਅਤੇ ਅਤੇ ਅਭਿਸ਼ੇਕ ਬੱਚਨ ਸ਼ਨੀਵਾਰ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਬੰਗਲਾ 'ਜਲਸਾ' ਬੀਐਮਸੀ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬੰਗਲੇ ਦੇ ਬਾਹਰ ਕੰਨਟੇਨਮੈਂਟ ਜ਼ੋਨ ਦੇ ਪੋਸਟਰ ਲਗਾਏ ਗਏ ਹਨ।
ਸੂਤਰਾਂ ਮੁਤਾਬਕ ਬੀਐਮਸੀ ਵੱਲੋਂ ਜਲਸਾ ਬੰਗਲੇ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਨੇੜੇ ਦੇ ਬੰਗਲਿਆਂ 'ਤੇ ਵੀ ਸਪਰੇਅ ਕੀਤੀ ਜਾ ਰਹੀ ਹੈ। ਅਮਿਤਾਭ ਬੱਚਨ ਦਾ ਘਰ ਬੀਐਮਸੀ ਦੇ ਵਾਰਡ ਵਿੱਚ ਆਉਂਦਾ ਹੈ। ਹੁਣ ਤੱਕ ਇੱਥੇ 5300 ਕੋਰੋਨਾ ਪੌਜ਼ੀਟਿਵ ਮਾਮਲੇ ਆ ਚੁੱਕੇ ਹਨ। ਇਸ ਵਾਰਡ ਵਿੱਚ 1445 ਐਕਟਿਵ ਮਾਮਲੇ ਹਨ।
ਇਹ ਵੀ ਪੜ੍ਹੋ: ਕੋਰੋਨਾ ਪੌਜ਼ੀਟਿਵ ਅਮਿਤਾਭ ਬੱਚਨ ਦੀ ਹਾਲਤ ਸਥਿਰ, ਆਈਸੋਲੇਸ਼ਨ ਵਾਰਡ 'ਚ ਇਲਾਜ਼ ਜਾਰੀ