ਮੁੰਬਈ: ਮਹਾਰਾਸ਼ਟਰ 'ਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸੂਬਾ ਸਰਕਾਰ ਸਖਤ ਹੋ ਗਈ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਬਾਲੀਵੁੱਡ ਅਦਾਕਾਰਾ ਆਲੀਆ ਭੱਟ (Bollywood Actress Alia Bhatt) ਮੁੰਬਈ 'ਚ ਹੋਮ ਕੁਆਰੰਟੀਨ ਨਿਯਮਾਂ (home quarantine rules in Mumbai) ਦੀ ਉਲੰਘਣਾ ਕਰਕੇ ਇਕ ਦਿਨ ਲਈ ਦਿੱਲੀ ਪਹੁੰਚ ਗਈ ਸੀ। ਹੋਮ ਕੁਆਰੰਟੀਨ ਨਿਯਮਾਂ ਦੀ ਉਲੰਘਣਾ (accused of violating home quarantine rules) ਕਰਨ ਵਾਲੀ ਆਲੀਆ ਕਰਨ ਜੌਹਰ ਦੀ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ।
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਆਲੀਆ ਭੱਟ ਇੱਕ ਹਾਈ ਰਿਸਕ ਮਰੀਜ਼ ਦੇ ਸੰਪਰਕ ਵਿੱਚ ਆਈ ਸੀ, ਜਿਸ ਤੋਂ ਬਾਅਦ ਬੀਐਮਸੀ ਨੇ ਉਸਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣ ਲਈ ਕਿਹਾ ਸੀ ਪਰ ਪੰਜਵੇਂ ਦਿਨ ਆਲੀਆ ਦਿੱਲੀ ਲਈ ਰਵਾਨਾ ਹੋ ਗਈ ਸੀ।
ਹਾਲਾਂਕਿ, ਆਲੀਆ ਨੇ ਨਗਰਪਾਲਿਕਾ ਨੂੰ ਸੂਚਿਤ ਕੀਤਾ ਹੈ ਕਿ ਉਹ ਇੱਕ ਦਿਨ ਦੇ ਕੰਮ ਲਈ ਦਿੱਲੀ ਜਾ ਰਹੀ ਹੈ ਅਤੇ ਉਸਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਦੱਸ ਦਈਏ ਕਿ ਇੱਕ ਹੀ ਪਾਰਟੀ ਦੇ ਕਰੀਨਾ ਅਤੇ ਕਰਿਸ਼ਮਾ ਕਪੂਰ ਸਮੇਤ ਚਾਰ ਲੋਕ ਕੋਵਿਡ ਤੋਂ ਪ੍ਰਭਾਵਿਤ ਸਨ। ਉਸੇ ਸਮੇਂ, ਉਸੇ ਪਾਰਟੀ ਵਿੱਚ ਮੌਜੂਦ ਆਲੀਆ ਭੱਟ ਦੀ ਕੋਵਿਡ 19 ਰਿਪੋਰਟ ਨੈਗੇਟਿਵ ਆਇਆ ਸੀ। ਇਸ ਦੇ ਬਾਵਜੂਦ ਸਾਵਧਾਨੀ ਵਜੋਂ, ਬੀਐਮਸੀ ਦੇ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਸੱਤ ਦਿਨਾਂ ਤੱਕ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਸੀ।
ਇਹ ਵੀ ਪੜੋ: BIGG BOSS 15: ਫਾਈਨਲ 'ਚ ਪਹੁੰਚੀ ਰਾਖੀ ਸਾਵੰਤ 'ਤੇ ਗੁੱਸੇ 'ਚ ਆਏ ਪਤੀ ਰਿਤੇਸ਼, ਕਿਹਾ ਆਪਣਾ ਮੂੰਹ ਬੰਦ ਕਰੋ