ETV Bharat / sitara

ਰਣਬੀਰ ਕਪੂਰ ਬਾਰੇ ਮੀਡੀਆਂ ਵਲੋਂ ਸਵਾਲਾਂ ਉੱਤੇ ਸ਼ਰਮਾਈ ਆਲੀਆ - bollywood latest update

ਏਅਰਪੋਰਟ 'ਤੇ ਮੀਡੀਆ ਨੇ ਆਲੀਆ ਭੱਟ ਨੂੰ ਪੁੱਛਿਆ ਗਿਆ ਕਿ, ਉਹ ਰਣਬੀਰ ਕਪੂਰ ਨਾਲ ਵਿਆਹ ਕਰਨ ਜਾ ਰਹੀ ਹੈ? ਤਾਂ ਜਾਣੋ ਕੀ ਕਿਹਾ ਆਲੀਆ ਭੱਟ ਨੇ..

ਫ਼ੋਟੋ
author img

By

Published : Oct 25, 2019, 7:38 PM IST

ਬਾਲੀਵੁੱਡ: ਵਿਆਹਾਂ ਨੂੰ ਲੈ ਕੇ ਬਾਲੀਵੁੱਡ 'ਚ ਵੀ ਜ਼ਬਰਦਸਤ ਮਾਹੌਲ ਹੈ ਤੇ ਅੱਜਕੱਲ੍ਹ ਗੱਲ ਕਰੀਏ 2 ਸੈਲੇਬ੍ਰਿਟੀਆਂ ਦੀ, ਜਿਨ੍ਹਾਂ ਦੀ ਸਭ ਤੋਂ ਵੱਧ ਚਰਚਾ ਕੀਤੀ ਜਾ ਰਹੀ ਹੈ, ਤਾਂ ਉਹ ਹਨ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ, ਜੋ ਫ਼ਿਲਮ ਬ੍ਰਹਮਾਸਤਰ 'ਚ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਕਹਾਣੀ ਉਦੋਂ ਸ਼ੁਰੂ ਹੋਈ ਜਦ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦਾ ਇੱਕ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋਇਆ ਸੀ। ਹਾਲਾਂਕਿ, ਇਸ ਕਾਰਡ ਵਿੱਚ ਬਹੁਤ ਸਾਰੀਆਂ ਸਪੈਲਿੰਗ ਦੀ ਗਲਤੀਆਂ ਸਨ ਤੇ ਬਾਅਦ ਵਿੱਚ ਇਹ ਪਾਇਆ ਗਿਆ ਕਿ ਇਹ ਕਾਰਡ ਨਕਲੀ ਹੈ।

ਹੋਰ ਪੜ੍ਹੋ: cardiff film festival: ਨਵਾਜ਼ੂਦੀਨ ਸਿੱਦੀਕੀ ਨੂੰ ਕੀਤਾ ਜਾਵੇਗਾ golden dragon award ਨਾਲ ਸਨਮਾਨਿਤ

ਇਸ ਤੋਂ ਬਾਅਦ ਜਦ ਆਲੀਆ ਭੱਟ ਰਣਬੀਰ ਕਪੂਰ ਨਾਲ ਮਿਲਣ ਲਈ ਫਰਾਂਸ ਜਾ ਰਹੀ ਸੀ ਤਾਂ ਮੀਡੀਆ ਨੇ ਉਸ ਨੂੰ ਵਿਆਹ ਬਾਰੇ ਸਿੱਧਾ ਪ੍ਰਸ਼ਨ ਪੁੱਛਿਆ। ਆਲੀਆ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਸ਼ਰਮਿੰਦਾ ਹੁੰਦਿਆਂ ਹੱਸਣਾ ਸ਼ੁਰੂ ਕਰ ਦਿੱਤਾ। ਕਈਆਂ ਨੇ ਇਸ ਖ਼ਬਰ ਨੂੰ ਰਣਬੀਰ ਅਤੇ ਆਲੀਆ ਦੇ ਵਿਆਹ ਲਈ ਸਕਾਰਾਤਮਕ ਖ਼ਬਰਾਂ ਵਜੋਂ ਸਵੀਕਾਰ ਕੀਤਾ, ਪਰ ਹੁਣ ਇਸ ਮਾਮਲੇ ਵਿੱਚ ਤਾਜ਼ਾ ਅਪਡੇਟ ਕੀ ਹੈ? ਆਲੀਆ, ਰਣਬੀਰ ਕਪੂਰ ਅਤੇ ਉਸ ਦੀ ਭੈਣ ਸ਼ਾਹੀਨ ਨੂੰ ਮਿਲਣ ਤੋਂ ਬਾਅਦ ਵਾਪਸ ਆ ਗਈ ਹੈ।

ਏਅਰਪੋਰਟ 'ਤੇ ਮੀਡੀਆ ਨੇ ਉਸ ਤੋਂ ਦੁਬਾਰਾ ਪੁੱਛਿਆ ਕਿ, ਕੀ ਉਹ ਰਣਬੀਰ ਕਪੂਰ ਨਾਲ ਵਿਆਹ ਕਰਨ ਜਾ ਰਹੀ ਹੈ? ਇਸ ਵਾਰ ਉਸ ਨੇ ਸਿੱਧਾ ਜਵਾਬ ਦਿੱਤਾ। ਧਿਆਨ ਦੇਣਯੋਗ ਹੈ ਕਿ, ਕੁਝ ਦਿਨ ਪਹਿਲਾਂ ਆਲੀਆ ਭੱਟ ਦੀ ਮਾਂ ਸੋਨੀ ਰਜ਼ਦਾਨ ਨੇ ਅਜਿਹੀਆਂ ਖ਼ਬਰਾਂ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਸੀ, "ਇਹ ਸਭ ਬਕਵਾਸ ਹੈ ਅਤੇ ਅਜਿਹੀਆਂ ਖ਼ਬਰਾਂ ਵੱਲ ਧਿਆਨ ਨਾ ਦਿਓ ਕਿਉਂਕਿ ਅਜਿਹੀਆ ਖ਼ਬਰਾਂ ਧਿਆਨ ਦੇਣ ਯੋਗ ਨਹੀਂ ਹਨ।"

ਆਲੀਆ ਕਿਹੜੀ ਫ਼ਿਲਮ ਵਿੱਚ ਕੰਮ ਕਰ ਰਹੀ ਹੈ?

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਇਨ੍ਹੀਂ ਦਿਨੀਂ ਫ਼ਿਲਮ ਸੜਕ 2 ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਅਯਾਨ ਮੁਖ਼ਰਜੀ ਵੱਲੋਂ ਨਿਰਦੇਸ਼ਤ ਫ਼ਿਲਮ ਬ੍ਰਹਮਾਸਤਰ ਵਿੱਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

Intro:Body:

ranvir

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.