ਮੁੰਬਈ: ਬਾਲੀਵੁੱਡ ਅਦਾਕਾਰ ਅਲੀ ਫਜ਼ਲ ਨੂੰ ਇਸ ਮੁਸ਼ਕਲ ਸਮੇਂ ਦੇ ਗੁਜ਼ਰਨ ਦਾ ਇੰਤਜ਼ਾਰ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ-19 ਤੋਂ ਬਾਅਦ ਸਮਾਜ ਇੱਕ ਅਜਿਹੇ ਬਦਲਾਅ ਦੇ ਦੌਰ 'ਚੋਂ ਗੁਜ਼ਰੇਗਾ, ਜਿਸ ਨੂੰ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਤੇ ਇਹ ਵਰਲਡ ਸਿਨੇਮਾਂ 'ਚ ਕਹਾਣੀਕਾਰਾਂ ਲਈ ਇੱਕ ਦਿਲਚਸਪ ਦੌਰ ਹੋਵੇਗਾ।
ਅਲੀ ਨੇ ਮੀਡੀਆ ਨਾਲ ਗ਼ੱਲ ਕਰਦਿਆ ਕਿਹਾ, "ਮੇਰੇ ਖ਼ਿਆਲ ਨਾਲ ਇਹ ਉਹ ਸਮਾਂ ਹੈ, ਜਦ ਕੋਈ ਲੇਖਕ ਆਪਣੇ ਘਰ 'ਚ ਬੈਠਾ ਹੈ ਤੇ ਉਸ ਦੇ ਦਿਮਾਗ 'ਚ ਕਈ ਨਵੀਆਂ ਕਹਾਣੀਆਂ ਬਣ ਰਹੀਆਂ ਹਨ, ਤਾਂ ਆਉਣ ਵਾਲੇ 2-3 ਸਾਲਾਂ ਵਿੱਚ ਸਿਨੇਮਾਂ 'ਚ ਸਾਨੂੰ ਕਈ ਦਿਲਚਸਪ ਕਹਾਣੀਆਂ ਦੇਖਣ ਨੂੰ ਮਿਲਣਗੀਆਂ।"
ਹੋਰ ਪੜ੍ਹੋ: ਅੰਤਰਰਾਸ਼ਟਰੀ ਨਰਸ ਦਿਵਸ: ਕਾਜੋਲ, ਸੰਜੇ ਦੱਤ ਤੇ ਅਭਿਸ਼ੇਕ ਬੱਚਨ ਦਾ ਨਰਸਾਂ ਨੂੰ ਸਲਾਮ
ਅਲੀ ਨੇ ਅੱਗੇ ਕਿਹਾ, ''ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਕਲਾ- ਸਿਨੇਮਾਂ, ਸਾਹਿਤ, ਫੈਸ਼ਨ, ਚਿੱਤਰਕਾਰੀ ਦੇ ਮਾਧਿਅਮ ਰਾਹੀ ਜਾਣਦੇ ਹਾਂ। ਇਹ ਕੁਝ ਅਜਿਹੇ ਮਾਧਿਅਮ ਹਨ, ਜੋ ਸਮਾਜ ਨੂੰ ਦਰਸਾਉਂਦੇ ਹਨ ਤੇ ਜੋ ਕੁਝ ਵੀ ਸਮਾਜ ਵਿੱਚ ਵਾਪਰਦਾ ਹੈ, ਸਾਨੂੰ ਇਸ ਦੀ ਝਲਕ ਮਿਲਦੀ ਹੈ।"