ETV Bharat / sitara

ਅਕਸ਼ੈ ਕੁਮਾਰ ਵਿਰੁੱਧ ਹੋਈ ਸ਼ਿਕਾਇਤ ਦਰਜ, ਜਾਣੋ ਕੀ ਹੈ ਪੂਰਾ ਮਾਮਲਾ - entertainment news

ਅਕਸ਼ੈ ਕੁਮਾਰ ਇਕ ਇਸ਼ਤਿਹਾਰ ਨੂੰ ਲੈ ਕੇ ਵਿਵਾਦਾਂ ਵਿਚ ਆ ਗਏ ਹਨ। ਅਦਾਕਾਰ ਵਿਰੁੱਧ ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਹੋ ਚੁੱਕੀ ਹੈ। ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Akshay kumar news
ਫ਼ੋਟੋ
author img

By

Published : Jan 8, 2020, 10:23 PM IST

ਮੁੰਬਈ: ਰਾਸ਼ਟਰੀ ਪੁਰਸਕਾਰ ਜੇਤੂ ਅਕਸ਼ੈ ਕੁਮਾਰ ਹਾਲ ਹੀ ਵਿੱਚ ਆਪਣੀ ਵਾਸ਼ਿੰਗ ਪਾਉਡਰ ਮਸ਼ਹੂਰੀ 'ਚ ਮਰਾਠਾ ਯੋਧਾ ਦਾ ਕਿਰਦਾਰ ਅਦਾ ਕਰ ਕੇ ਮੁਸੀਬਤ 'ਚ ਪੈ ਗਏ ਹਨ। 'ਪੈਡਮੇਨ' ਦੇ ਅਦਾਕਾਰ 'ਤੇ ਮਰਾਠਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਿਆ ਹੈ।

ਇਹ ਵੀ ਪੜ੍ਹੋ: ਸਚਿਨ ਪਾਇਲੇਟ ਨੇ ਕੀਤਾ ਦੀਪਿਕਾ ਦਾ ਸਮਰਥਨ

ਇਸ ਮਸ਼ਹੂਰੀ 'ਚ ਅਦਾਕਾਰ ਯੁੱਧ 'ਚ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਆਪਣੇ ਰਾਜ 'ਚ ਵਾਪਿਸ ਆਉਂਦੇ ਹਨ। ਉਸ ਵੇਲੇ ਹੀ ਉਨ੍ਹਾਂ ਦੀ ਪਤਨੀ ਸੈਨਾ ਦੇ ਜਵਾਨ ਨੂੰ ਗੰਦੇ ਕਪੱੜੇ ਕਾਰਨ ਤਾਨਾ ਮਾਰਦੀ ਹੈ। ਉਸ ਵੇਲੇ ਅਕਸ਼ੈ ਆਖਦੇ ਹਨ ਕਿ ਜੇਕਰ ਸੈਨਾ ਯੁੱਧ ਜਿੱਤ ਸਕਦੀ ਹੈ, ਤਾਂ ਕੱਪੜੇ ਵੀ ਧੋ ਸਕਦੀ ਹੈ। ਇਸ ਤੋਂ ਬਾਅਦ ਅਦਾਕਾਰ ਕੱਪੜੇ ਧੋਦੇਂ ਹੋਏ ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ। ਇਹ ਮਸ਼ਹੂਰੀ ਕੁਝ ਲੋਕਾਂ ਨੂੰ ਪਸੰਦ ਨਹੀਂ ਆਈ ਹੈ।

ਰਿਪੋਰਟਾਂ ਮੁਤਾਬਿਕ ਵਰਲੀ ਪੁਲਿਸ ਥਾਣੇ 'ਚ ਅਦਾਕਾਰ ਦੇ ਵਿਰੁੱਧ ਮਰਾਠਾ ਸੰਸਕ੍ਰਿਤੀ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਦਰਜ ਹੋ ਚੁੱਕੀ ਹੈ। ਫ਼ਿਲਹਾਲ ਇਸ ਮੁੱਦੇ 'ਤੇ ਅਕਸ਼ੈ ਨੇ ਕੋਈ ਵੀ ਪ੍ਰਤੀਕਿਰੀਆ ਨਹੀਂ ਦਿੱਤੀ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.