ETV Bharat / sitara

ਰੱਖੜੀ ਦੇ ਦਿਨ ਅਕਸ਼ੇ ਕੁਮਾਰ ਨੇ ਨਵੀਂ ਫਿਲਮ 'ਰਕਸ਼ਾ ਬੰਧਨ' ਦਾ ਕੀਤਾ ਐਲਾਨ - 'ਰਕਸ਼ਾ ਬੰਧਨ' ਦਾ ਪੋਸਟਰ ਜਾਰੀ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਰੱਖੜੀ ਦੇ ਤਿਉਹਾਰ ਮੌਕੇ 'ਤੇ ਆਪਣੀ ਅਗਲੀ ਫਿਲਮ 'ਰਕਸ਼ਾ ਬੰਧਨ' ਦਾ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਅਕਸ਼ੇ ਕੁਮਾਰ ਚਾਰ ਭੈਣਾਂ ਨੂੰ ਜੱਫੀ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। ਆਨੰਦ ਐਲ ਰਾਏ ਫਿਲਮ 'ਰਕਸ਼ਾ ਬੰਧਨ' ਨੂੰ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ 5 ਨਵੰਬਰ 2021 ਨੂੰ ਰਿਲੀਜ਼ ਹੋਵੇਗੀ।

ਅਕਸ਼ੈ ਕੁਮਾਰ ਨੇ ਨਵੀਂ ਫਿਲਮ "ਰਕਸ਼ਾ ਬੰਧਨ " ਦਾ ਕੀਤਾ ਐਲਾਨ

author img

By

Published : Aug 3, 2020, 2:25 PM IST

ਮੁੰਬਈ : ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਰੱਖੜੀ ਦੇ ਤਿਉਹਾਰ ਮੌਕੇ 'ਤੇ ਆਪਣੀ ਆਉਣ ਵਾਲੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਆਨੰਦ. ਐਲ. ਰਾਏ ਦੀ ਡਾਇਰੈਕਸ਼ਨ ਹੇਠ ਬਣੀ ਇਸ ਫਿਲਮ ਦਾ ਨਾਮ 'ਰਕਸ਼ਾ ਬੰਧਨ' ਹੋਵੇਗਾ। ਅਕਸ਼ੇ ਨੇ ਇਸ ਫਿਲਮ ਨੂੰ ਆਪਣੀ ਭੈਣ ਅਲਕਾ ਨੂੰ ਸਮਰਪਿਤ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਇਸ ਫਿਲਮ ਦੇ ਪਹਿਲੇ ਲੁੱਕ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ," ਜ਼ਿੰਦਗੀ ਇੱਕ ਅਜਿਹੀ ਕਹਾਣੀ ਦੇ ਨਾਲ ਆਉਂਦੀ ਹੈ ਜੋ ਮੇਰੇ ਦਿਲ ਨੂੰ ਗਹਿਰਾਈ ਨਾਲ ਅਤੇ ਬਹੁਤ ਜਲਦੀ ਛੂਹ ਲੈਂਦੀ ਹੈ .. ਸ਼ਾਇਦ ਮੇਰੇ ਕਰੀਅਰ ਦੀ ਇਹ ਪਹਿਲੀ ਫਿਲਮ ਹੈ ਜੋ ਮੇਰੇ ਬੇਹਦ ਕਰੀਬ ਹੈ। ਇਸ ਫਿਲਮ ਨੂੰ ਮੈਂ ਹੀ ਜਲਦੀ ਸਾਈਨ ਕੀਤਾ। ਮੈਂ ਇਸ ਫਿਲਮ ਨੂੰ ਇਸ 'ਰਕਸ਼ਾ ਬੰਧਨ' ਉੱਤੇ ਆਪਣੀ ਪਿਆਰੀ ਭੈਣ ਅਲਕਾ ਅਤੇ ਵਿਸ਼ਵ ਦੇ ਸਭ ਤੋਂ ਖ਼ਾਸ ਉਸ ਰਿਸ਼ਤੇ ਨੂੰ ਸਮਰਪਿਤ ਕਰਦਾ ਹਾਂ ਜੋ ਭੈਣ ਅਤੇ ਭਰਾ ਦਾ ਹੈ। ਮੇਰੀ ਜ਼ਿੰਦਗੀ ਦੀ ਸਭ ਤੋਂ ਖ਼ਾਸ ਫਿਲਮ ਦੇਣ ਲਈ ਮੈਂ ਆਨੰਦ ਐਲ ਰਾਏ ਦਾ ਧੰਨਵਾਦ ਕਰਦਾ ਹਾਂ । "

ਫਿਲਮ ਦੇ ਪੋਸਟਰ ਵਿੱਚ ਅਕਸ਼ੇ ਕੁਮਾਰ ਚਾਰ ਭੈਣਾਂ ਨੂੰ ਜੱਫੀ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। " ਸਿਰਫ ਭੈਣਾਂ ਦਿੰਦੀਆਂ ਨੇ 100 % ਰਿਟਰਨ। "

ਫਿਲਮ 'ਰਕਸ਼ਾ ਬੰਧਨ' ਰਾਸ਼ਟਰੀ ਪੁਰਸਕਾਰ ਜੇਤੂ ਲੇਖਕ ਹਿਮਾਂਸ਼ੂ ਸ਼ਰਮਾ ਵੱਲੋਂ ਲਿਖੀ ਗਈ ਹੈ। ਜਿਨ੍ਹਾਂ ਨੇ ਪਹਿਲਾਂ ਵੀ ਜ਼ੀਰੋ, ਰਾਂਝਣਾ ਅਤੇ ਤਨੂ ਵੇਡਸ ਮਨੂ ਵਰਗੀਆਂ ਮਸ਼ਹੂਰ ਫਿਲਮਾਂ ਲਿਖੀਆਂ ਹਨ।ਇੰਝ ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਫਿਲਮ ਦੀ ਕਿਸੇ ਹੋਰ ਕਾਸਟ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ ਹੈ। ਇਹ ਫਿਲਮ 5 ਨਵੰਬਰ 2021 ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ‘ਲਕਸ਼ਮੀ ਬੰਬ’, ‘ਸੂਰਯਵੰਸ਼ੀ’, ‘ਪ੍ਰਿਥਵੀਰਾਜ’ ਅਤੇ ‘ਅਤਰੰਗੀ ਰੇ’ ਸ਼ਾਮਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.