ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਸੂਰਿਆਵੰਸ਼ੀ ਦੀ ਸ਼ੂਟਿੰਗ 'ਚ ਮਸ਼ਰੂਫ ਹਨ। ਅਕਸ਼ੈ ਪਹਿਲੀ ਵਾਰ ਰੋਹਿਤ ਸ਼ੈੱਟੀ ਦੀ ਕਾਪ ਸੀਰੀਜ਼ ਦਾ ਹਿੱਸਾ ਬਣਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ ਸ਼ੂਟਿੰਗ ਦੇ ਇੱਕ ਸੀਨ ਦੇ ਫ਼ਿਲਮਾਂਕਣ ਵੇਲੇ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਇਸ ਸੱਟ ਲੱਗਣ ਦੇ ਬਾਵਜੂਦ ਵੀ ਖਿਲਾੜੀ ਕੁਮਾਰ ਨੇ ਸ਼ੂਟਿੰਗ ਜ਼ਾਰੀ ਰੱਖੀ।
- " class="align-text-top noRightClick twitterSection" data="
">
ਮੀਡੀਆ ਰਿਪੋਰਟਾਂ ਮੁਤਾਬਿਕ ਅਕਸ਼ੈ ਕੁਮਾਰ ਇੱਕ ਸੀਨ ਨੂੰ ਸ਼ੂਟ ਕਰ ਰਹੇ ਸੀ ਕਿ ਉਨ੍ਹਾਂ ਦੀ ਬਾਂਅ 'ਚ ਖਿੱਚ ਪੈ ਗਈ। ਇਸ ਖਿੱਚ ਕਾਰਨ ਉਨ੍ਹਾਂ ਨੂੰ ਅੰਦਰੂਨੀ ਸੱਟ ਲੱਗ ਗਈ। ਇਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਨੇ ਉਨ੍ਹਾਂ ਦਾ ਇਲਾਜ਼ ਕੀਤਾ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪਾਈ ਸੀ ਜਿਸ 'ਚ ਉਨ੍ਹਾਂ ਦੀ ਬਾਂਅ 'ਤੇ ਮਰਹਮ ਪੱਟੀ ਸਾਫ਼ ਵਿਖਾਈ ਦੇ ਰਹੀ ਸੀ।
ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ਼ ਸਟਾਰਰ ਫ਼ਿਲਮ 'ਸੂਰਿਆਵੰਸ਼ੀ' ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਰੋਹਿਤ ਸ਼ੈੱਟੀ ਦੀ ਕੌਪ ਸੀਰੀਜ਼ 'ਚ ਅਜੇ ਦੇਵਗਨ ਅਤੇ ਰਣਵੀਰ ਸਿੰਘ ਕੰਮ ਕਰ ਚੁੱਕੇ ਹਨ। ਇਸ ਫ਼ਿਲਮ 'ਚ ਅਕਸ਼ੈ ਈਟੀਐਸ ਚੀਫ਼ ਦਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।