ETV Bharat / sitara

'ਛਲਾਂਗ' ਦਾ ਟ੍ਰੇਲਰ ਵੇਖ ਕੇ ਅਜੇ ਨੇ ਸਾਂਝੀਆਂ ਕੀਤੀਆਂ ਆਪਣੇ ਬਚਪਨ ਦੀਆਂ ਯਾਦਾਂ - Prince Rao and Nusrat Bharucha starrer film chhalaang

ਰਾਜਕੁਮਾਰ ਰਾਓ ਅਤੇ ਨੁਸਰਤ ਬਰੂਚਾ ਸਟਾਰਰ ਫਿਲਮ 'ਛਲਾਂਗ' ਦਾ ਟ੍ਰੇਲਰ ਹਾਲ ਹੀ ਵਿੱਚ ਫਿਲਮ ਦੇ ਨਿਰਮਾਤਾਵਾਂ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਨੂੰ ਦੇਖਣ ਤੋਂ ਬਾਅਦ ਅਦਾਕਾਰ ਅਜੇ ਦੇਵਗਨ ਨੇ ਆਪਣੇ ਬਚਪਨ ਨਾਲ ਜੁੜੀਆਂ ਕੁਝ ਮਨਪਸੰਦ ਯਾਦਾਂ ਸਾਂਝੀਆਂ ਕੀਤੀਆਂ ਹਨ।

'ਛਲਾਂਗ' ਦਾ ਟ੍ਰੇਲਰ ਵੇਖ ਕੇ ਅਜੇ ਨੇ ਸਾਂਝੀਆਂ ਕੀਤੀਆਂ ਆਪਣੇ ਬਚਪਨ ਦੀਆਂ ਯਾਦਾਂ

author img

By

Published : Oct 24, 2020, 3:26 PM IST

ਅਜੇ ਦੇਵਗਨ ਨੇ ਕਿਹਾ, “ਮੈਨੂੰ ਖ਼ਾਸ ਮੈਮਰੀ ਯਾਦ ਨਹੀਂ ਹੈ, ਪਰ ਜਦੋਂ ਅਸੀਂ ਸਕੂਲ ਜਾਂਦੇ ਸੀ, ਸਾਡੇ ਕੋਲ ਇਹ ਸਾਰੇ ਯੰਤਰ ਨਹੀਂ ਸਨ, ਸਾਡੇ ਲਈ, ਸਾਡਾ ਮਨੋਰੰਜਨ ਸਰੀਰਕ ਸੀ। ਜਿਸ ਨੂੰ ਮੈਂ ਅੱਜ ਦੇ ਬੱਚਿਆਂ ਵਿੱਚ ਮਿਸ ਕਰਦਾ ਹਾਂ। ਪਰ ਮੈਂ ਉਨ੍ਹਾਂ ਨੂੰ ਲਗਾਤਾਰ ਬਾਹਰ ਜਾਣ ਲਈ ਕਹਿੰਦਾ ਤਾਂ ਜੋ ਉਹ ਆਪਣੇ ਪੀਐਸਐਸ ਅਤੇ ਉਨ੍ਹਾਂ ਸਾਰੇ ਯੰਤਰਾਂ 'ਤੇ ਖੇਡਣ ਦੀ ਬਜਾਏ ਬਾਹਰ ਖੇਡਣ ਕਿਉਂਕਿ ਮੈਨੂੰ ਲਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ। "

ਉਨ੍ਹਾਂ ਅੱਗੇ ਕਿਹਾ, "ਸਰੀਰਕ ਗਤੀਵਿਧੀ ਸਿਰਫ ਸਾਡਾ ਮਨੋਰੰਜਨ ਸੀ, ਇਸ ਲਈ ਅਸੀਂ ਇਸ ਦਾ ਪੂਰਾ ਆਨੰਦ ਲਿਆ। ਹੁਣ, ਬੱਚਿਆਂ ਕੋਲ ਬਹੁਤ ਸਾਰੇ ਵਿਕਲਪ ਹਨ ਇਸ ਲਈ ਉਹ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਨ। ਸਾਡੇ ਮਨੋਰੰਜਨ ਦੀ ਗੱਲ ਕਰੀਏ ਤਾਂ, ਅਸੀਂ ਖੇਡਾਂ ਖੇਡਦੇ ਸੀ ਅਤੇ ਇਹ ਕਿਸੇ ਵੀ ਕਿਸਮ ਦੀ ਸਰੀਰਕ ਖੇਡ ਹੋ ਸਕਦੀ ਹੈ, ਸਿਰਫ ਕ੍ਰਿਕਟ ਜਾਂ ਫੁਟਬਾਲ ਨਹੀਂ, ਅਤੇ ਕਈ ਵਾਰ ਸਾਨੂੰ ਆਪਣੇ ਤੋਂ ਵੱਡੀਆਂ ਦੀ ਝਿੜਕ ਵੀ ਖਾਣੀ ਪੈਂਦੀ ਸੀ ਪਰ ਇਹ ਸਾਡੇ ਲਈ ਮਜ਼ੇਦਾਰ ਸੀ ਅਤੇ ਸ਼ਾਇਦ ਇਹ ਸਭ ਸਾਡੇ ਬਚਪਨ ਦੇ ਸਭ ਤੋਂ ਯਾਦਗਾਰੀ ਹਿੱਸਿਆਂ ਵਿੱਚ ਹੈ। ਬੱਸ ਮੇਰੇ ਦੋਸਤਾਂ ਨਾਲ ਘੁੰਮਣਾ ਅਤੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਬਿਤਾਉਣ ਹੀ ਸਭ ਕੁੱਝ ਸੀ। "

ਹੰਸਲ ਮਹਿਤਾ ਵੱਲੋਂ ਨਿਰਦੇਸ਼ਤ ਇਹ ਫਿਲਮ ਲਵ ਫਿਲਮਾਂ ਦੇ ਪ੍ਰੋਡਕਸ਼ਨ ਦੀ ਹੈ ਜਿਸ ਨੂੰ ਗੁਲਸ਼ਨ ਕੁਮਾਰ ਅਤੇ ਭੂਸ਼ਣ ਕੁਮਾਰ ਨੇ ਪੇਸ਼ ਕੀਤਾ ਹੈ।

ਅਜੇ ਦੇਵਗਨ, ਲਵ ਰੰਜਨ, ਅੰਕੁਰ ਗਰਗ ਵੱਲੋਂ ਨਿਰਮਿਤ ਇਸ ਫਿਲਮ ਵਿੱਚ ਬਹੁਪੱਖੀ ਅਦਾਕਾਰ ਰਾਜਕੁਮਾਰ ਰਾਓ ਅਤੇ ਨੁਸਰਤ ਬਰੂਚਾ, ਸੌਰਭ ਸ਼ੁਕਲਾ, ਸਤੀਸ਼ ਕੌਸ਼ਿਕ, ਜ਼ੀਸ਼ਨ ਅਯੂਬ, ਇਲਾ ਅਰੁਣ ਅਤੇ ਜਤਿਨ ਸਰਨਾ ਮੁੱਖ ਭੂਮਿਕਾਵਾਂ ਵਿੱਚ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.