ETV Bharat / sitara

ਅਜੇ ਦੇਵਗਨ ਨੇ 'ਆਰੋਗਿਆ ਸੇਤੂ ਐਪ' 'ਤੇ ਬਣਾਈ ਮੱਜ਼ੇਦਾਰ ਵੀਡੀਓ, ਪੀਐਮ ਨੇ ਕੀਤੀ ਤਾਰੀਫ਼

ਅਦਾਕਾਰ ਅਜੇ ਦੇਵਗਨ ਨੇ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਸਬੰਧੀ ਲਾਂਚ ਕੀਤੀ ਗਈ 'ਆਰੋਗਿਆ ਸੇਤੂ ਐਪ' ਦਾ ਇਸਤੇਮਾਲ ਕਰਦਿਆਂ ਇੱਕ ਮੱਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ, ਜਿਸ ਤੋਂ ਬਾਅਦ ਪੀਐਮ ਨੇ ਖ਼ੁਦ ਅਦਾਕਾਰ ਦੀ ਤਾਰੀਫ਼ ਕੀਤੀ।

ajay promots aarogya setu app as personal bodygurad PM modi thanked him
ਫ਼ੋਟੋ
author img

By

Published : Apr 23, 2020, 8:50 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਸਬੰਧੀ ਲਾਂਚ ਕੀਤੀ ਗਈ 'ਆਰੋਗਿਆ ਸੇਤੂ ਐਪ' ਦਾ ਇਸਤੇਮਾਲ ਕਰਨ ਦੀ ਅਪੀਲ ਕਰਦੇ ਹੋਏ ਮੱਜ਼ੇਦਾਰ ਵੀਡੀਓ ਪੋਸਟ ਕੀਤਾ ਹੈ।

ਵੀਡੀਓ ਵਿੱਚ, ਅਦਾਕਾਰ ਜਿਮ 'ਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ, ਉਦੋਂ ਹੀ ਉਨ੍ਹਾਂ ਦਾ ਹਮਸ਼ਕਲ ਉਨ੍ਹਾਂ ਨੂੰ ਬਾਡੀਗਾਰਡ ਦੇ ਰੂਪ ਵਿੱਚ ਮਿਲਦਾ ਹੈ। ਅਜੇ ਪੁੱਛਦੇ ਨੇ,"ਤੂੰ ਕੋਣ?"

ਤਾਂ ਜਵਾਬ ਮਿਲਦਾ ਹੈ,"ਮੈਂ ਸੇਤੂ ਤੁਹਾਡਾ ਪਰਸਨਲ ਬਾਡੀਗਾਰਡ।"ਇਸ ਤੋਂ ਬਾਅਦ ਅਜੇ ਕਹਿੰਦੇ ਹਨ,"ਮੇਰੇ ਕੋਲ ਤਾਂ ਪਹਿਲਾ ਤੋਂ ਹੀ ਬਾਡੀਗਾਰਡ ਹੈ, ਮੈਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਹੈ।" ਇਸ ਤੋਂ ਬਾਅਦ ਸੇਤੂ ਕਹਿੰਦਾ ਹੈ,"ਮੈਂ ਅੱਲਗ ਤਰ੍ਹਾਂ ਦਾ ਬਾਡੀਗਾਰਡ ਹਾਂ ਸਰ, ਮੈਂ ਤੁਹਾਨੂੰ ਕੋਰੋਨਾ ਵਾਇਰਸ ਤੋਂ ਬਚਾਵਾਂਗਾ।"

ਉਸ ਤੋਂ ਬਾਅਦ ਉਹ ਬਾਡੀਗਾਰਡ ਅਜੇ ਨੂੰ ਆਪਣੀਆਂ ਸਾਰੀਆਂ ਖ਼ੂਬੀਆਂ ਦੱਸਦਾ ਹੈ ਤੇ ਅੰਤ ਵਿੱਚ ਉਹ ਗਾਇਬ ਹੋ ਕੇ ਅਜੇ ਦੇ ਫ਼ੋਨ ਵਿੱਚ 'ਆਰੋਗਿਆ ਸੇਤੂ' ਐਪ ਬਣ ਜਾਂਦਾ ਹੈ।

ਅਜੇ ਅੰਤ ਵਿੱਚ ਅਪੀਲ ਕਰਦੇ ਹਨ ਕਿ ਆਪਣੇ ਤੇ ਆਪਣੇ ਪਰਿਵਾਰ ਦੀ ਸੁਰਖਿਆਂ ਲਈ ਇਸ ਐਪ ਦੀ ਵਰਤੋਂ ਕਰੋ।

ਅਦਾਕਾਰ ਨੇ ਇਸ ਮੱਜ਼ੇਦਾਰ ਵੀਡੀਓ ਦੀ ਪ੍ਰੋਮੋਸ਼ਨ ਦੀ ਤਾਰੀਫ਼ ਪੀਐਮ ਨੇ ਵੀ ਕੀਤੀ। ਉਨ੍ਹਾਂ ਨੇ ਟਵੀਟ ਕਰ ਲਿਖਿਆ,"ਬਹੁਤ ਸਹੀਂ ਕਿਹਾ @ajaydevgn। ਆਰੋਗਿਆ ਸੇਤੂ ਸਾਨੂੰ, ਸਾਡੇ ਪਰਿਵਾਰ ਤੇ ਰਾਸ਼ਟਰ ਦੀ ਸੁਰਖਿਆ ਕਰਦਾ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.