ETV Bharat / sitara

ਐਸ਼ਵਰਿਆ ਬੱਚਨ ਅਤੇ ਬੇਟੀ ਅਰਾਧਿਆ ਵੀ ਆਏ ਕੋਰੋਨਾ ਪੌਜ਼ੀਟਿਵ, ਕੀਤਾ ਗਿਆ ਹੋਮ ਕੁਆਰੰਟੀਨ - ਅਭਿਸ਼ੇਕ ਬੱਚਨ

ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਬੱਚਨ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਐਸ਼ਵਰਿਆ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਬੱਚਨ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।

Aishwarya Rai Bachchan and her daughter Aaradhya Bachchan test positive for COVID19
ਐਸ਼ਵਰਿਆ ਬੱਚਨ ਅਤੇ ਬੇਟੀ ਅਰਾਧਿਆ ਵੀ ਆਏ ਕੋਰੋਨਾ ਪੌਜ਼ੀਟਿਵ, ਕੀਤਾ ਗਿਆ ਹੋਮ ਕੁਆਰੰਟੀਨ
author img

By

Published : Jul 12, 2020, 3:33 PM IST

Updated : Jul 12, 2020, 6:43 PM IST

ਮੁੰਬਈ: ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਬੱਚਨ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਯਾ ਬੱਚਨ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਐਸ਼ਵਰਿਆ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਬੱਚਨ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।

ਟਵੀਟ
ਟਵੀਟ

ਇਸ ਸਬੰਧੀ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਵੀ ਕੋਰੋਨਾ ਪੌਜ਼ੀਟਿਵ ਆਏ ਹਨ। ਉਨ੍ਹਾਂ ਨੇ ਬੱਚਨ ਪਰਿਵਾਰ ਦੇ ਜਲਦੀ ਠੀਕ ਹੋਣ ਲਈ ਦੁਆ ਵੀ ਕੀਤੀ।

ਜਾਣਕਾਰੀ ਲਈ ਦੱਸ ਦਈਏ ਕਿ ਅਮਿਤਾਭ ਬੱਚਨ ਅਤੇ ਅਤੇ ਅਭਿਸ਼ੇਕ ਬੱਚਨ ਸ਼ਨੀਵਾਰ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਅਮਿਤਾਭ ਬੱਚਨ ਨੇ ਟਵੀਟ ਕਰ ਆਪਣੇ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ।

ਐਤਵਾਰ ਸਵੇਰੇ ਅਮਿਤਾਭ ਬੱਚਨ ਦਾ ਬੰਗਲਾ 'ਜਲਸਾ' ਬੀਐਮਸੀ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬੰਗਲੇ ਦੇ ਬਾਹਰ ਕੰਨਟੇਨਮੈਂਟ ਜ਼ੋਨ ਦੇ ਪੋਸਟਰ ਲਗਾਏ ਗਏ ਹਨ।

ਇਹ ਵੀ ਪੜ੍ਹੋ: ਅਨੁਪਮ ਖੇਰ ਦੀ ਮਾਂ, ਭਰਾ-ਭਾਬੀ ਤੇ ਭਤੀਜੀ ਨੂੰ ਹੋਇਆ ਕੋਰੋਨਾ

ਸੂਤਰਾਂ ਮੁਤਾਬਕ ਬੀਐਮਸੀ ਵੱਲੋਂ ਜਲਸਾ ਬੰਗਲੇ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਨੇੜੇ ਦੇ ਬੰਗਲਿਆਂ 'ਤੇ ਵੀ ਸਪਰੇਅ ਕੀਤੀ ਜਾ ਰਹੀ ਹੈ। ਅਮਿਤਾਭ ਬੱਚਨ ਦਾ ਘਰ ਬੀਐਮਸੀ ਦੇ ਵਾਰਡ ਵਿੱਚ ਆਉਂਦਾ ਹੈ। ਹੁਣ ਤੱਕ ਇੱਥੇ 5300 ਕੋਰੋਨਾ ਪੌਜ਼ੀਟਿਵ ਮਾਮਲੇ ਆ ਚੁੱਕੇ ਹਨ। ਇਸ ਵਾਰਡ ਵਿੱਚ 1445 ਐਕਟਿਵ ਮਾਮਲੇ ਹਨ।

Last Updated : Jul 12, 2020, 6:43 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.