ETV Bharat / sitara

ਮੀਕਾ ਸਿੰਘ ਫਿਰ ਆਏ ਮੁਸੀਬਤ ਦੇ ਗੇੜ 'ਚ

ਮੀਕਾ ਸਿੰਘ ਦੇ ਘਰ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਸ ਦੇ ਦੋਸਤ ਦਾ ਕਹਿਣਾ ਹੈ ਕਿ ਇਹ ਅੰਦੋਲਨ ਪੈਸਿਆਂ ਲਈ ਹੋ ਰਿਹਾ ਹੈ।

ਫ਼ੋਟੋ
author img

By

Published : Aug 19, 2019, 11:29 PM IST

Updated : Aug 19, 2019, 11:45 PM IST

ਮੁੰਬਈ : ਪ੍ਰਦਰਸ਼ਨਕਾਰੀਆਂ ਨੇ ਹਾਲ ਹੀ ਵਿੱਚ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਦੇ ਦੋਸਤ ਮਿਸ਼ਾਲ ਸਿੰਘ ਅਤੇ ਵਕੀਲ ਫਾਲਗੁਨੀ ਬ੍ਰਹਮ ਭੱਟ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੇ ਘਰ ਸਾਹਮਣੇ ਇਹ ਅੰਦੋਲਨ ਨਕਲੀ ਹੈ। ਇਹ ਉਹ ਸੰਸਥਾ ਨਹੀਂ ਹੈ ਜਿਸ ਨੇ ਪਾਕਿਸਤਾਨ ਵਿੱਚ ਗਾਣੇ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਸੀ। ਫਾਲਗੁਨੀ ਦਾ ਕਹਿਣਾ ਹੈ, ' ਇਹ ਜਾਅਲੀ ਸੰਗਠਨ ਅੰਦੋਲਨ ਹੈ। ਇਹ ਸਾਰੇ ਪ੍ਰਦਰਸ਼ਨਕਾਰੀ ਮੀਕਾ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਨਕਲੀ ਸੰਗਠਨ ਮੀਕਾ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੀ ਹੈ "।

ਫਾਲਗੁਨੀ ਦਾ ਕਹਿਣਾ ਹੈ, ‘ਇਹ ਨਕਲੀ ਸੰਗਠਨ ਮੀਕਾ ਤੋਂ ਪੈਸੇ ਦੀ ਵਸੂਲਣ ਦੇ ਹਿੱਤ ਵਿੱਚ ਹੈ। ਜਦੋਂ ਕਿ ਅਸਲ ਸੰਗਠਨ ਐੱਫਡਬਲਯੂਆਈਸੀਈ ਮੀਕਾ ਨਾਲ ਗੱਲਬਾਤ ਕਰਨ ਦੇ ਸਮਰਥਨ ਵਿੱਚ ਹੈ ਤੇ ਜਲਦੀ ਹੀ ਮੀਕਾ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਂਣ ਜਾਵੇਗਾ। ਹਾਲਾਂਕਿ ਅੱਜ ਮੀਕਾ ਦੇ ਘਰ ਦੇ ਬਾਹਰ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਮੀਕਾ ਸਿੰਘ ਇਸ ਸਮੇਂ ਮੁੰਬਈ ਤੋਂ ਬਾਹਰ ਹਨ। ਮੀਕਾ ਦੇ ਦੋਸਤ ਨੇ ਦੱਸਿਆ ਹੈ ਕਿ ਮੀਕਾ ਨੂੰ ਲਗਾਤਾਰ ਧਮਕੀ ਦਿੱਤੀ ਜਾ ਰਹੀ ਹੈ। ਫਾਲਗੁਨੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਮੱਦੇਨਜ਼ਰ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਘਰ ‘ਤੇ ਪੁਲਿਸ ਸੁਰੱਖਿਆ ਵਧਾ ਦਿੱਤੀ ਹੈ।

ਮੀਕਾ ਨੇ ਇਸ ਪ੍ਰੋਟੈਸਟ ਨੂੰ ਵਾਪਸ ਲੈਣ ਲਈ ਐਫਡਬਲਯੂਈਸੀਈ ਨੂੰ ਇੱਕ ਪੱਤਰ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਮੀਕਾ ਸਿੰਘ ਅਤੇ ਫੈਡਰੇਸ਼ਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ‘ਤੇ ਆਪਣੀ ਰਾਏ ਜ਼ਾਹਿਰ ਕਰਨਗੇ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਫੈਡਰੇਸ਼ਨ ਆਪਣਾ ਅਗਲਾ ਕਦਮ ਸੱਪਸ਼ਟ ਕਰੇਗੀ।

Intro:Body:

kim yong

Conclusion:
Last Updated : Aug 19, 2019, 11:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.