ਮੁੰਬਈ: ਪਾਕਿਸਤਾਨ 'ਚ ਜਨਮੇਂ ਅਦਨਾਨ ਸਾਮੀ ਨੇ ਭਾਰਤ ਦੇ ਗਣਤੰਤਰ ਦਿਵਸ ਮੌਕੇ ਇੱਕ ਅਜਿਹੀ ਵੀਡੀਓ ਟਵੀਟ ਕੀਤੀ ਹੈ ਜੋ ਕਾਫ਼ੀ ਪਸੰਦ ਕੀਤੀ ਜਾ ਰਿਹਾ ਹੈ। ਅਦਨਾਨ ਨੇ 1967 'ਚ ਆਈ ਫ਼ਿਲਮ 'ਪੁਕਾਰ' ਦੇ ਗੀਤ 'ਮੇਰੇ ਦੇਸ਼ ਕੀ ਧਰਤੀ' ਨੂੰ ਆਪਣੀ ਆਵਾਜ਼ ਦਿੱਤੀ ਹੈ। ਵੀਡੀਓ ਨੂੰ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ," ਸਦਾਬਹਾਰ ਗੀਤ ਮੇਰਾ ਦੇਸ਼ ਕੀ ਧਰਤੀ ਦਾ ਮੇਰਾ ਵਰਜ਼ਨ।"
-
My version of the iconic song “MERE DESH KI DHARTI”... 🇮🇳#RepublicDayIndia #JaiBhimIndianRepublic #RepublicDay2020 #JaiHind
— Adnan Sami (@AdnanSamiLive) January 26, 2020 " class="align-text-top noRightClick twitterSection" data="
Full version: https://t.co/6gh4NZifiT… pic.twitter.com/8io3Pxx0KO
">My version of the iconic song “MERE DESH KI DHARTI”... 🇮🇳#RepublicDayIndia #JaiBhimIndianRepublic #RepublicDay2020 #JaiHind
— Adnan Sami (@AdnanSamiLive) January 26, 2020
Full version: https://t.co/6gh4NZifiT… pic.twitter.com/8io3Pxx0KOMy version of the iconic song “MERE DESH KI DHARTI”... 🇮🇳#RepublicDayIndia #JaiBhimIndianRepublic #RepublicDay2020 #JaiHind
— Adnan Sami (@AdnanSamiLive) January 26, 2020
Full version: https://t.co/6gh4NZifiT… pic.twitter.com/8io3Pxx0KO
ਅਦਨਾਨ ਵੱਲੋਂ ਗਾਏ ਇਸ ਗੀਤ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਦੱਸਦਈਏ ਕਿ ਇਸ ਗੀਤ ਦੀ ਵੀਡੀਓ ਨੂੰ ਉਹ ਪਹਿਲਾ ਵੀ ਸਾਂਝਾ ਕਰ ਚੁੱਕੇ ਹਨ ਪਰ ਇਸ ਵਾਰ ਗਣਤੰਤਰ ਦਿਵਸ 'ਤੇ ਇਹ ਗੀਤ ਟਵੀਟ ਕਰਨ 'ਤੇ ਵੀਡੀਓ ਦਾ ਮਹੱਤਵ ਵੱਧ ਗਿਆ ਹੈ।
ਅਦਨਾਨ ਨੂੰ ਮਿਲਿਆ ਪਦਮ ਸ੍ਰੀ
ਸ਼ਨੀਵਾਰ ਨੂੰ 118 ਲੋਕਾਂ ਨੂੰ ਪਦਮ ਸ੍ਰੀ ਐਵਾਰਡ ਮਿਲਿਆ ਸੀ। ਇਸ ਸੂਚੀ 'ਚ ਅਦਨਾਨ ਦਾ ਨਾਂਅ ਵੀ ਸ਼ਾਮਿਲ ਹੈ। ਪਾਕਿਸਤਾਨੀ ਗਾਇਕ ਅਦਨਾਨ ਦਾ ਜਨਮ ਲਾਹੌਰ 'ਚ ਹੋਇਆ ਸੀ। ਉਨ੍ਹਾਂ ਨੇ ਮਨੁੱਖਤਾ ਦੇ ਅਧਾਰ 'ਤੇ ਨਾਗਰਿਕਤਾ ਲਈ ਬੇਨਤੀ ਕੀਤੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਅਤੇ 1 ਜਨਵਰੀ 2016 ਨੂੰ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ।