ਕੰਗਨਾ ਰਨੌਤ ਅਤੇ ਅਦਿੱਤਯ ਪੰਚੋਲੀ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਇਨ੍ਹਾਂ ਦੋਹਾਂ ਵਿਚਕਾਰ ਲੜਾਈ ਵੱਧਦੀ ਹੀ ਜਾ ਰਹੀ ਹੈ। ਸੁਣਨ 'ਚ ਆਇਆ ਹੈ ਕਿ ਅਦਿੱਤਯ ਪੰਚੋਲੀ ਨੇ ਅਦਾਕਾਰਾ ਕੰਗਨਾ ਦੇ ਖ਼ਿਲਾਫ਼ ਇੱਕ FIR ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਇੱਕ ਪੁਰਾਣੇ ਇੰਟਰਵਿਊ ਵਿਚ ਕੰਗਨਾ ਨੇ ਅਦਿੱਤਯ ਪੰਚੋਲੀ ਦੇ ਖ਼ਿਲਾਫ਼ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।
ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਅਦਿੱਤਯ ਪੰਚੋਲੀ ਨੇ ਕੰਗਨਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਇਹ FIR ਇੱਕ ਦਹਾਕੇ ਪਹਿਲਾਂ ਕੰਗਨਾ ਅਤੇ ਉਸਦੀ ਭੈਣ ਰੰਗੋਲੀ ਵੱਲੋਂ ਦਾਇਰ ਉਸ ਸ਼ਿਕਾਇਤ ਦੇ ਜਵਾਬ ਵਿੱਚ ਦਰਜ ਕਰਵਾਈ ਗਈ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਐਕਟਰ ਨੇ ਕੰਗਨਾ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।