ਮੁੰਬਈ : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਇਸ ਵੇਲੇ ਡਾਂਸ ਰਿਐਲੇਟੀ ਸ਼ੋਅ ਨੱਚ ਬੱਲੀਏ 9 'ਚ ਜੱਜ ਦੀ ਭੂਮਿਕਾ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ। ਫ਼ਿਲਮਾਂ ਤੋਂ ਇਲਾਵਾ ਰਵੀਨਾ ਟੰਡਨ ਸਮਾਜਿਕ ਕੰਮਾਂ ਨਾਲ ਵੀ ਜੁੜੀ ਰਹਿੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰਵੀਨਾ ਟੰਡਨ ਛੇਤੀ ਹੀ ਨਾਨੀ ਬਣਨ ਜਾ ਰਹੀ ਹੈ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਆਪਣੀ ਗੋਦ ਲਈ ਬੇਟੀ ਛਾਇਆ ਦੇ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਸੀ।
ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ ਹਨ।
- " class="align-text-top noRightClick twitterSection" data="
">
ਰਵੀਨਾ ਟੰਡਨ ਨੇ ਸਾਲ 1995 'ਚ ਦੋ ਬੱਚਿਆਂ ਪੂਜਾ ਅਤੇ ਛਾਇਆ ਨੂੰ ਗੋਦ ਲਿਆ ਸੀ। ਇਸ ਤੋਂ ਬਾਅਦ ਸਾਲ 2004 'ਚ ਰਵੀਨਾ ਨੇ ਅਨੀਲ ਥਡਾਨੀ ਦੇ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਰਵੀਨਾ ਦੇ ਦੋ ਬੱਚੇ ਹਨ ਰਾਸ਼ਾ ਅਤੇ ਰਣਬੀਰ ਹਨ।