ਮੁੰਬਈ:ਅਦਾਕਾਰਾ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਅੱਜ ਦੇਹਾਂਤ ਹੋ ਗਿਆ ਹੈ। ਰਾਜੀਵ ਕਪੂਰ ਦੇ ਦੇਹਾਂਤ ਦੀ ਜਾਣਕਾਰੀ ਨੀਤੂ ਕਪੂਰ ਨੇ ਇੰਸਟਗ੍ਰਾਮ ਉੱਤੇ ਪੋਸਟ ਕਰ ਕੇ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਰਾਜੀਵ ਕਪੂਰ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਰਾਜੀਵ ਕਪੂਰ ਦੀ ਉਮਰ 58 ਸਾਲ ਸੀ। ਰਾਜੀਵ ਕਪੂਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਰਾਮ ਤੇਰੀ ਗੰਗਾ ਮੈਲੀ ਫਿਲਮ ਤੋਂ ਕੀਤੀ ਸੀ। ਜਿਸ ਵਿੱਚ ਉਨ੍ਹਾਂ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਈ ਸੀ। ਇਸ ਰਾਹੀਂ ਉਨ੍ਹਾਂ ਨੂੰ ਪ੍ਰਸਿੱਧੀ ਹਾਸਲ ਹੋਈ ਸੀ।
ਰਾਜੀਵ ਕਪੂਰ ਰਾਜਕਪੂਰ ਦੇ ਸਭ ਤੋਂ ਛੋਟੇ ਮੁੰਡੇ ਸੀ। ਰਾਜੀਵ ਕਪੂਪ ਦੇ ਦੇਹਾਂਤ ਉੱਤੇ ਪੱਤਰਕਾਰ ਐਮ ਨਾਰਾਇਣ ਨੇ ਸ਼ੋਕ ਜਤਾਇਆ। ਰਾਜੀਵ ਨੇ 1983 ਵਿੱਚ ਏਕ ਜਾਨ ਹੈ ਹਮ ਫਿਲਮ ਕੀਤੀ ਸੀ।
ਰਾਜੀਵ ਕਪੂਰ ਸਭ ਤੋਂ ਜ਼ਿਕਰਯੋਗ ਫਿਲਮਾਂ ਆਸਮਾਨ (1984), ਲਵ ਬੁਆਏ(1985) ਜਬਰਦਸਤ(1985) ਅਤੇ ਹਮ ਤੋਂ ਚਲੇ ਪਰਦੇਸ(1988) ਹੈ।