ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਐਤਵਾਰ ਨੂੰ ਕਿਹਾ ਕਿ ਉਹ ਯਕੀਨੀ ਤੌਰ 'ਤੇ ਦਿ ਕਸ਼ਮੀਰ ਫਾਈਲਜ਼ ਦੇਖਣਗੇ ਕਿਉਂਕਿ ਇਹ ਭਾਰਤੀ ਇਤਿਹਾਸ ਦਾ ਹਿੱਸਾ ਹੈ, ਜੋ ਸਾਰਿਆਂ ਦੇ ਦਿਲਾਂ ਨੂੰ ਤੋੜਦਾ ਹੈ। ਉਹ ਇੱਥੇ ਰਾਸ਼ਟਰੀ ਰਾਜਧਾਨੀ ਵਿੱਚ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਲਈ ਦੇ ਪ੍ਰੋਮੋਸ਼ਨ ਸਮਾਗਮ ਵਿੱਚ ਬੋਲ ਰਹੇ ਸਨ। ਕਸ਼ਮੀਰ ਫਾਈਲਜ਼ 1990 ਦੇ ਦਹਾਕੇ ਵਿੱਚ ਵਾਦੀ ਤੋਂ ਕਸ਼ਮੀਰੀ ਪੰਡਤਾਂ ਦੇ ਕੂਚ 'ਤੇ ਆਧਾਰਿਤ ਹੈ।
ਆਮਿਰ ਖਾਨ ਨੇ ਕਿਹਾ ਕਿ ਕਸ਼ਮੀਰ ਵਿੱਚ ਜੋ ਹੋਇਆ ਉਹ ਯਕੀਨਨ ਬਹੁਤ ਦੁਖ ਦੀ ਗੱਲ ਹੈ। ਅਜਿਹੀ ਫਿਲਮ ਸਾਰੇ ਭਾਰਤੀਆਂ ਨੂੰ ਦੇਖਣੀ ਚਾਹੀਦੀ ਹੈ ਤਾਂ ਜੋ ਉਹ ਯਾਦ ਰੱਖ ਸਕਣ ਕਿ ਆਖਿਰ ਹੋਇਆ ਕੀ ਸੀ। ਆਮਿਰ ਖਾਨ ਜੋ ਆਪਣੀ ਬਹੁ-ਉਡੀਕ ਫਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ ਨੇ ਕਿਹਾ ਕਿ ਦ ਕਸ਼ਮੀਰ ਫਾਈਲਜ਼ ਦੀ ਖੂਬਸੂਰਤੀ ਇਹ ਹੈ ਕਿ ਇਹ ਭਾਵਨਾਵਾਂ ਨੂੰ ਜਗਾਉਣ ਵਿੱਚ ਕਾਮਯਾਬ ਰਹੀ ਹੈ। ਆਮਿਰ ਨੇ ਕਿਹਾ ਕਿ ਇਸ ਫਿਲਮ ਨੇ ਮਨੁੱਖਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਛੂਹਿਆ ਹੈ ਅਤੇ ਇਹੀ ਇਸ ਬਾਰੇ ਬਹੁਤ ਹੀ ਚੰਗੀ ਗੱਲ ਹੈ। ਉਸਨੇ ਅੱਗੇ ਕਿਹਾ ਕਿ ਮੈਂ ਨਿਸ਼ਚਤ ਤੌਰ 'ਤੇ ਫਿਲਮ ਦੇਖਾਂਗਾ ਅਤੇ ਮੈਨੂੰ ਇਹ ਦੇਖ ਕੇ ਖੁਸ਼ੀ ਹੈ ਕਿ ਫਿਲਮ ਸਫਲ ਰਹੀ ਹੈ।
ਇਹ ਵੀ ਪੜ੍ਹੋ: ਰਾਣੀ ਮੁਖਰਜੀ ਜਨਮਦਿਨ: ਬਾਲੀਵੁਡ ਦੀ 'ਮਰਦਾਨੀ' ਕਿਉ ਨਹੀਂ ਸੋਸ਼ਲ ਮੀਡੀਆ 'ਤੇ ਐਕਟਿਵ
ਦ ਕਸ਼ਮੀਰ ਫਾਈਲਜ਼ ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਤ ਅਤੇ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੁਨ ਚੱਕਰਵਰਤੀ ਅਤੇ ਪੱਲਵੀ ਜੋਸ਼ੀ ਅਭਿਨੀਤ ਜੋ 11 ਮਾਰਚ ਨੂੰ ਰਿਲੀਜ਼ ਹੋਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬਾਕਸ ਆਫਿਸ ਦੇ ਰਿਕਾਰਡ ਤੋੜ ਰਹੀ ਹੈ। ਫਿਲਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਆਗੂਆਂਂ ਸਮੇਤ ਕੇਂਦਰ ਸਰਕਾਰ ਤੋਂ ਸਮਰਥਨ ਪ੍ਰਾਪਤ ਹੋਇਆ ਹੈ।