ਨਵੀਂ ਦਿੱਲੀ: ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜੂਮ ਹੁਣ ਈਮੇਲ ਅਤੇ ਕੈਲੰਡਰ ਐਪਲੀਕੇਸ਼ਨਾਂ ਵਰਗੀਆਂ ਸੇਵਾਵਾਂ ਦੀ ਸ਼ੁਰੂਆਤ ਕਰੇਗਾ। ਹਾਲਾਂਕਿ, ਜੂਮ ਨੇ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦ ਵਰਜ ਦੇ ਮੁਤਾਬਕ ਗੂਗਲ ਅਤੇ ਮਾਇਕਰੋਸਾਫ਼ਟ ਵਰਗੀਆਂ ਕੰਪਨੀਆਂ, ਵੀਡਿਓ ਕਾਨਫਰੰਸਿੰਗ ਦੇ ਨਾਲ-ਨਾਲ ਈਮੇਲ ਅਤੇ ਕੈਲੰਡਰ ਐਪਲੀਕੇਸ਼ਨਾਂ ਦੀ ਵੀ ਸੁਵਿਧਾ ਦਿੰਦੀ ਹੈ, ਇਸ ਲਈ ਜੂਮ ਦਾ ਇਸ ਵੱਲ ਪਹਿਲ ਕਰਨਾ ਸਹੀ ਹੋਵੇਗਾ। ਅਜਿਹਾ ਕਰਨ ਨਾਲ, ਉਪਭੋਗਤਾਂ ਨੂੰ ਇੱਕ ਹੀ ਪਲੇਟਫ਼ਾਰਮ ਉੱਤੇ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ।
ਵੈਸੇ ਦੇਖਿਆ ਜਾਵੇ ਤਾਂ ਜੂਮ ਨੇ ਕੋਰੋਨਾ ਦਰਮਿਆਨ ਕਾਫ਼ੀ ਮੁਨਾਫ਼ਾ ਕਮਾਇਆ। ਇਸ ਨੂੰ ਆਪਣੀ ਤੀਸਰੀ ਤੀਮਾਹੀ ਵਿੱਚ 777.2 ਮਿਲੀਅਨ ਡਾਲਰ ਦੀ ਆਮਦਨੀ ਹੋਈ। ਮਤਲਬ ਇਸ ਦੀ ਆਮਦਨੀ ਵਿੱਚ 367% (ਸਾਲ-ਦਰ-ਸਾਲ) ਤੱਕ ਦਾ ਵਾਧਾ ਹੋਇਆ।
ਜ਼ਿਆਦਾਤਰ ਲੋਕਾਂ ਨੇ ਜੂਮ ਦੀ ਵਰਤੋਂ ਵੀਡੀਓ ਕਾਨਫ਼ਰੰਸਿੰਗ ਦੇ ਲਈ ਕੀਤੀ ਸੀ। ਘਰਾਂ ਤੋਂ ਕੰਮ ਦੇ ਕਾਰਨ ਵੀ ਜੂਮ ਦੀ ਵਰਤੋਂ ਲੋਕਾਂ ਨੇ ਜ਼ਿਆਦਾ ਕੀਤੀ। ਇਸ ਨਾਲ ਜੂਮ ਦੇ ਸਟਾਕ ਵਿੱਚ 500% ਦਾ ਵਾਧਾ ਹੋਇਆ।
ਕੰਪਨੀ ਨੇ 10 ਤੋਂ ਜ਼ਿਆਦਾ ਕਰਮਚਾਰੀਆਂ ਦੇ ਨਾਲ ਲਗਭਗ 433,700 ਗਾਹਕ ਸਨ, ਜੋ ਪਿਛਲੀ ਤਿਮਾਹੀ ਦੇ 370,200 ਤੋਂ ਜ਼ਿਆਦਾ ਸਨ। ਆਮਦਨੀ ਵਿੱਚ 100,000 ਡਾਲਰ ਤੋਂ ਜ਼ਿਆਦਾ ਯੋਗਦਾਨ ਦੇਣ ਵਾਲੇ ਗਾਹਕਾਂ ਦੀ ਗਿਣਤੀ 1,289 ਹੋ ਗਈ, ਜੋ ਪਿਛਲੇ ਸਾਲ ਤੋਂ 136% ਜ਼ਿਆਦਾ ਹੈ।