ਹੈਦਰਾਬਾਦ: ਗੂਗਲ ਦਾ ਵੀਡੀਓ ਸ਼ੇਅਰਿੰਗ ਪਲੇਟਫਾਰਮ YouTube ਇੱਕ ਮਸ਼ਹੂਰ ਪਲੇਟਫਾਰਮ ਹੈ। ਇਸਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ YouTube 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਹੁਣ YouTube 'ਤੇ ਕ੍ਰਿਏਟਰਸ ਲਈ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵੀਡੀਓ ਕ੍ਰਿਏਟਰਸ ਦਾ ਆਪਣੇ ਵੀਡੀਓ 'ਤੇ ਆਉਣ ਵਾਲੇ ਕੰਮੈਟਸ ਨੂੰ ਲੈ ਕੇ ਪੂਰਾ ਕੰਟਰੋਲ ਹੋਵੇਗਾ।
ਕੰਮੈਟਸ ਨੂੰ ਕੰਟਰੋਲ ਕਰਨਾ ਹੋਵੇਗਾ ਆਸਾਨ: YouTube 'ਤੇ 'YouTube Comments Pause' ਫੀਚਰ ਲਿਆਂਦਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਵੀਡੀਓ 'ਤੇ ਆਉਣ ਵਾਲੇ ਕੰਮੈਟਸ ਨੂੰ ਰੋਕਿਆ ਜਾ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਕ੍ਰਿਏਟਰਸ ਕੋਲ੍ਹ ਕੰਮੈਟਸ ਨੂੰ ਡਿਸੇਬਲ ਕਰਨ ਦਾ ਆਪਸ਼ਨ ਸੀ। ਹੁਣ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕੰਮੈਟਸ ਨੂੰ ਪੂਰੀ ਤਰ੍ਹਾਂ ਨਾਲ ਟਰਨ ਆਫ਼ ਕਰਨ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ, ਕੰਮੈਟ ਪਬਲਿਸ਼ ਕਰਨ ਤੋਂ ਪਹਿਲਾ ਹੋਲਡ ਦੀ ਵੀ ਸੁਵਿਧਾ ਕ੍ਰਿਏਟਰਸ ਨੂੰ ਮਿਲਦੀ ਹੈ। 'YouTube Comments Pause' ਸੈਟਿੰਗ ਇਨੇਬਲ ਕਰਨ ਦੇ ਨਾਲ ਹੀ ਕ੍ਰਿਏਟਰਸ ਦਾ ਕੰਮੈਟਸ 'ਤੇ ਪੂਰਾ ਕੰਟਰੋਲ ਹੋ ਜਾਵੇਗਾ। ਇਸ ਤੋਂ ਬਾਅਦ ਵੀਡੀਓ ਦੇਖ ਰਹੇ ਯੂਜ਼ਰਸ ਕੋਈ ਵੀ ਨਵਾਂ ਕੰਮੈਟ ਨਹੀ ਕਰ ਸਕਣਗੇ। ਹਾਲਾਂਕਿ, ਇਸ ਸੈਟਿੰਗ ਨੂੰ ਇਨੇਬਲ ਕਰਨ ਤੋਂ ਪਹਿਲਾ ਦੇ ਸਾਰੇ ਕੰਮੈਟਸ ਦੇਖੇ ਜਾ ਸਕਣਗੇ।
'YouTube Comments Pause' ਸੈਟਿੰਗ ਦੀ ਵਰਤੋ: 'YouTube Comments Pause' ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਕੰਮੈਟਸ ਸੈਟਿੰਗ 'ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਕੰਮੈਟਸ ਸੈਟਿੰਗ 'ਚ Pause ਦਾ ਆਪਸ਼ਨ ਨਜ਼ਰ ਆਵੇਗਾ, ਫਿਰ ਇਸ ਆਪਸ਼ਨ ਨੂੰ ਚੁਣ ਲਓ। ਇਸ ਸੈਟਿੰਗ ਨੂੰ ਇਨੇਬਲ ਕਰਨ ਦੇ ਨਾਲ ਹੀ ਵੀਡੀਓ ਦੇਖਣ ਵਾਲੇ ਯੂਜ਼ਰਸ ਨੂੰ ਕਿਸੇ ਵੀਡੀਓ ਥੱਲੇ ਕੰਮੈਟ ਕਰਦੇ ਸਮੇਂ 'Comments are Paused' ਲਿਖਿਆ ਹੋਇਆ ਨਜ਼ਰ ਆਵੇਗਾ। ਇਸ ਤੋਂ ਬਾਅਦ ਯੂਜ਼ਰਸ ਵੀਡੀਓ 'ਤੇ ਕੰਮੈਟ ਨਹੀ ਕਰ ਸਕਣਗੇ। ਨਵੇਂ ਅਪਡੇਟ ਦੇ ਨਾਲ ਹੀ, YouTube ਕ੍ਰਿਏਟਰਸ ਨੂੰ ਕੰਮੈਟ ਸੈਟਿੰਗ 'ਚ On, Pause ਅਤੇ Off ਦੇ ਆਪਸ਼ਨ ਨਜ਼ਰ ਆਉਣਗੇ। ਕੰਮੈਟਸ ਨੂੰ ਰੋਕਣ ਦਾ ਇਹ ਆਪਸ਼ਨ ਕ੍ਰਿਏਟਰਸ ਲਈ ਐਪ ਦੇ ਵਾਚ ਪੇਜ, ਡੈਸਕਟਾਪ 'ਤੇ YouTube ਸਟੂਡੀਓ ਅਤੇ ਮੋਬਾਈਲ ਲਈ ਉਪਲਬਧ ਹੋਵੇਗਾ।