ETV Bharat / science-and-technology

WWDC 2023: ਇਸ ਦਿਨ ਤੋਂ ਸ਼ੁਰੂ ਹੋਵੇਗਾ ਐਪਲ ਦਾ ਸਾਲ ਦਾ ਸਭ ਤੋਂ ਵੱਡਾ ਈਵੈਂਟ, ਐਪਲ ਕਰ ਸਕਦਾ ਕਈ ਵੱਡੇ ਐਲਾਨ

WWDC 2023 5 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ 9 ਜੂਨ ਤੱਕ ਚੱਲੇਗਾ। ਇਸ ਪ੍ਰੋਗਰਾਮ ਦੌਰਾਨ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਇਸ 'ਚ ਮਿਕਸਡ ਰਿਐਲਿਟੀ ਹੈੱਡਸੈੱਟ, iOS 17, iPadOS 17, MacOS17, WatchOS10 ਨੂੰ ਲਾਂਚ ਕੀਤਾ ਜਾ ਸਕਦਾ ਹੈ।

WWDC 2023
WWDC 2023
author img

By

Published : May 29, 2023, 1:25 PM IST

ਹੈਦਰਾਬਾਦ: ਤਕਨੀਕੀ ਕੰਪਨੀ ਐਪਲ ਦਾ ਸਾਲ ਦਾ ਸਭ ਤੋਂ ਵੱਡਾ ਈਵੈਂਟ 'WWDC 2023' ਅਗਲੇ ਮਹੀਨੇ 5 ਜੂਨ ਤੋਂ 9 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ। ਚਾਰ ਦਿਨਾਂ ਵਰਲਡਵਾਈਡ ਡਿਵੈਲਪਰਸ ਕਾਨਫਰੰਸ ਵਿੱਚ ਕੰਪਨੀ ਨਵੇਂ ਆਈਫੋਨ, ਮੈਕ ਅਤੇ ਐਪਲ ਵਾਚ ਦੇ ਨਾਲ ਅਗਲੀ ਪੀੜ੍ਹੀ ਦੇ ਆਪਰੇਟਿੰਗ ਸਿਸਟਮ iOS 17 ਨੂੰ ਲਾਂਚ ਕਰੇਗੀ।

ਮਿਕਸਡ ਰਿਐਲਿਟੀ ਹੈੱਡਸੈੱਟ: ਐਪਲ ਇਸ ਸਾਲ ਦੇ WWDC ਈਵੈਂਟ ਵਿੱਚ ਮਿਕਸਡ ਰਿਐਲਿਟੀ ਹੈੱਡਸੈੱਟ ਨੂੰ ਲਾਂਚ ਕਰ ਸਕਦਾ ਹੈ। ਐਪਲ ਪਿਛਲੇ 7 ਸਾਲਾਂ ਤੋਂ ਮਿਕਸਡ ਰਿਐਲਿਟੀ ਹੈੱਡਸੈੱਟ 'ਤੇ ਕੰਮ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਆਪਣਾ ਪਹਿਲਾ ਮਿਕਸਡ ਰਿਐਲਿਟੀ ਹੈੱਡਸੈੱਟ 'ਰੀਅਲਟੀ ਪ੍ਰੋ' ਦੇ ਨਾਂ ਹੇਠ ਲਾਂਚ ਕਰ ਸਕਦੀ ਹੈ। ਹੈੱਡਸੈੱਟ ਦੀ ਸੰਭਾਵਿਤ ਕੀਮਤ ਲਗਭਗ ਅਮਰੀਕੀ ਡਾਲਰ 3000 (2.48 ਲੱਖ ਰੁਪਏ) ਹੈ।

iOS 17 ਨੂੰ ਕੀਤਾ ਜਾ ਸਕਦਾ ਲਾਂਚ: ਐਪਲ ਇਸ ਈਵੈਂਟ 'ਚ ਅਗਲੀ ਪੀੜ੍ਹੀ ਦੇ ਆਪਰੇਟਿੰਗ ਸਿਸਟਮ iOS 17 ਨੂੰ ਲਾਂਚ ਕਰ ਸਕਦੀ ਹੈ। ਇਸ ਨਵੇਂ ਆਪਰੇਟਿੰਗ ਸਿਸਟਮ 'ਚ ਕਈ ਨਵੇਂ ਫੀਚਰਸ ਦੇਖਣ ਨੂੰ ਮਿਲਣਗੇ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਡਾਇਨਾਮਿਕ ਆਈਲੈਂਡ 'ਚ ਨਵੇਂ ਫੀਚਰਸ ਨੂੰ ਸ਼ਾਮਲ ਕਰੇਗੀ। ਇਸ ਦੇ ਨਾਲ ਹੀ ਐਪਲ ਨਵੀਂ ਜਰਨਲਿੰਗ ਐਪ, ਹੈਲਥ ਐਪ ਅਤੇ ਮੂਡ ਟ੍ਰੈਕਰ ਫੀਚਰ ਨੂੰ ਸ਼ਾਮਲ ਕਰ ਸਕਦੀ ਹੈ।

ਕੰਪਨੀ watchOS 10, macOS 14 ਅਤੇ iPadOS 17 ਨੂੰ ਲਾਂਚ ਕਰ ਸਕਦੀ: ਐਪਲ ਇਸ ਈਵੈਂਟ 'ਤੇ watchOS 10, macOS 14 ਅਤੇ iPadOS 17 ਨੂੰ ਵੀ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ watchOS 10 'ਚ ਨਵੇਂ ਵਿਜੇਟਸ ਦੇਖੇ ਜਾ ਸਕਦੇ ਹਨ।

  1. Navigation Satellite Launching: ਪੁਲਾੜ ਵਿੱਚ ਭਾਰਤ ਦੀ ਨਵੀਂ ਉਡਾਣ, ਇਸਰੋ ਨੇ ਲਾਂਚ ਕੀਤਾ ਨੇਵੀਗੇਸ਼ਨ ਸੈਟੇਲਾਈਟ NVS-01
  2. lava 5g smartphone: ਇਸ ਭਾਰਤੀ ਕੰਪਨੀ ਦਾ ਸਮਾਰਟਫੋਨ ਦਿੰਦਾ ਹੈ ਸ਼ਾਨਦਾਰ ਅਨੁਭਵ, ਜਾਣੋ ਇਸਦੀ ਖਾਸੀਅਤ
  3. Apple Data Privacy Campaign: ਐਪਲ ਨੇ ਸਿਹਤ ਤੇ ਡੇਟਾ ਦੀ ਸੁਰੱਖਿਆ ਲਈ ਗੋਪਨੀਯਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਐਪਲ 15 ਇੰਚ ਦੀ ਮੈਕਬੁੱਕ ਏਅਰ ਲਾਂਚ ਕਰ ਸਕਦਾ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਪਲ ਇਸ ਸਾਲ ਦੇ ਈਵੈਂਟ 'ਚ ਪਹਿਲਾ 15 ਇੰਚ ਦਾ ਮੈਕਬੁੱਕ ਏਅਰ ਲਾਂਚ ਕਰ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ 13-ਇੰਚ ਮੈਕਬੁੱਕ ਪ੍ਰੋ ਅਤੇ 24-ਇੰਚ iMac ਨੂੰ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਐਪਲ ਸਿਲੀਕਾਨ ਦੇ ਨਾਲ ਮਿਕਸਡ ਰਿਐਲਿਟੀ ਹੈੱਡਸੈੱਟ, 15 ਇੰਚ ਮੈਕਬੁੱਕ ਏਅਰ ਅਤੇ ਮੈਕਬੁੱਕ ਪ੍ਰੋ ਲਾਂਚ ਕਰ ਸਕਦਾ ਹੈ।

ਇਸ ਤਰ੍ਹਾਂ ਦੇਖ ਸਕੋਗੇ ਤੁਸੀਂ ਇਹ ਈਵੈਂਟ: ਐਪਲ ਆਪਣੇ ਭਾਸ਼ਣ ਨੂੰ ਯੂਟਿਊਬ 'ਤੇ ਲਾਈਵ-ਸਟ੍ਰੀਮ ਕਰੇਗਾ। ਤੁਸੀਂ ਇਸਨੂੰ ਐਪਲ ਦੇ ਈਵੈਂਟ ਪੇਜ ਅਤੇ WWDC 2023 ਪੇਜ ਦੇ ਨਾਲ-ਨਾਲ ਐਪਲ ਡਿਵੈਲਪਰ ਐਪ ਅਤੇ ਐਪਲ ਟੀਵੀ ਐਪ 'ਤੇ ਦੇਖ ਸਕੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.