ਹੈਦਰਾਬਾਦ: ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ ਅਤੇ ਇਸ ਵਿੱਚ ਨਵੇਂ-ਨਵੇਂ ਫੀਚਰ ਜੋੜੇ ਜਾ ਰਹੇ ਹਨ। ਕੁਝ ਸਮੇਂ ਪਹਿਲਾ ਕੰਪਨੀ ਨੇ ਵੀਡੀਓ ਮੈਸੇਜ ਫੀਚਰ IOS ਅਤੇ ਐਂਡਰਾਈਡ ਯੂਜ਼ਰਸ ਨੂੰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ 60 ਸਕਿੰਟ ਦੀ ਵੀਡੀਓ ਚੈਟ ਦੌਰਾਨ ਹੀ ਰਿਕਾਰਡ ਕਰਕੇ ਸਾਹਮਣੇ ਵਾਲੇ ਵਿਅਕਤੀ ਨੂੰ ਭੇਜ ਸਕਦੇ ਹੋ। ਇਹ ਵੀਡੀਓ ਭੇਜਣ ਲਈ ਤੁਹਾਨੂੰ ਗੈਲਰੀ 'ਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਦੌਰਾਨ ਹੁਣ ਕੰਪਨੀ ਯੂਜ਼ਰਸ ਨੂੰ ਵੀਡੀਓ ਮੈਸੇਜ ਨਾਲ ਜੁੜਿਆਂ ਇੱਕ ਆਪਸ਼ਨ ਦੇਣ ਜਾ ਰਹੀ ਹੈ। ਫਿਲਹਾਲ ਇਹ ਆਪਸ਼ਨ ਕੁਝ ਬੀਟਾ ਟੈਸਟਰਾਂ ਕੋਲ ਮੌਜ਼ੂਦ ਹੈ।
-
If you're no longer able to record and share video messages because you cannot switch between voice and video messages, you need to enable the new option "Instant video messages". https://t.co/lvUtzJrDCA
— WABetaInfo (@WABetaInfo) September 4, 2023 " class="align-text-top noRightClick twitterSection" data="
">If you're no longer able to record and share video messages because you cannot switch between voice and video messages, you need to enable the new option "Instant video messages". https://t.co/lvUtzJrDCA
— WABetaInfo (@WABetaInfo) September 4, 2023If you're no longer able to record and share video messages because you cannot switch between voice and video messages, you need to enable the new option "Instant video messages". https://t.co/lvUtzJrDCA
— WABetaInfo (@WABetaInfo) September 4, 2023
ਵੀਡੀਓ ਮੈਸੇਜ ਫੀਚਰ ਨੂੰ ਕਰ ਸਕੋਗੇ ਡਿਸੇਬਲ: ਇਸ ਅਪਡੇਟ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਵੈੱਬਸਾਈਟ ਅਨੁਸਾਰ, ਕੰਪਨੀ ਵੀਡੀਓ ਮੈਸੇਜ ਫੀਚਰ ਨੂੰ ਡਿਸੇਬਲ ਕਰਨ ਦਾ ਆਪਸ਼ਨ ਦੇਣ ਜਾ ਰਹੀ ਹੈ। ਇਸ ਆਪਸ਼ਨ ਦੀ ਮਦਦ ਨਾਲ ਤੁਸੀਂ ਵੀਡੀਓ ਮੈਸੇਜ ਫੀਚਰ ਨੂੰ ਸੈਟਿੰਗ 'ਚ ਜਾ ਕੇ ਆਫ਼ ਕਰ ਸਕੋਗੇ। ਇਸ ਆਪਸ਼ਨ ਨੂੰ ਆਫ਼ ਕਰਨ ਤੋਂ ਬਾਅਦ ਜਦੋ ਵੀ ਤੁਸੀਂ ਕਿਸੇ ਨੂੰ ਵਾਈਸ ਨੋਟ ਭੇਜਣਾ ਚਾਹੋਗੇ, ਤਾਂ ਵੀਡੀਓ ਮੈਸੇਜ ਦਾ ਆਪਸ਼ਨ ਤੁਹਾਨੂੰ ਨਜ਼ਰ ਨਹੀਂ ਆਵੇਗਾ ਅਤੇ ਤੁਸੀਂ ਵਾਈਸ ਰਿਕਾਰਡ ਕਰਕੇ ਮੈਸੇਜ ਭੇਜ ਸਕੋਗੇ। ਫਿਲਹਾਲ ਡਿਸੇਬਲ ਆਪਸ਼ਨ ਉਪਲਬਧ ਨਹੀਂ ਹੈ। ਜਿਸ ਕਰਕੇ ਅਜੇ ਵੀ ਵੀਡੀਓ ਮੈਸੇਜ ਦਾ ਆਪਸ਼ਨ ਸਾਹਮਣੇ ਆ ਜਾਂਦਾ ਹੈ।
ਫਿਲਹਾਲ ਇਨ੍ਹਾਂ ਯੂਜ਼ਰਸ ਕੋਲ ਉਪਲਬਧ ਹੈ ਇਹ ਆਪਸ਼ਨ: ਫਿਲਹਾਲ ਇਹ ਅਪਡੇਟ ਕੁਝ ਬੀਟਾ ਟੈਸਟਰਾਂ ਕੋਲ ਉਪਲਬਧ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ। ਜੇਕਰ ਤੁਸੀਂ ਵਟਸਐਪ ਦਾ ਇਹ ਅਪਡੇਟ ਪਾਉਣਾ ਚਾਹੁੰਦੇ ਹੋ, ਤਾਂ ਕੰਪਨੀ ਦੇ ਬੀਟਾ ਪ੍ਰੋਗਰਾਮ ਲਈ Enroll ਕਰ ਸਕਦੇ ਹੋ।
ਇਸ ਤਰ੍ਹਾਂ ਕਰ ਸਕੋਗੇ ਵੀਡੀਓ ਮੈਸੇਜ ਫੀਚਰ ਨੂੰ Off ਅਤੇ On: ਵੀਡੀਓ ਮੈਸੇਜ ਫੀਚਰ ਨੂੰ ਆਫ਼ ਅਤੇ ਆਨ ਕਰਨ ਲਈ ਸਭ ਤੋਂ ਪਹਿਲਾ ਆਪਣੀ ਪ੍ਰੋਫਾਈਲ 'ਤੇ ਜਾਓ ਅਤੇ ਫਿਰ ਚੈਟਸ ਆਪਸ਼ਨ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਵੀਡੀਓ ਮੈਸੇਜ ਦਾ ਆਪਸ਼ਨ ਨਜ਼ਰ ਆਵੇਗਾ। ਇਸਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਨ ਜਾਂ ਆਫ਼ ਕਰ ਲਓ। IPhone ਯੂਜ਼ਰਸ ਨੂੰ ਵੀ ਇਸ ਆਪਸ਼ਨ ਦਾ ਇਸਤੇਮਾਲ ਕਰਨ ਲਈ ਸੇਮ ਤਰੀਕਾ ਅਪਣਾਉਣਾ ਹੋਵੇਗਾ।