ETV Bharat / science-and-technology

WhatsApp ਪੇਸ਼ ਕਰੇਗਾ Multi Account Login ਫੀਚਰ, ਹੁਣ ਇੱਕ ਹੀ ਐਪ 'ਚ ਚਲਾ ਸਕੋਗੇ ਇੱਕ ਤੋਂ ਜ਼ਿਆਦਾ ਅਕਾਊਟਸ - WhatsApp is working on the username feature

ਵਟਸਐਪ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਹੀ ਐਪ ਵਿੱਚ ਕਈ ਅਕਾਊਟਸ ਨੂੰ ਖੋਲ੍ਹ ਸਕੋਗੇ। ਜਿਸ ਤਰ੍ਹਾਂ ਤੁਸੀਂ ਇੰਸਟਗ੍ਰਾਮ ਵਿੱਚ ਇੱਕ ਤੋਂ ਜ਼ਿਆਦਾ ਅਕਾਊਟ ਚਲਾ ਸਕਦੇ ਹੋ, ਉਸੇ ਤਰ੍ਹਾਂ ਹੁਣ ਵਟਸਐਪ 'ਚ ਵੀ ਕਰ ਸਕੋਗੇ।

WhatsApp
WhatsApp
author img

By

Published : Aug 13, 2023, 11:56 AM IST

ਹੈਦਰਾਬਾਦ: ਵਟਸਐਪ Multi Account Login ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਹੀ ਐਪ 'ਚ ਇੱਕ ਤੋਂ ਜ਼ਿਆਦਾ ਅਕਾਊਟਸ ਖੋਲ੍ਹ ਸਕੋਗੇ। ਇੱਕ ਤੋਂ ਦੂਸਰੇ ਅਕਾਊਟ 'ਚ ਜਾਣ ਲਈ ਤੁਹਾਨੂੰ ਇਸਨੂੰ ਸਵਿੱਚ ਕਰਨਾ ਹੋਵੇਗਾ। ਇਸ ਤਰ੍ਹਾਂ ਦਾ ਫੀਚਰ ਮੇਟਾ ਨੇ ਇੰਸਟਾਗ੍ਰਾਮ 'ਚ ਪਹਿਲਾ ਹੀ ਦਿੱਤਾ ਹੈ। ਇਸ ਫੀਚਰ ਦੇ ਆਉਣ ਨਾਲ ਤੁਹਾਨੂੰ ਫੋਨ 'ਚ Parallel Space ਐਪਸ ਨੂੰ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਅਪਡੇਟ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ।

  • The option to add multiple accounts to the same device is a beta feature available on WhatsApp beta for Android. This means it might present some minor bugs, like some notification resets. WhatsApp will certainly improve this feature over the coming weeks. As a result, please… https://t.co/ba6AeP5vgn

    — WABetaInfo (@WABetaInfo) August 11, 2023 " class="align-text-top noRightClick twitterSection" data=" ">

Multi Account Login ਫੀਚਰ ਦੀ ਵਰਤੋ: ਫਿਲਹਾਲ ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਸਾਰਿਆ ਲਈ ਰੋਲਆਊਟ ਕਰੇਗੀ। ਨਵੇਂ ਅਕਾਊਟ ਨੂੰ ਜੋੜਨ ਲਈ ਸੈਟਿੰਗ 'ਚ ਜਾਓ ਅਤੇ QR ਕੋਡ ਬਟਨ ਦੇ ਕੋਲ ਮੌਜ਼ੂਦ ਇੱਕ ਐਰੋ ਆਈਕਨ 'ਤੇ ਟੈਪ ਕਰਨਾ ਹੋਵੇਗਾ। ਇੱਥੋ ਤੁਸੀਂ ਨਵੇਂ ਅਕਾਊਟ ਨੂੰ ਐਡ ਕਰ ਸਕੋਗੇ। ਇੱਕ ਵਾਰ ਅਕਾਊਟ ਐਡ ਹੋ ਜਾਣ 'ਤੇ ਇਹ ਤੁਹਾਡੇ ਅਕਾਊਟ 'ਚ ਉਦੋ ਤੱਕ ਲੌਗਿਨ ਰਹੇਗਾ, ਜਦੋ ਤੱਕ ਤੁਸੀਂ ਇਸ ਅਕਾਊਟ ਨੂੰ ਲੌਗਆਊਟ ਨਹੀਂ ਕਰਦੇ। ਜਦੋ ਤੁਸੀਂ ਵਟਸਐਪ ਨੂੰ ਸਵਿੱਚ ਕਰੋਗੇ, ਤਾਂ ਤੁਹਾਨੂੰ ਵਾਰ-ਵਾਰ ਲੌਗਿਨ ਦੀ ਜ਼ਰੂਰਤ ਨਹੀਂ ਪਵੇਗੀ।

Multi Account Login ਫੀਚਰ ਦਾ ਫਾਇਦਾ: ਇਹ ਨਵਾਂ ਫੀਚਰ ਲੋਕਾਂ ਨੂੰ ਉਨ੍ਹਾਂ ਦੀ ਪਰਸਨਲ ਚੈਟ, ਕੰਮ ਦੀ ਗੱਲਬਾਤ ਅਤੇ ਹੋਰਨਾ ਚੈਟਾਂ ਨੂੰ ਇੱਕ ਹੀ ਐਪ 'ਚ ਰੱਖਣ 'ਚ ਮਦਦ ਕਰਦਾ ਹੈ। ਨਵਾਂ ਫੀਚਰ ਜਾਣਕਾਰੀ ਦੇ ਨਾਲ-ਨਾਲ ਤੁਹਾਡੀ ਚੈਟ ਨੂੰ ਵੀ ਅਲੱਗ ਰੱਖਦਾ ਹੈ। ਜਿਹੜੇ ਲੋਕ ਇੱਕ ਤੋਂ ਜ਼ਿਆਦਾ ਅਕਾਊਟਸ ਚਲਾਉਦੇ ਹਨ, ਉਨ੍ਹਾਂ ਲਈ ਇਹ ਫੀਚਰ ਫਾਇਦੇਮੰਦ ਹੋ ਸਕਦਾ ਹੈ।

ਵਟਸਐਪ ਕਰ ਰਿਹਾ ਯੂਜ਼ਰਨੇਮ ਫੀਚਰ 'ਤੇ ਕੰਮ: ਵਟਸਐਪ ਕਈ ਫੀਚਰਸ 'ਤੇ ਕੰਮ ਕਰ ਰਿਹਾ ਹੈ। ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਵਟਸਐਪ ਨੂੰ ਅਪਡੇਟ ਕਰ ਰਹੀ ਹੈ। ਜਲਦ ਹੀ ਕੰਪਨੀ ਯੂਜ਼ਰਨੇਮ ਫੀਚਰ ਵੀ ਰੋਲਆਊਟ ਕਰ ਸਕਦੀ ਹੈ। ਜਿਸ ਨਾਲ ਤੁਸੀਂ ਬਿਨ੍ਹਾਂ ਨੰਬਰ ਦਿੱਤੇ ਇੱਕ ਦੂਜੇ ਨੂੰ ਵਟਸਐਪ 'ਚ ਐਡ ਕਰ ਸਕੋਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.