ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਪਿੰਨ ਫੀਚਰ ਦੀ ਸੁਵਿਧਾ ਪੇਸ਼ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਨੂੰ ਅਜੇ ਤੱਕ ਸਿਰਫ਼ ਵਟਸਐਪ ਚੈਟਾਂ ਨੂੰ ਹੀ ਪਿੰਨ ਕਰਨ ਦਾ ਆਪਸ਼ਨ ਮਿਲਦਾ ਸੀ, ਪਰ ਹੁਣ ਤੁਹਾਨੂੰ ਮੈਸੇਜਾਂ ਨੂੰ ਵੀ ਪਿੰਨ ਕਰਨ ਦੀ ਸੁਵਿਧਾ ਮਿਲੇਗੀ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਕੋਈ ਵੀ ਜ਼ਰੂਰੀ ਮੈਸੇਜ ਲੱਭਣ 'ਚ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਫੀਚਰ ਬਾਰੇ ਵਟਸਐਪ ਨੇ ਆਪਣੇ ਚੈਨਲ ਰਾਹੀ ਜਾਣਕਾਰੀ ਦਿੱਤੀ ਹੈ।
-
📝 WhatsApp beta for Android 2.23.26.9: what's new?
— WABetaInfo (@WABetaInfo) December 13, 2023 " class="align-text-top noRightClick twitterSection" data="
WhatsApp is working on a feature to pin multiple messages, and it will be available in a future update!https://t.co/3IudRjYOR9 pic.twitter.com/lmkDRDrCuG
">📝 WhatsApp beta for Android 2.23.26.9: what's new?
— WABetaInfo (@WABetaInfo) December 13, 2023
WhatsApp is working on a feature to pin multiple messages, and it will be available in a future update!https://t.co/3IudRjYOR9 pic.twitter.com/lmkDRDrCuG📝 WhatsApp beta for Android 2.23.26.9: what's new?
— WABetaInfo (@WABetaInfo) December 13, 2023
WhatsApp is working on a feature to pin multiple messages, and it will be available in a future update!https://t.co/3IudRjYOR9 pic.twitter.com/lmkDRDrCuG
Wabetainfo ਨੇ ਪਿੰਨ ਫੀਚਰ ਬਾਰੇ ਦਿੱਤੀ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਜਲਦ ਹੀ ਯੂਜ਼ਰਸ ਨੂੰ ਮਲਟੀਪਲ ਮੈਸੇਜ ਪਿੰਨ ਕਰਨ ਦੀ ਸੁਵਿਧਾ ਮਿਲੇਗੀ। ਇਸ ਫੀਚਰ ਨੂੰ ਲੈ ਕੇ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ।
ਵਟਸਐਪ 'ਤੇ ਮੈਸੇਜਾਂ ਨੂੰ ਕਰ ਸਕੋਗੇ ਪਿੰਨ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ 'ਤੇ ਪਿੰਨ ਫੀਚਰ ਪਹਿਲਾ ਤੋਂ ਹੀ ਮੌਜ਼ੂਦ ਹੈ। ਫਿਲਹਾਲ, ਇਸ ਫੀਚਰ ਰਾਹੀ ਤੁਸੀਂ ਜ਼ਰੂਰੀ ਨੰਬਰਾਂ ਨੂੰ ਵਟਸਐਪ 'ਤੇ ਪਿੰਨ ਕਰਕੇ ਸਭ ਤੋਂ ਉੱਪਰ ਰੱਖ ਸਕਦੇ ਹੋ। ਹਾਲਾਂਕਿ, ਇਸ ਰਾਹੀ ਵਟਸਐਪ ਯੂਜ਼ਰਸ ਇੱਕ ਵਾਰ 'ਚ ਸਿਰਫ਼ ਤਿੰਨ ਨੰਬਰਾਂ ਨੂੰ ਹੀ ਵਟਸਐਪ 'ਤੇ ਪਿੰਨ ਕਰ ਸਕਦੇ ਹਨ। ਇਸੇ ਤਰ੍ਹਾਂ ਹੁਣ ਮੈਸੇਜਾਂ ਨੂੰ ਪਿੰਨ ਕਰਨ ਲਈ ਵੀ ਪਿੰਨ ਫੀਚਰ ਰੋਲਆਊਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜ਼ਰੂਰੀ ਮੈਸੇਜਾਂ ਨੂੰ ਪਿੰਨ ਕਰ ਸਕੋਗੇ। ਫਿਲਹਾਲ, ਵਟਸਐਪ ਦੇ ਇਸ ਫੀਚਰ 'ਤੇ ਕੰਮ ਚਲ ਰਿਹਾ ਹੈ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਪਿੰਨ ਫੀਚਰ: ਵਟਸਐਪ ਦੇ ਪਿੰਨ ਫੀਚਰ ਨੂੰ ਵਟਸਐਪ ਬੀਟਾ ਅਪਡੇਟ 2.23.26.9 ਵਰਜ਼ਨ 'ਚ ਪਾਇਆ ਗਿਆ ਹੈ। ਇਹ ਅਪਡੇਟ ਪਲੇ ਸਟੋਰ 'ਤੇ ਮੌਜ਼ੂਦ ਹੈ। ਵਟਸਐਪ ਦੇ ਐਂਡਰਾਈਡ ਬੀਟਾ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਵਟਸਐਪ ਅਪਡੇਟ ਕਰਨਾ ਹੋਵੇਗਾ। ਵਟਸਐਪ ਦੇ ਹੋਰਨਾਂ ਯੂਜ਼ਰਸ ਲਈ ਇਹ ਫੀਚਰ ਆਉਣ ਵਾਲੇ ਦਿਨਾਂ 'ਚ ਰੋਲਆਊਟ ਕੀਤਾ ਜਾ ਸਕਦਾ ਹੈ।
ਵਟਸਐਪ 'ਤੇ ਮੈਸੇਜਾਂ ਨੂੰ ਇਸ ਤਰ੍ਹਾਂ ਕਰ ਸਕੋਗੇ ਪਿੰਨ: ਐਂਡਰਾਈਡ 'ਚ ਕਿਸੇ ਵੀ ਮੈਸੇਜ ਨੂੰ ਪਿੰਨ ਕਰਨ ਲਈ ਤੁਹਾਨੂੰ ਉਸ ਮੈਸੇਜ 'ਤੇ ਪ੍ਰੈੱਸ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਪਿੰਨ ਮੈਸੇਜ ਦਾ ਆਪਸ਼ਨ ਮਿਲੇਗਾ। ਇਸ 'ਤੇ ਕਲਿੱਕ ਕਰਦੇ ਹੀ ਤੁਹਾਡਾ ਮੈਸੇਜ ਟਾਪ 'ਚ ਪਿੰਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਿਰਫ਼ ਟੈਕਸਟ ਮੈਸੇਜਾਂ ਨੂੰ ਹੀ ਨਹੀਂ ਸਗੋ ਤਸਵੀਰਾਂ ਨੂੰ ਵੀ ਪਿੰਨ ਕਰ ਸਕੋਗੇ।
ਮੈਸੇਜ ਪਿੰਨ ਕਰਨ ਦੇ ਸਮੇਂ ਨੂੰ ਕਰ ਸਕੋਗੇ ਸੈੱਟ: ਮੈਸੇਜ ਨੂੰ ਪਿੰਨ ਕਰਕੇ ਕਿੰਨੇ ਸਮੇਂ ਲਈ ਰੱਖਣਾ ਚਾਹੁੰਦੇ ਹੋ, ਤੁਸੀਂ ਇਹ ਵੀ ਤੈਅ ਕਰ ਸਕਦੇ ਹੋ। ਕੰਪਨੀ ਤੁਹਾਨੂੰ 24 ਘੰਟੇ, 7 ਦਿਨ ਅਤੇ 30 ਦਿਨ ਦਾ ਆਪਸ਼ਨ ਦਿੰਦੀ ਹੈ, ਇਨ੍ਹਾਂ ਆਪਸ਼ਨਾਂ ਨੂੰ ਚੁਣ ਕੇ ਤੁਸੀਂ ਮੈਸੇਜ ਪਿੰਨ ਕਰਨ ਦਾ ਸਮੇਂ ਸੈੱਟ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਮੈਸੇਜ ਨੂੰ ਅਨਪਿੰਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਿੰਨ ਦੀ ਜਗ੍ਹਾਂ ਅਨਪਿੰਨ ਦਾ ਆਪਸ਼ਨ ਚੁਣਨਾ ਹੋਵੇਗਾ।