ETV Bharat / science-and-technology

WhatsApp New Feature: ਗਲਤ ਸਟੇਟਸ ਪਾਉਣ ਵਾਲਿਆ ਦੀ ਹੁਣ ਖੈਰ ਨਹੀਂ, ਕਰ ਸਕੋਗੇ ਸ਼ਿਕਾਇਤ

ਵਟਸਐਪ ਇੱਕ ਤੋਂ ਬਾਅਦ ਇੱਕ ਨਵੇ ਫੀਚਰ ਸ਼ੁਰੂ ਕਰ ਰਿਹਾ ਹੈ। ਹੁਣ ਵਟਸਐਪ ਨੇ ਇੱਕ ਹੋਰ ਨਵਾਂ ਫੀਚਰ ਸ਼ੁਰੂ ਕੀਤਾ ਹੈ। ਜਿਸ ਵਿੱਚ ਉਪਭੋਗਤਾ ਨੂੰ ਜੇਕਰ ਕਿਸੇ ਦਾ ਸਟੇਟਸ ਗਲਤ ਲਗਦਾ ਹੈ ਤਾਂ ਉਪਭੋਗਤਾ ਉਸ ਸਟੇਟਸ ਅਪਡੇਟ ਦੀ ਰਿਪੋਰਟ ਕਰ ਸਕਦੇ ਹਨ।

WhatsApp New Feature
WhatsApp New Feature
author img

By

Published : Mar 2, 2023, 4:25 PM IST

ਸੈਨ ਫਰਾਂਸਿਸਕੋ: ਮੈਟਾ ਦਾ ਮੈਸੇਜਿੰਗ ਪਲੇਟਫਾਰਮ ਵਟਸਐਪ ਇੱਕ ਨਵਾਂ ਫੀਚਰ ਰੋਲਆਊਟ ਕਰ ਰਿਹਾ ਹੈ ਜੋ ਯੂਜ਼ਰਸ ਨੂੰ ਐਂਡ੍ਰਾਇਡ ਬੀਟਾ 'ਤੇ ਸਟੇਟਸ ਅਪਡੇਟ ਦੀ ਰਿਪੋਰਟ ਕਰਨ ਦੀ ਇਜਾਜ਼ਤ ਦੇਵੇਗਾ। WaBetainfo ਦੀ ਰਿਪੋਰਟ ਅਨੁਸਾਰ, ਬੀਟਾ ਟੈਸਟਰ ਨੂੰ ਸਟੇਟਸ ਵਿਕਲਪਾਂ ਦੇ ਅੰਦਰ ਇੱਕ ਨਵਾਂ ਰਿਪੋਰਟ ਐਕਸ਼ਨ ਦਿਖਾਈ ਦੇਵੇਗਾ। ਜੇ ਕੋਈ ਸਟੇਟਸ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਪਭੋਗਤਾ ਨਵੇਂ ਫੀਚਰ ਨਾਲ ਕਿਸੇ ਵੀ ਸਟੇਟਸ ਅਪਡੇਟ ਦੀ ਰਿਪੋਰਟ ਕਰ ਸਕਦੇ ਹਨ। ਜਿਸ ਨੂੰ ਬਾਅਦ ਵਿੱਚ ਕੰਪਨੀ ਦੀ ਮਾਡਰੇਸ਼ਨ ਟੀਮ ਨੂੰ ਭੇਜਿਆ ਜਾਵੇਗਾ।

ਵਟਸਐਪ ਦੇ ਨਵੇ ਫੀਚਰ ਦਾ ਭਰੋਸਾ: ਇਸਦੇ ਨਾਲ ਹੀ ਇਹ ਫੀਚਰ ਭਰੋਸਾ ਦਿੰਦਾ ਹੈ ਕਿ ਮੈਸਿਜ, ਮੀਡੀਆ, ਲੋਕੇਸ਼ਨ ਸ਼ੇਅਰਿੰਗ, ਕਾਲ ਅਤੇ ਸਟੇਟਸ ਅਪਡੇਟ ਸਾਰੇ ਡਿਵਾਇਸਾਂ 'ਤੇ end to end ਇੰਨਕ੍ਰਿਪਸ਼ਨ ਹੋਵੇ। ਇਸਦਾ ਮਤਲਬ ਇਹ ਹੈ ਕਿ ਕੋਈ ਹੋਰ, ਇੱਥੋ ਤੱਕ ਕਿ WhatsApp, Meta ਵੀ ਕਿਸੇ ਵਿਅਕਤੀ ਦੇ ਸੰਦੇਸ਼ਾਂ ਨੂੰ ਨਹੀ ਪੜ੍ਹ ਸਕਦਾ ਅਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਫੋਨ 'ਤੇ ਕੀਤੀ ਗੱਲ ਨੂੰ ਸੁਣ ਸਕਦਾ ਹੈ।

ਨਵਾਂ ਫੀਚਰ ਰਿਲੀਜ਼ ਹੋਣ ਦੀ ਉਮੀਦ: ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Android ਲਈ WhatsApp Beta ਦੇ ਲੇਟੈਸਟ ਅਪਡੇਟ ਨੂੰ ਪਲੇ ਸਟੋਰ ਤੋਂ ਇੰਸਟੋਲ ਕਰਨ ਤੋਂ ਬਾਅਦ ਕੁਝ ਹੀ ਬੀਟਾ ਟੈਸਟਰਸ ਕੋਲ Status Updates report ਕਰਨ ਦੀ ਸਮਰੱਥਾ ਉਪਲੱਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਉਪਭੋਗਤਾ ਲਈ ਇਹ ਨਵਾਂ ਫੀਚਰ ਰਿਲੀਜ਼ ਹੋਣ ਦੀ ਉਮੀਦ ਹੈ। ਜਨਵਰੀ ਵਿੱਚ ਦੱਸਿਆ ਗਿਆ ਸੀ ਕਿ ਮੈਸਿਜਿੰਗ ਪਲੇਟਫਾਰਮ Android Beta ਲਈ ਇਸ ਫੀਚਰ 'ਤੇ ਕੰਮ ਕਰ ਰਿਹਾ ਸੀ। ਪਿਛਲੇ ਮਹੀਨੇ ਵਟਸਐਪ ਕਥਿਤ ਤੌਰ 'ਤੇ ਐਂਡਰਾਇਡ ਬੀਟਾ ਲਈ ਇਸ ਫੀਚਰ 'ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਮੈਸੇਜਿੰਗ ਪਲੇਟਫਾਰਮ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੇ ਸਟੇਟਸ ਵਿੱਚ ਆਉਣ ਵਾਲੇ ਨਵੇਂ ਫੀਚਰਸ ਨੂੰ ਰੋਲ ਆਊਟ ਕਰ ਰਿਹਾ ਹੈ। ਜਿਸ ਵਿੱਚ 'ਵੋਇਸ ਸਟੇਟਸ', 'ਸਟੈਟਸ ਰਿਐਕਸ਼ਨ' ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

Newsletters ਨੂੰ ਸ਼ਾਮਿਲ ਕਰਨਾ: ਇਸਦੇ ਨਾਲ ਹੀ WhatsApp ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। WhatsApp Android Beta ਲਈ ਨਿਊਜ਼ਲੈਟਰਸ ਨੂੰ ਸ਼ਾਮਿਲ ਕਰਨ ਲਈ ਆਪਣੇ ਸਟੇਟਸ ਟੈਬ ਨੂੰ ਫਿਰ ਤੋਂ ਡਿਜ਼ਾਇਨ ਕਰ ਰਿਹਾ ਹੈ। Wabatinfo ਦੀ ਰਿਪੋਰਟ ਮੁਤਾਬਿਕ ਕੰਪਨੀ ਦੋ ਅਲੱਗ-ਅਲੱਗ ਸੈਕਸ਼ਨ- Status ਅਤੇ Newsletter ਜੋੜ ਕੇ ਸਟੇਟਸ ਟੈਬ ਨੂੰ ਬਦਲਣ 'ਤੇ ਕੰਮ ਕਰ ਰਹੀ ਹੈ।

ਸ਼ਿਕਾਇਤਾਂ : ਰਿਪੋਰਟ ਮੁਤਾਬਕ ਵਟਸਐਪ ਨੂੰ ਨਵੰਬਰ 'ਚ ਯੂਜ਼ਰਸ ਤੋਂ 946 ਸ਼ਿਕਾਇਤਾਂ ਮਿਲੀਆਂ। ਜਿਨ੍ਹਾਂ 'ਚ 830 ਅਕਾਓਂਟ 'ਤੇ ਪਾਬੰਦੀ ਲਗਾਉਣ ਦੀ ਅਪੀਲ ਵੀ ਸ਼ਾਮਲ ਹੈ। ਇਨ੍ਹਾਂ ਵਿੱਚੋਂ ਸਿਰਫ਼ 73 ਅਕਾਓਂਟ ਖ਼ਿਲਾਫ਼ ਕਾਰਵਾਈ ਕੀਤੀ ਗਈ। ਵਟਸਐਪ ਨੇ ਕਿਹਾ ਕਿ ਉਹ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦਾ ਹੈ ਸਿਵਾਏ ਉਨ੍ਹਾਂ ਮਾਮਲਿਆਂ ਨੂੰ ਛੱਡ ਕੇ ਜਿੱਥੇ ਸ਼ਿਕਾਇਤ ਨੂੰ ਪਿਛਲੀ ਟਿਕਟ ਦੀ ਡੁਪਲੀਕੇਟ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ :- ELON MUSK LATEST NEWS: ਟਵਿੱਟਰ ਦੇ ਸੀਈਓ ਐਲੋਨ ਮਸਕ ਨੇ ਇਸ ਦੇਸ਼ ਨੂੰ ਟੇਸਲਾ ਗੀਗਾਫੈਕਟਰੀ ਲਈ ਚੁਣਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.