ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ 'ਆਟੋਮੈਟਿਕ ਐਲਬਮ' ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਨੂੰ ਚੈਨਲ ਸੈਕਸ਼ਨ 'ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਇਸ ਸਾਲ ਨਵੇਂ ਬ੍ਰਾਂਡਕਾਸਟ ਫੀਚਰ 'ਚੈਨਲ' ਨੂੰ ਪੇਸ਼ ਕੀਤਾ ਸੀ ਅਤੇ ਇਸ ਨਾਲ ਜੁੜੇ ਕਈ ਨਵੇਂ ਬਦਲਾਅ ਕੀਤੇ ਸੀ। ਇਸ ਫੀਚਰ ਰਾਹੀ ਮਸ਼ਹੂਰ ਸਿਤਾਰਿਆਂ ਅਤੇ ਸੰਸਥਾਵਾਂ ਨੂੰ ਆਪਣੇ ਫਾਲੋਅਰਜ਼ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਹੁਣ ਚੈਨਲ 'ਚ ਨਵਾਂ 'ਆਟੋਮੈਟਿਕ ਐਲਬਮ' ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਹ ਚੈਨਲ 'ਚ ਭੇਜੀਆ ਗਈਆ ਤਸਵੀਰਾਂ ਅਤੇ ਮੀਡੀਆ ਫਾਈਲਾਂ ਨੂੰ ਆਪਣੇ ਆਪ ਐਲਬਮ 'ਚ ਬਦਲ ਦੇਵੇਗਾ।
-
📝 WhatsApp beta for Android 2.23.26.16: what's new?
— WABetaInfo (@WABetaInfo) December 16, 2023 " class="align-text-top noRightClick twitterSection" data="
WhatsApp is rolling out a feature to automatically group consecutive photos and videos in channels, and it is available to some beta testers!https://t.co/l0W5s3328b pic.twitter.com/qnt1HNz4DC
">📝 WhatsApp beta for Android 2.23.26.16: what's new?
— WABetaInfo (@WABetaInfo) December 16, 2023
WhatsApp is rolling out a feature to automatically group consecutive photos and videos in channels, and it is available to some beta testers!https://t.co/l0W5s3328b pic.twitter.com/qnt1HNz4DC📝 WhatsApp beta for Android 2.23.26.16: what's new?
— WABetaInfo (@WABetaInfo) December 16, 2023
WhatsApp is rolling out a feature to automatically group consecutive photos and videos in channels, and it is available to some beta testers!https://t.co/l0W5s3328b pic.twitter.com/qnt1HNz4DC
WABetaInfo ਨੇ ਦਿੱਤੀ 'ਆਟੋਮੈਟਿਕ ਐਲਬਮ' ਫੀਚਰ ਬਾਰੇ ਜਾਣਕਾਰੀ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। WABetaInfo ਦੀ ਨਵੀਂ ਰਿਪੋਰਟ ਅਨੁਸਾਰ, ਨਵਾਂ ਫੀਚਰ ਐਪ ਦੇ ਬੀਟਾ ਵਰਜ਼ਨ 2.23.26.16 'ਚ ਦੇਖਣ ਨੂੰ ਮਿਲਿਆ ਹੈ। ਐਂਡਰਾਈਡ ਪਲੇਟਫਾਰਮ 'ਤੇ ਜਿਹੜੇ ਯੂਜ਼ਰਸ ਗੂਗਲ ਪਲੇ ਬੀਟਾ ਪ੍ਰੋਗਰਾਮ ਦਾ ਹਿੱਸਾ ਬਣੇ ਹਨ ਅਤੇ ਵਟਸਐਪ ਬੀਟਾ ਵਰਜ਼ਨ ਦਾ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਨੂੰ ਇਹ ਫੀਚਰ ਮਿਲਣ ਲੱਗਾ ਹੈ।
'ਆਟੋਮੈਟਿਕ ਐਲਬਮ' ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਵਟਸਐਪ ਦੇ 'ਆਟੋਮੈਟਿਕ ਐਲਬਮ' ਫੀਚਰ ਦੀ ਅਜੇ ਟੈਸਟਿੰਗ ਚਲ ਰਹੀ ਹੈ। ਜਦੋ ਇਸ ਫੀਚਰ ਨੂੰ ਪੇਸ਼ ਕਰ ਦਿੱਤਾ ਜਾਵੇਗਾ, ਤਾਂ ਚੈਨਲ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਇਸ ਫੀਚਰ ਦੀ ਵਰਤੋ ਕਰ ਸਕਣਗੇ। ਇਹ ਫੀਚਰ ਵਟਸਐਪ ਚੈਨਲ 'ਚ ਐਡਮਿਨ ਵੱਲੋ ਤਸਵੀਰਾਂ ਜਾਂ ਵੀਡੀਓਜ਼ ਭੇਜਣ ਦੀ ਸਥਿਤੀ 'ਚ ਕੰਮ ਕਰੇਗਾ। ਜਦੋ ਐਡਮਿਨ ਕੋਈ ਤਸਵੀਰਾਂ ਜਾਂ ਵੀਡੀਓਜ਼ ਨੂੰ ਚੈਨਲ 'ਚ ਭੇਜੇਗਾ, ਤਾਂ ਆਪਣੇ ਆਪ ਇਨ੍ਹਾਂ ਮਲਟੀ-ਮੀਡੀਆ ਫਾਈਲਾਂ ਦਾ ਐਲਬਮ ਬਣ ਜਾਵੇਗਾ। ਜਿਹੜੇ ਯੂਜ਼ਰਸ ਚੈਨਲ ਨੂੰ ਫਾਲੋ ਕਰਦੇ ਹਨ, ਉਹ ਯੂਜ਼ਰਸ ਐਲਬਮ 'ਤੇ ਈਮੋਜੀ ਦੀ ਮਦਦ ਨਾਲ ਪ੍ਰਤੀਕਿਰੀਆ ਦੇ ਸਕਦੇ ਹਨ।
ਵਟਸਐਪ 'ਤੇ ਸਟੇਟਸ ਸੈੱਟ ਕਰਨਾ ਹੋਵੇਗਾ ਆਸਾਨ: ਇਸ ਤੋਂ ਇਲਾਵਾ, ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਹੀ ਉਪਲਬਧ ਹੈ। ਕੰਪਨੀ ਐਪ 'ਚ ਸਟੇਟਸ ਸੈੱਟ ਕਰਨ ਲਈ ਦੋ ਨਵੇਂ ਆਪਸ਼ਨ ਸਟੇਟਸ ਟੈਬ ਦੇ ਅੰਦਰ ਦੇਣ ਵਾਲੀ ਹੈ। ਵਰਤਮਾਨ ਸਮੇਂ 'ਚ ਸਟੇਟਸ ਸੈੱਟ ਕਰਨ ਲਈ ਸਟੇਟਸ ਟੈਬ 'ਚ ਜਾ ਕੇ ਕੈਮਰਾ ਆਈਕਨ 'ਤੇ ਕਲਿੱਕ ਕਰਨਾ ਪੈਂਦਾ ਹੈ ਅਤੇ ਫਿਰ ਸਟੇਟਸ ਸੈੱਟ ਹੁੰਦਾ ਹੈ। ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਕੰਪਨੀ ਦੋ ਨਵੇਂ ਆਪਸ਼ਨ ਸਟੇਟਸ ਟੈਬ ਦੇ ਅੰਦਰ ਦੇਣ ਵਾਲੀ ਹੈ, ਜਿੱਥੇ ਯੂਜ਼ਰਸ ਨੂੰ ਇੱਕ ਕੈਮਰਾ ਆਈਕਨ ਅਤੇ ਪੇਂਸਿਲ ਬਟਨ ਟਾਪ ਰਾਈਟ 'ਚ ਨਜ਼ਰ ਆਵੇਗਾ। ਇੱਥੋ ਤੁਸੀਂ ਆਸਾਨੀ ਨਾਲ ਸਟੇਟਸ ਸੈੱਟ ਕਰ ਸਕੋਗੇ। ਜੇਕਰ ਤੁਹਾਨੂੰ ਕੋਈ ਵੀ ਮੀਡੀਆ ਫਾਈਲ ਸਟੇਟਸ 'ਚ ਪਾਉਣੀ ਹੈ, ਤਾਂ ਕੈਮਰਾ ਆਈਕਨ 'ਤੇ ਕਲਿੱਕ ਕਰੋ ਅਤੇ ਕੋਈ ਟੈਕਸਟ ਸ਼ੇਅਰ ਕਰਨਾ ਹੈ, ਤਾਂ ਪੇਂਸਿਲ ਬਟਨ 'ਤੇ ਕਲਿੱਕ ਕਰੋ। ਨਵੇਂ ਅਪਡੇਟ ਦੇ ਰਾਹੀ ਕੰਪਨੀ ਸਟੇਟਸ ਸ਼ੇਅਰ ਕਰਨ ਦੇ ਅਨੁਭਵ ਨੂੰ ਬਿਹਤਰ ਬਣਾਉਣ ਵਾਲੀ ਹੈ। ਫਿਲਹਾਲ, ਇਹ ਅਪਡੇਟ ਕੁਝ ਬੀਟਾ ਟੈਸਟਰਾਂ ਕੋਲ ਉਪਲਬਧ ਹੈ, ਜਿਸਨੂੰ ਆਉਣ ਵਾਲੇ ਸਮੇਂ 'ਚ ਸਾਰਿਆ ਲਈ ਰੋਲਆਊਟ ਕੀਤਾ ਜਾ ਸਕਦਾ ਹੈ।