ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਂਡਰਾਈਡ, IOS ਅਤੇ ਡੈਸਕਟਾਪ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ IOS ਬੀਟਾ ਟੈਸਟਰਾਂ ਲਈ ਇੱਕ ਨਵਾਂ 'ਥੀਮ ਫੀਚਰ' ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਐਪ ਦਾ ਮੇਨ ਕਲਰ ਬਦਲ ਸਕਦੇ ਹਨ। IOS ਯੂਜ਼ਰਸ ਨੂੰ Appearance ਸੈਕਸ਼ਨ ਦੇ ਅੰਦਰ ਇਹ ਫੀਚਰ ਮਿਲੇਗਾ। ਇਸ ਲਈ ਕੰਪਨੀ ਨੇ 5 ਅਲੱਗ ਕਲਰ ਦਿੱਤੇ ਹਨ, ਜਿਸ 'ਚ ਗ੍ਰੀਨ, ਬਲੂ, ਵਾਈਟ, ਪਿੰਕ ਅਤੇ ਵਾਇਲੇਟ ਕਲਰ ਸ਼ਾਮਲ ਹਨ। ਇਨ੍ਹਾਂ ਕਲਰਾਂ 'ਚੋ ਤੁਸੀਂ ਕੋਈ ਵੀ ਕਲਰ ਚੁਣ ਕੇ ਐਪ ਦੇ ਮੇਨ ਕਲਰ ਨੂੰ ਬਦਲ ਸਕਦੇ ਹੋ। ਇਸ ਨਾਲ ਤੁਹਾਡੇ ਵਟਸਐਪ ਦਾ ਲੁੱਕ ਬਦਲ ਜਾਵੇਗਾ।
-
📝 WhatsApp beta for iOS 24.1.10.70: what's new?
— WABetaInfo (@WABetaInfo) January 5, 2024 " class="align-text-top noRightClick twitterSection" data="
WhatsApp is working on a theme feature to choose the main color of the app, and it will be available in a future update!https://t.co/Teg05Wec04 pic.twitter.com/GeYIZO2r9v
">📝 WhatsApp beta for iOS 24.1.10.70: what's new?
— WABetaInfo (@WABetaInfo) January 5, 2024
WhatsApp is working on a theme feature to choose the main color of the app, and it will be available in a future update!https://t.co/Teg05Wec04 pic.twitter.com/GeYIZO2r9v📝 WhatsApp beta for iOS 24.1.10.70: what's new?
— WABetaInfo (@WABetaInfo) January 5, 2024
WhatsApp is working on a theme feature to choose the main color of the app, and it will be available in a future update!https://t.co/Teg05Wec04 pic.twitter.com/GeYIZO2r9v
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'ਥੀਮ ਫੀਚਰ': ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ 'ਥੀਮ ਫੀਚਰ' ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਫਿਲਹਾਲ, IOS 24.1.10.70 ਬੀਟਾ ਵਰਜ਼ਨ 'ਚ ਇਸ ਅਪਡੇਟ ਨੂੰ ਦੇਖਿਆ ਗਿਆ ਹੈ। ਵੈੱਬਸਾਈਟ ਅਨੁਸਾਰ, ਨਵਾਂ ਫੀਚਰ ਯੂਜ਼ਰਸ ਨੂੰ ਆਪਣੀ ਸ਼ਖਸੀਅਤ ਦੇ ਹਿਸਾਬ ਨਾਲ ਐਪ ਦੇ ਕਲਰ ਨੂੰ ਸੈੱਟ ਕਰਨ ਦਾ ਆਪਸ਼ਨ ਦਿੰਦਾ ਹੈ। ਇਸ ਨਾਲ ਯੂਜ਼ਰਸ ਦਾ ਅਨੁਭਵ ਹੋਰ ਵੀ ਬਿਹਤਰ ਹੋਵੇਗਾ।
ਹੁਣ ਫ੍ਰੀ 'ਚ ਨਹੀਂ ਲੈ ਸਕੋਗੇ ਚੈਟ ਦਾ ਬੈਕਅੱਪ: ਇਸ ਤੋਂ ਇਲਾਵਾ, ਕੰਪਨੀ ਨੇ ਵਟਸਐਪ 'ਚ ਇੱਕ ਨਵਾਂ ਬਦਲਾਅ ਵੀ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਤੁਸੀਂ ਆਪਣੀਆਂ ਚੈਟਾਂ ਨੂੰ ਗੂਗਲ ਡਰਾਈਵ 'ਚ ਸੇਵ ਕਰ ਸਕਦੇ ਹੋ। ਇਸਦੇ ਨਾਲ ਹੀ, ਤੁਸੀਂ ਮੈਸੇਜ, ਫੋਟੋ ਅਤੇ ਵੀਡੀਓ ਦਾ ਬੈਕਅੱਪ ਲੈ ਸਕਦੇ ਹੋ। ਕਰੀਬ 5 ਸਾਲ ਤੋਂ ਐਂਡਰਾਈਡ 'ਚ ਚੈਟ ਬੈਕਅੱਪ ਫ੍ਰੀ ਸੀ। ਵਟਸਐਪ ਖੁਦ ਡਾਟਾ ਨੂੰ ਸਟੋਰ ਕਰਦਾ ਸੀ, ਪਰ ਨਵੇਂ ਸਾਲ ਮੌਕੇ ਚੈਟ ਬੈਕਅੱਪ ਦੇ ਨਿਯਮ 'ਚ ਬਦਲਾਅ ਕੀਤਾ ਗਿਆ ਹੈ। ਹੁਣ ਐਂਡਰਾਈਡ ਯੂਜ਼ਰਸ ਨੂੰ ਆਪਣਾ ਚੈਟ ਬੈਕਅੱਪ ਗੂਗਲ ਡਰਾਈਵ ਅਕਾਊਂਟ ਦੀ ਸਟੋਰੇਜ ਨੂੰ ਦੇਖ ਕੇ ਕਰਨਾ ਹੋਵੇਗਾ। ਜਿੰਨੀ ਸਟੋਰੇਜ ਹੋਵੇਗੀ, ਉਨ੍ਹਾਂ ਹੀ ਤੁਸੀਂ ਚੈਟ ਬੈਕਅੱਪ ਲੈ ਸਕੋਗੇ। ਜੇਕਰ ਗੂਗਲ ਡਰਾਈਵ ਦੀ ਸਟੋਰੇਜ ਘਟ ਗਈ ਹੈ, ਤਾਂ ਤੁਹਾਨੂੰ ਵਾਧੂ ਸਪੇਸ ਗੂਗਲ ਤੋਂ ਖਰੀਦਣੀ ਹੋਵੇਗੀ। ਦ ਵਰਜ ਦੀ ਰਿਪੋਰਟ ਅਨੁਸਾਰ, ਵਟਸਐਪ ਨੇ ਇਹ ਅਪਡੇਟ ਐਂਡਰਾਈਡ ਬੀਟਾ ਵਰਜ਼ਨ 'ਚ ਰੋਲਆਊਟ ਕਰ ਦਿੱਤਾ ਹੈ ਅਤੇ ਜਲਦ ਹੀ ਹੋਰਨਾਂ ਐਂਡਰਾਈਡ ਯੂਜ਼ਰਸ ਲਈ ਵੀ ਪੇਸ਼ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਚੈਟ ਬੈਕਅੱਪ ਦੇ ਅੰਦਰ ਇੱਕ ਬੈਨਰ ਨਜ਼ਰ ਆਵੇਗਾ, ਜਿਸ 'ਚ ਇਸ ਬਾਰੇ ਜਾਣਕਾਰੀ ਦਿੱਤੀ ਹੋਵੇਗੀ।