ਹੈਦਰਾਬਾਦ: WhatsApp ਦੁਨੀਆ ਭਰ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਹੈ। ਆਪਣੇ ਕਰੋੜਾਂ ਯੂਜ਼ਰਸ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ WhatsApp ਇੰਸਟੈਂਟ ਮੈਸੇਜਿੰਗ ਐਪ ਵਿੱਚ ਨਵੇਂ ਫੀਚਰ ਜੋੜਦਾ ਰਹਿੰਦਾ ਹੈ। ਹੁਣ WhatsApp ਨੇ ਇੱਕ ਹੋਰ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਨਵੇਂ ਫੀਚਰ ਨੂੰ ਵਟਸਐਪ ਦੇ ਸਟੇਟਸ ਸੈਕਸ਼ਨ 'ਚ ਜੋੜਿਆ ਗਿਆ ਹੈ।
ਵਟਸਐਪ ਵੌਇਸ ਸਟੇਟਸ ਟੂਲ: ਵਟਸਐਪ ਨੇ ਐਂਡ੍ਰਾਇਡ ਅਤੇ ਆਈਓਐਸ ਯੂਜ਼ਰਸ ਲਈ ਵਾਇਸ ਸਟੇਟਸ ਟੂਲ ਜਾਰੀ ਕੀਤਾ ਹੈ। ਹੁਣ ਤੁਸੀਂ ਆਪਣੀ ਵੌਇਸ ਕਲਿੱਪ ਨੂੰ ਸਟੇਟਸ ਅਪਡੇਟ ਦੇ ਤੌਰ 'ਤੇ ਸੈੱਟ ਕਰ ਸਕਦੇ ਹੋ। ਹਾਲਾਂਕਿ ਇਹ ਅਪਡੇਟ ਮਾਰਚ 2023 'ਚ ਹੀ ਆ ਚੁੱਕੀ ਸੀ ਪਰ ਵਟਸਐਪ ਖੁਦ ਯੂਜ਼ਰਸ ਨੂੰ ਇਸ ਫੀਚਰ ਦੀ ਜਾਣਕਾਰੀ ਦੇ ਰਿਹਾ ਹੈ। ਹਰ ਕਿਸੇ ਦੇ ਵਟਸਐਪ 'ਤੇ ਕੰਪਨੀ ਵਲੋਂ ਆਪਣਾ ਸਟੇਟਸ ਅੱਪਡੇਟ ਕਰਕੇ ਲੋਕਾਂ ਨੂੰ ਵਾਇਸ ਸਟੇਟਸ ਟੂਲ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਵੌਇਸ ਸਟੇਟਸ ਨੂੰ ਇੰਨੇ ਸਮੇਂ ਲਈ ਕੀਤਾ ਜਾ ਸਕਦਾ ਸੈੱਟ: ਯੂਜ਼ਰਸ 30 ਸਕਿੰਟਾਂ ਤੱਕ ਦੀ ਆਵਾਜ਼ ਨੂੰ ਰਿਕਾਰਡ ਕਰ ਸਕਦੇ ਹਨ ਅਤੇ ਇਸ ਨੂੰ ਸਟੇਟਸ ਦੇ ਤੌਰ 'ਤੇ ਸੈੱਟ ਕਰ ਸਕਦੇ ਹਨ। ਤੁਸੀਂ ਸਟੇਟਸ ਲਗਾਉਦੇ ਸਮੇਂ ਕਲਰ ਪੈਲੇਟ ਬਟਨ 'ਤੇ ਕਲਿੱਕ ਕਰਕੇ ਸਟੇਟਸ ਦਾ ਬੈਕਗਰਾਊਂਡ ਕਲਰ ਵੀ ਬਦਲ ਸਕਦੇ ਹੋ। ਪਹਿਲਾਂ, ਯੂਜ਼ਰਸ ਸਿਰਫ ਪਰਸਨਲ ਚੈਟ ਅਤੇ ਗਰੁੱਪ ਚੈਟ ਵਿੱਚ ਵੌਇਸ ਮੈਸੇਜ ਭੇਜ ਸਕਦੇ ਸਨ, ਪਰ ਹਾਲ ਹੀ ਦੇ ਵਰਜ਼ਨ ਵਿੱਚ ਵੌਇਸ ਮੈਸੇਜਾਂ ਨੂੰ ਸਟੇਟਸ ਦੇ ਰੂਪ ਵਿੱਚ ਸਾਂਝਾ ਕਰਨ ਦਾ ਵਿਕਲਪ ਸ਼ਾਮਲ ਕੀਤਾ ਗਿਆ ਹੈ।
- Fast Charging Bike: ਭਾਰਤ 'ਚ ਲਾਂਚ ਹੋਵੇਗੀ 12 ਮਿੰਟ 'ਚ ਚਾਰਜ ਹੋਣ ਵਾਲੀ ਇਲੈਕਟ੍ਰਿਕ ਬਾਈਕ
- WhatsApp Business New Feature: ਵਟਸਐਪ ਰੋਲਆਓਟ ਕਰਨ ਜਾ ਰਿਹਾ ਇੱਕ ਹੋਰ ਫੀਚਰ, ਫਿਲਹਾਲ ਇਨ੍ਹਾਂ ਯੂਜ਼ਰਸ ਲਈ ਉਪਲਬਧ
- Chrome Desktop Version: ਗੂਗਲ ਕਰੋਮ ਦੇ ਸਾਈਡ ਪੈਨਲ ਦਾ ਡੈਸਕਟੌਪ ਵਰਜ਼ਨ ਜਲਦ, ਮੈਨੀਫੈਸਟ V3 ਐਕਸਟੈਂਸ਼ਨ ਨੂੰ ਕਰੇਗਾ ਸਪੋਰਟ
ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਵਟਸਐਪ ਵੌਇਸ ਸਟੇਟਸ ਟੂਲ:
- ਆਪਣੇ ਸਮਾਰਟਫੋਨ 'ਤੇ WhatsApp ਐਪ ਖੋਲ੍ਹੋ।
- ਸਟੇਟਸ ਮੀਨੂ 'ਤੇ ਜਾਣ ਲਈ ਖੱਬੇ ਪਾਸੇ ਸਵਾਈਪ ਕਰੋ।
- ਸਕਰੀਨ ਦੇ ਹੇਠਲੇ-ਸੱਜੇ ਕੋਨੇ ਵਿੱਚ ਪੈੱਨ ਚਿੰਨ੍ਹ 'ਤੇ ਟੈਪ ਕਰੋ।
- ਆਪਣੀ ਅਵਾਜ਼ ਨੂੰ ਰਿਕਾਰਡ ਕਰਨਾ ਸ਼ੁਰੂ ਕਰਨ ਲਈ ਮਾਈਕ੍ਰੋਫ਼ੋਨ ਆਈਕਨ ਨੂੰ ਟੈਪ ਕਰਕੇ ਹੋਲਡ ਕਰੋ।
- ਫਿਰ ਰਿਕਾਰਡਿੰਗ ਤੋਂ ਬਾਅਦ ਸਬਮਿਟ ਬਟਨ 'ਤੇ ਕਲਿੱਕ ਕਰੋ।
- ਇਸ ਤਰ੍ਹਾਂ ਤੁਸੀ ਆਪਣਾ ਵਾਇਸ ਸਟੇਟਸ ਅਪਲੋਡ ਕਰ ਸਕੋਗੇ।