ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਇਸ ਵਾਰ ਵੀ ਵਟਸਐਪ ਨੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਵਟਸਐਪ ਚੈਨਲ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ।
-
📝 WhatsApp beta for Android 2.24.2.11: what's new?
— WABetaInfo (@WABetaInfo) January 11, 2024 " class="align-text-top noRightClick twitterSection" data="
WhatsApp is rolling out a feature to share polls in channels, and it’s available to some beta testers!https://t.co/rLHVLxgJat pic.twitter.com/OUZDRAyuue
">📝 WhatsApp beta for Android 2.24.2.11: what's new?
— WABetaInfo (@WABetaInfo) January 11, 2024
WhatsApp is rolling out a feature to share polls in channels, and it’s available to some beta testers!https://t.co/rLHVLxgJat pic.twitter.com/OUZDRAyuue📝 WhatsApp beta for Android 2.24.2.11: what's new?
— WABetaInfo (@WABetaInfo) January 11, 2024
WhatsApp is rolling out a feature to share polls in channels, and it’s available to some beta testers!https://t.co/rLHVLxgJat pic.twitter.com/OUZDRAyuue
ਵਟਸਐਪ ਚੈਨਲ ਯੂਜ਼ਰਸ ਲਈ ਆਇਆ ਨਵਾਂ ਫੀਚਰ: ਵਟਸਐਪ ਨੇ ਇੱਕ ਸਾਲ ਪਹਿਲਾ ਆਪਣੇ ਪਲੇਟਫਾਰਮ 'ਤੇ ਪੋਲ ਦੀ ਸੁਵਿਧਾ ਸ਼ੁਰੂ ਕੀਤੀ ਸੀ। ਇਸ ਫੀਚਰ ਰਾਹੀ ਯੂਜ਼ਰਸ ਕਿਸੇ ਵੀ ਸਵਾਲ ਦਾ ਜਵਾਬ ਮੰਗਣ ਲਈ ਕੁਝ ਆਪਸ਼ਨ ਦੇ ਨਾਲ ਪੋਲ ਕ੍ਰਿਏਟ ਕਰ ਸਕਦੇ ਸੀ ਅਤੇ ਇਸ ਪੋਲ ਨੂੰ ਆਪਣੇ ਦੋਸਤਾਂ ਜਾਂ ਗਰੁੱਪ ਦੇ ਲੋਕਾਂ ਨੂੰ ਭੇਜ ਸਕਦੇ ਸੀ। ਹੁਣ ਕੰਪਨੀ ਨੇ ਪੋਲ ਨੂੰ ਵਟਸਐਪ ਚੈਨਲ 'ਚ ਵੀ ਸ਼ੇਅਰ ਕਰਨ ਦਾ ਆਪਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਯੂਜ਼ਰਸ ਨੂੰ ਆਪਣੇ ਕਿਸੇ ਵੀ ਸਵਾਲ 'ਤੇ ਜ਼ਿਆਦਾ ਵੋਟਾਂ ਮਿਲ ਸਕਣਗੀਆਂ। ਹੁਣ ਤੱਕ ਯੂਜ਼ਰਸ ਪੋਲ ਕ੍ਰਿਏਟ ਕਰਨ ਤੋਂ ਬਾਅਦ ਉਸਨੂੰ ਆਪਣੇ ਦੋਸਤਾਂ ਅਤੇ ਗਰੁੱਪ 'ਚ ਭੇਜਦੇ ਸੀ, ਜਿੱਥੇ ਉਨ੍ਹਾਂ ਨੂੰ ਆਪਣੇ ਸਵਾਲ 'ਤੇ ਜ਼ਿਆਦਾ ਵੋਟਿੰਗ ਨਹੀਂ ਮਿਲ ਪਾਉਦੀਆਂ ਸੀ ਪਰ ਹੁਣ ਵਟਸਐਪ ਚੈਨਲ 'ਤੇ ਪੋਲ ਸ਼ੇਅਰ ਕਰਨ ਨਾਲ ਯੂਜ਼ਰਸ ਨੂੰ ਕਿਸੇ ਵੀ ਪੋਲ 'ਤੇ ਜ਼ਿਆਦਾ ਵੋਟਿੰਗ ਮਿਲ ਸਕਦੀ ਹੈ।
ਇਨ੍ਹਾਂ ਯੂਜ਼ਰਸ ਨੂੰ ਮਿਲ ਰਿਹਾ ਵਟਸਐਪ ਦਾ ਨਵਾਂ ਫੀਚਰ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਅਨੁਸਾਰ, ਇਸ ਫੀਚਰ ਨੂੰ ਯੂਜ਼ਰਸ ਨੇ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਲਈ ਪੇਸ਼ ਕੀਤਾ ਹੈ। ਇਸ ਵੈੱਬਸਾਈਟ ਨੇ ਵਟਸਐਪ ਦੇ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਮੈਟਾ ਨੇ ਵਟਸਐਪ ਚੈਨਲ ਲਈ ਪੋਲ ਨੂੰ ਸ਼ੇਅਰ ਕਰਨ ਵਾਲੇ ਇਸ ਨਵੇਂ ਫੀਚਰ ਨੂੰ ਐਂਡਰਾਈਡ ਬੀਟਾ 2.23.24.12 ਅਪਡੇਟ ਦੇ ਲਈ ਜਾਰੀ ਕੀਤਾ ਹੈ। ਇਹ ਫੀਚਰ ਫਿਲਹਾਲ ਟੈਸਟਿੰਗ ਪੜਾਅ 'ਚ ਹੈ। IOS ਯੂਜ਼ਰਸ ਲਈ ਅਜੇ ਇਸ ਫੀਚਰ ਨੂੰ ਜਾਰੀ ਨਹੀਂ ਕੀਤਾ ਗਿਆ ਹੈ।
ਵਟਸਐਪ ਸਟਿੱਕਰ ਫੀਚਰ: ਇਸ ਤੋਂ ਇਲਾਵਾ, ਕੰਪਨੀ ਨੇ IOS ਯੂਜ਼ਰਸ ਲਈ ਵੀ ਕਸਟਮ ਸਟਿੱਕਰ ਬਣਾਉਣ ਦਾ ਫੀਚਰ ਰੋਲਆਊਟ ਕੀਤਾ ਹੈ। ਇਸਦੇ ਨਾਲ ਹੀ ਯੂਜ਼ਰਸ ਸਟਿੱਕਰ ਨੂੰ ਐਡਿਟ ਵੀ ਕਰ ਸਕਦੇ ਹਨ। ਆਈਫੋਨ ਯੂਜ਼ਰਸ ਆਪਣੀ ਗੈਲਰੀ ਤੋ ਕਿਸੇ ਵੀ ਫੋਟੋ ਨੂੰ ਸਟਿੱਕਰ 'ਚ ਬਦਲ ਸਕਦੇ ਹਨ। ਫੋਟੋ ਨੂੰ ਸਟਿੱਕਰ 'ਚ ਬਦਲਣ ਤੋਂ ਬਾਅਦ ਯੂਜ਼ਰਸ ਇਸ 'ਚ ਟੈਕਸਟ ਅਤੇ ਈਮੋਜੀ ਆਦਿ ਲਗਾ ਕੇ ਇਸਨੂੰ ਹੋਰ ਵੀ ਸ਼ਾਨਦਾਰ ਬਣਾ ਸਕਦੇ ਹਨ।