ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਗਰੁੱਪ ਕਾਲਿੰਗ ਲਈ ਯੂਜ਼ਰਸ ਦੀ ਲਿਮਿਟ ਵਧਾ ਦਿੱਤੀ ਹੈ। ਹੁਣ ਤੁਸੀਂ ਵਟਸਐਪ ਗਰੁੱਪ ਕਾਲ 'ਚ 31 ਲੋਕਾਂ ਨੂੰ ਜੋੜ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਇਏ ਕਿ ਪਹਿਲਾ ਵਟਸਐਪ 'ਤੇ ਗਰੁੱਪ ਕਾਲ ਕਰਨ ਲਈ ਲਿਮਿਟ 7 ਸੀ, ਜਿਸਨੂੰ ਬਾਅਦ 'ਚ ਵਧਾ ਕੇ 15 ਕਰ ਦਿੱਤਾ ਗਿਆ ਸੀ ਅਤੇ ਹੁਣ ਇਸਦੀ ਲਿਮਿਟ ਵਧਾ ਕੇ 31 ਕਰ ਦਿੱਤੀ ਗਈ ਹੈ। ਵਟਸਐਪ ਨੇ ਫਿਲਹਾਲ ਇਸ ਫੀਚਰ ਨੂੰ IOS ਵਰਜ਼ਨ ਲਈ ਲਾਈਵ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਪਿਛਲੇ ਸਾਲ ਇਸ ਫੀਚਰ ਦਾ ਐਲਾਨ ਕੀਤਾ ਸੀ ਅਤੇ ਦੱਸਿਆ ਸੀ ਕਿ ਆਉਣ ਵਾਲੇ ਸਮੇਂ 'ਚ ਗਰੁੱਪ ਕਾਲ 'ਚ ਕੁੱਲ 31 ਯੂਜ਼ਰਸ ਜੁੜ ਸਕਣਗੇ। ਇਹ ਫੀਚਰ Microsoft Teams ਅਤੇ ਗੂਗਲ ਮੀਟ ਵਰਗਾ ਹੈ।
-
📝 WhatsApp for iOS 23.22.72: what's new?
— WABetaInfo (@WABetaInfo) October 30, 2023 " class="align-text-top noRightClick twitterSection" data="
WhatsApp is widely rolling out a feature to initiate group calls with up to 31 participants!https://t.co/qHgMfYOJdR pic.twitter.com/hpexm0tXh3
">📝 WhatsApp for iOS 23.22.72: what's new?
— WABetaInfo (@WABetaInfo) October 30, 2023
WhatsApp is widely rolling out a feature to initiate group calls with up to 31 participants!https://t.co/qHgMfYOJdR pic.twitter.com/hpexm0tXh3📝 WhatsApp for iOS 23.22.72: what's new?
— WABetaInfo (@WABetaInfo) October 30, 2023
WhatsApp is widely rolling out a feature to initiate group calls with up to 31 participants!https://t.co/qHgMfYOJdR pic.twitter.com/hpexm0tXh3
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਦਾ ਨਵਾਂ ਫੀਚਰ: ਵਟਸਐਪ ਦੇ ਇਸ ਫੀਚਰ ਨੂੰ ਫਿਲਹਾਲ IOS ਵਰਜ਼ਨ ਲਈ ਲਾਂਚ ਕੀਤਾ ਗਿਆ ਹੈ। ਇਸ ਫੀਚਰ ਰਾਹੀ ਯੂਜ਼ਰਸ ਹੁਣ 31 ਲੋਕਾਂ ਨਾਲ ਗਰੁੱਪ ਕਾਲ 'ਚ ਜੁੜ ਸਕਦੇ ਹਨ। ਇਸ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਇਸ ਫੀਚਰ ਨੂੰ ਐਕਟਿਵ ਕਰਨਾ ਹੋਵੇਗਾ।
31 ਲੋਕਾਂ ਨੂੰ ਗਰੁੱਪ ਕਾਲ 'ਚ ਇਸ ਤਰ੍ਹਾਂ ਜੋੜ ਸਕਦੇ ਹੋ: ਇਸ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਗਰੁੱਪ ਚੈਟ ਖੋਲੋ। ਹੁਣ ਵੀਡੀਓ ਕਾਲ ਜਾਂ ਵਾਈਸ ਕਾਲ ਬਟਨ 'ਤੇ ਟੈਪ ਕਰੋ। ਫਿਰ ਪੁਸ਼ਟੀ ਕਰੋ ਕਿ ਤੁਸੀਂ ਕਿਹੜੇ ਗਰੁੱਪ ਨੂੰ ਕਾਲ ਕਰਨਾ ਚਾਹੁੰਦੇ ਹੋ। ਜੇਕਰ ਤੁਹਾਡੇ ਗਰੁੱਪ 'ਚ 32 ਜਾਂ ਇਸ ਤੋਂ ਘਟ ਯੂਜ਼ਰਸ ਹਨ, ਤਾਂ ਸਾਰੇ ਮੌਜ਼ੂਦ ਯੂਜ਼ਰਸ ਨਾਲ ਗਰੁੱਪ ਕਾਲ ਸ਼ੁਰੂ ਹੋ ਜਾਵੇਗੀ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਗਰੁੱਪ 'ਚ 31 ਜਾਂ ਇਸ ਤੋਂ ਜ਼ਿਆਦਾ ਯੂਜ਼ਰਸ ਹਨ, ਤਾਂ ਤੁਹਾਨੂੰ 31 ਲੋਕਾਂ ਨੂੰ ਚੁਣਨਾ ਹੋਵੇਗਾ, ਜਿਨ੍ਹਾਂ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ। 31 ਯੂਜ਼ਰਸ ਨੂੰ ਚੁਣਨ ਤੋਂ ਬਾਅਦ ਤੁਸੀਂ ਵੀਡੀਓ ਕਾਲ ਜਾਂ ਵਾਈਸ ਕਾਲ 'ਤੇ ਟੈਪ ਕਰਕੇ ਕਾਲ ਸ਼ੁਰੂ ਕਰ ਸਕਦੇ ਹੋ।