ਹੈਦਰਾਬਾਦ: ਵਟਸਐਪ ਨੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਭਾਰਤ 'ਚ ਸਤੰਬਰ ਮਹੀਨੇ ਦੌਰਾਨ 71.1 ਲੱਖ ਅਕਾਊਂਟਸ 'ਤੇ ਪਾਬੰਧੀ ਲਗਾ ਦਿੱਤੀ ਹੈ। ਇਹ ਜਾਣਕਾਰੀ ਵਟਸਐਪ ਵੱਲੋ ਜਾਰੀ ਕੀਤੀ ਗਈ ਰਿਪੋਰਟ 'ਚ ਸਾਹਮਣੇ ਆਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 25.7 ਲੱਖ ਅਕਾਊਂਟਸ ਨੂੰ ਆਪਣੇ ਵੱਲੋਂ ਕਦਮ ਚੁੱਕਦੇ ਹੋਏ ਪਹਿਲਾ ਹੀ ਪਾਬੰਧੀ ਲਗਾ ਦਿੱਤੀ ਗਈ ਸੀ। 1 ਤੋਂ 30 ਸਤੰਬਰ ਦੇ ਵਿਚਕਾਰ ਪਲੇਟਫਾਰਮ ਨੂੰ ਸ਼ਿਕਾਇਤ ਅਪੀਲ ਕਮੇਟੀ ਤੋਂ ਛੇ ਆਦੇਸ਼ ਮਿਲੇ ਸੀ, ਜਿਨ੍ਹਾਂ 'ਚੋ ਸਾਰੇ ਆਦੇਸ਼ਾ ਦੀ ਪਾਲਣਾ ਕੀਤੀ ਗਈ ਹੈ। ਵਟਸਐਪ ਨੇ ਕਿਹਾ ਕਿ ਯੂਜ਼ਰਸ ਵੱਲੋ ਸਤੰਬਰ 'ਚ 10,442 ਮਾਮਲਿਆਂ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਸੀ।
ਸਤੰਬਰ ਮਹੀਨੇ 'ਚ ਮਿਲੀਆਂ ਸੀ ਇੰਨੀਆਂ ਸ਼ਿਕਾਇਤਾ: ਵਟਸਐਪ ਦੇ ਦੇਸ਼ ਭਰ 'ਚ 50 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਕੰਪਨੀ ਨੂੰ ਸਤੰਬਰ ਮਹੀਨੇ 'ਚ 10,442 ਸ਼ਿਕਾਇਤਾਂ ਮਿਲੀਆਂ ਸੀ, ਜਿਨ੍ਹਾਂ 'ਚੋ 85 'ਤੇ ਕਾਰਵਾਈ ਕੀਤੀ ਗਈ ਹੈ। ਕੰਪਨੀ ਅਨੁਸਾਰ, "ਇਸ ਰਿਪੋਰਟ ਵਿੱਚ ਯੂਜ਼ਰਸ ਦੀਆਂ ਸ਼ਿਕਾਇਤਾਂ ਅਤੇ WhatsApp ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਦੇ ਵੇਰਵੇ ਸ਼ਾਮਲ ਹਨ। ਇਸਦੇ ਨਾਲ ਹੀ ਪਲੇਟਫਾਰਮ 'ਤੇ ਦੁਰਵਿਵਹਾਰ ਨਾਲ ਨਜਿੱਠਣ ਲਈ WhatsApp ਦੀਆਂ ਆਪਣੀਆਂ ਰੋਕਥਾਮ ਵਾਲੀਆਂ ਕਾਰਵਾਈਆਂ ਵੀ ਸ਼ਾਮਲ ਹਨ।'' ਇਸ ਤੋਂ ਇਲਾਵਾ, ਕੰਪਨੀ ਨੂੰ ਸਤੰਬਰ ਮਹੀਨੇ ਵਿੱਚ ਸ਼ਿਕਾਇਤ ਅਪੀਲ ਕਮੇਟੀ ਤੋਂ ਛੇ ਆਦੇਸ਼ ਮਿਲੇ ਸੀ, ਜਿਨ੍ਹਾਂ 'ਚੋ ਸਾਰੇ ਆਦੇਸ਼ਾ ਦੀ ਪਾਲਣਾ ਕੀਤੀ ਗਈ ਹੈ। ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਈ ਵਾਰ ਨਫ਼ਰਤ ਵਾਲੇ ਭਾਸ਼ਣ, ਗਲਤ ਜਾਣਕਾਰੀ ਅਤੇ ਗਲਤ ਖਬਰਾਂ ਲਈ ਕੀਤਾ ਜਾਂਦਾ ਹੈ। ਇਸ ਤੋਂ ਬਚਣ ਲਈ ਕੰਪਨੀਆਂ ਅਕਾਊਂਟ ਬੈਨ ਕਰਨ ਵਰਗੇ ਚਦਮ ਚੁੱਕਦੀਆਂ ਹਨ।
ਅਕਤੂਬਰ 'ਚ ਬੈਨ ਹੋਏ 74 ਲੱਖ ਅਕਾਊਂਟਸ: ਇਸਦੇ ਨਾਲ ਹੀ ਯੂਜ਼ਰਸ ਤੋਂ ਮਿਲੀ ਜਾਣਕਾਰੀ ਅਨੁਸਾਰ, ਜਾਂਚ ਤੋਂ ਬਾਅਦ ਕਈ ਮਾਮਲਿਆਂ ਨੂੰ ਕਾਰਵਾਈ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਾਬੰਦੀਸ਼ੁਦਾ ਅਕਾਊਂਟਸ ਨੂੰ ਬਹਾਲ ਕਰਨ ਦੀ ਬੇਨਤੀ ਨੂੰ ਅਸਵੀਕਾਰ ਕਰਨਾ ਜਾਂ ਇਹ ਸਾਬਤ ਕਰਨਾ ਕਿ ਜਿਸ ਅਕਾਊਂਟ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ, ਉਸ ਵੱਲੋ ਭਾਰਤੀ ਕਾਨੂੰਨ ਜਾਂ WhatsApp ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ ਗਈ ਸੀ, ਵਰਗੇ ਮਾਮਲੇ ਸ਼ਾਮਲ ਹਨ। ਇੱਥੇ ਇਹ ਦੱਸਣਯੋਗ ਹੈ ਕਿ ਵਟਸਐਪ ਨੇ ਅਗਸਤ 'ਚ 74 ਲੱਖ ਅਕਾਊਂਟਸ 'ਤੇ ਪਾਬੰਦੀ ਲਗਾ ਦਿੱਤੀ ਸੀ।