ETV Bharat / state

ਡੰਕੀ ਲਗਾਕੇ ਅਮਰੀਕਾ ਜਾ ਰਹੇ 33 ਸਾਲ ਦੇ ਨੌਜਵਾਨ ਦੀ ਮੌਤ, 6 ਭੈਣਾਂ ਦਾ ਭਰਾ ਸੀ ਮ੍ਰਿਤਕ - PUNJABI YOUTH DIES IN GUATEMALA

ਡੰਕੀ ਲਗਾ ਕੇ ਅਮਰੀਕਾ ਜਾ ਰਹੇ ਅਜਨਾਲਾ ਦੇ ਕਸਬਾ ਰਾਮਦਾਸ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਪੜ੍ਹੋ ਪੂਰੀ ਖਬਰ...

Punjabi youth dies in Guatemala
ਅਮਰੀਕਾ ਜਾ ਰਹੇ ਨੌਜਵਾਨ ਦੀ ਮੌਤ (ETV Bharat)
author img

By ETV Bharat Punjabi Team

Published : Feb 9, 2025, 4:19 PM IST

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਰਾਮਦਾਸ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਗੁਆਟੇਮਾਲਾ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਡੰਕੀ ਲਗਾਕੇ ਅਮਰੀਕਾ ਜਾ ਰਿਹਾ ਸੀ। ਮੌਤ ਸਬੰਧੀ ਜਾਣਕਾਰੀ ਉਸ ਦੇ ਦੋਸਤਾਂ ਨੇ ਫੋਨ ਦੇ ਰਾਹੀਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਹੈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਸਦਮੇ ਵਿੱਚ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕੀ ਉਨ੍ਹਾਂ ਦੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ। ਇਸ ਮੌਕੇ ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ। ਮੰਤਰੀ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਗੁਰਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ।

ਅਮਰੀਕਾ ਜਾ ਰਹੇ ਨੌਜਵਾਨ ਦੀ ਮੌਤ (ETV Bharat)

ਗੁਆਟਾਮਾਲਾ ਜਾ ਕੇ ਹੋਈ ਮੌਤ

ਮ੍ਰਿਤਕ ਗੁਰਪ੍ਰੀਤ ਸਿੰਘ 6 ਭੈਣਾਂ ਦਾ ਭਰਾ ਸੀ ਅਤੇ ਤਿੰਨ ਮਹੀਨੇ ਪਹਿਲਾਂ ਹੀ ਘਰੋਂ ਅਮਰੀਕਾ ਜਾਣ ਲਈ ਰਵਾਨਾ ਹੋਇਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ "ਪਹਿਲਾਂ ਗੁਰਪ੍ਰੀਤ ਸਿੰਘ ਇੰਗਲੈਂਡ ਗਿਆ ਸੀ ਅਤੇ ਫਿਰ ਉਹ ਘਰ ਵਾਪਿਸ ਆ ਗਿਆ। ਘਰ ਆਕੇ ਉਹ ਕਹਿਣ ਲੱਗਾ ਕਿ ਉਸਨੇ ਹੁਣ ਅਮਰੀਕਾ ਹੀ ਜਾਣਾ ਹੈ। ਅਮਰੀਕਾ ਜਾਣ ਲਈ ਪਹਿਲਾਂ ਗੁਰਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਨੂੰ ਅਸੀਂ ਸਾਢੇ 16 ਲੱਖ ਰੁਪਏ ਦਿੱਤੇ ਸਨ ਫਿਰ ਉਨ੍ਹਾਂ ਗੁਰਪ੍ਰੀਤ ਸਿੰਘ ਨੂੰ ਗੁਆਨਾ ਤੱਕ ਪਹੁੰਚਾਇਆ। ਫਿਰ ਇਸ ਤੋਂ ਅੱਗੇ ਮੁਹੰਮਦ ਨਾਂ ਦੇ ਪਾਕਿਸਤਾਨੀ ਏਜੰਟ ਨਾਲ ਗੱਲ ਹੋਈ ਅਤੇ ਉਸਨੂੰ ਵੀ ਪੂਰੇ ਪੈਸੇ ਦੇ ਦਿੱਤੇ ਸਨ, ਪਰ ਰਾਸਤੇ ਵਿੱਚ ਗੁਰਪ੍ਰੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਗੁਆਟਾਮਾਲਾ ਜਾ ਕੇ ਉਸਦੀ ਮੌਤ ਹੋ ਗਈ।"

ਪੀੜਤ ਪਰਿਵਾਰ ਨੇ ਦੱਸਿਆ ਕਿ ਮੌਤ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਦੇ ਦੋਸਤਾਂ ਨੇ ਫੋਨ ਕਰਕੇ ਦਿੱਤੀ ਹੈ। ਉਸਦੇ ਨਾਲ ਦੇ ਮੁੰਡਿਆਂ ਨੇ ਦੱਸਿਆ ਸੀ ਕਿ ਉਸਨੇ ਉਨ੍ਹਾਂ ਨਾਲ ਇੱਕ ਕਮਰੇ ਵਿੱਚ ਰਾਤ ਕੱਟੀ ਅਤੇ ਸਵੇਰੇ ਬੈਗ ਲੈਕੇ ਅੱਗੇ ਰਵਾਨਾ ਹੋਣ ਲਈ ਗੱਡੀ ਵਿੱਚ ਬੈਠੇ ਹੀ ਸੀ ਤਾਂ ਗੁਰਪ੍ਰੀਤ ਸਿੰਘ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ ਅਤੇ ਕੁਝ ਹੀ ਪਲਾ ਵਿੱਚ ਉਸਦੀ ਮੌਤ ਹੋ ਗਈ।

ਮ੍ਰਿਤਕ ਦੇਹ ਨੂੰ ਵਾਪਸ ਲਿਆਦਾਂ ਜਾਵੇਗਾ ਭਾਰਤ

ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ "ਪੰਜਾਬ ਦੇ ਬਹੁਤ ਸਾਰੇ ਲੋਕ ਗਲਤ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਜਾ ਰਹੇ ਹਨ, ਪਰ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਹੀ ਵਿਦੇਸ਼ ਭੇਜਣਾ ਚਾਹੀਦਾ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਬਹੁਤ ਧੱਕੇ ਖਾ ਕੇ ਅਮਰੀਕਾ ਜਾ ਰਿਹਾ ਸੀ, ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ ਜੋ ਕਿ ਬਹੁਤ ਹੀ ਮੰਦਭਾਗੀ ਖਬਰ ਹੈ। ਪਰਿਵਾਰ ਨੇ ਕਾਫੀ ਪੈਸੇ ਲਗਾ ਕੇ ਉਸਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਮੰਗ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਮੰਤਰੀ ਧਾਲੀਵਾਲ ਨੇ ਕਿਹਾ ਕਿ ਜਲਦ ਉਹ ਗੁਆਟਾਮਾਲਾ ਦੀ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ।"

ETV Bharat Logo

Copyright © 2025 Ushodaya Enterprises Pvt. Ltd., All Rights Reserved.