ਨਵੀਂ ਦਿੱਲੀ: ਗੂਗਲ ਸਰਚ ’ਤੇ ਉਪਲਬੱਧ ਪ੍ਰਾਈਵੇਟ ਗਰੁੱਪ ਚੈਟ ਲਿੰਕ ਤੋਂ ਚਿੰਤਤ ਵਟਸਐਪ ਨੇ ਕਿਹਾ ਕਿ ਉਸਨੇ ਗੂਗਲ ਨੂੰ ਅਜਿਹੀ ਚੈਟ ਨੂੰ ਸਰਵਜਨਕ ਨਹੀਂ ਕਰਨ ਲਈ ਕਿਹਾ ਹੈ ਅਤੇ ਯੂਜਰਜ਼ ਨੂੰ ਸਰਵਜਨਿਕ ਰੂਪ ’ਚ ਆਸਾਨੀ ਨਾਲ ਐਕਸੇਸ ਕੀਤੀਆਂ ਜਾਣ ਵਾਲੀਆਂ ਵੈਬ-ਸਾਈਟਾਂ ’ਤੇ ਗਰੁੱਪ ਚੈਟ ਲਿੰਕ ਸਾਂਝਾ ਨਹੀਂ ਕਰਨ ਦੀ ਸਲਾਹ ਦਿੱਤੀ ਹੈ।
ਹਾਲਾਂਕਿ, ਇੰਡੈਕਸ ਵਟਸਐਪ ਗਰੁੱਪ ਚੈਟ ਲਿੰਕ ਨੂੰ ਹੁਣ ਗੂਗਲ ’ਤੇ ਹਟਾ ਦਿੱਤਾ ਗਿਆ ਹੈ।
ਸੁਤੰਤਰ ਸਾਈਬਰ ਰਿਸਰਚਰ ਰਾਜਸ਼ੇਖਰ ਰਾਜਹਰਿਆ ਨੇ ਐਤਵਾਰ ਨੂੰ ਦੱਸਿਆ ਕਿ ਆਈਏਐਨਐਸ ਸਹਿਤ ਸਕ੍ਰੀਨ-ਸ਼ਾਟ ਸਾਂਝਾ ਕੀਤੇ, ਜਿਸ ’ਚ ਗੂਗਲ ਵਟਸਐਪ ਗਰੁੱਪ ਚੈਟ ਇਨਵਾਈਟ ਨੂੰ ਇੰਡੈਕਸ ਕਰਦਿਆਂ ਦਿਖਾਇਆ ਗਿਆ ਹੈ।
ਵਟਸਐਪ ਕੰਪਨੀ ਦੇ ਬੁਲਾਰੇ ਨੇ ਆਈਏਐਨਐਸ ਨੂੰ ਦੱਸਿਆ, 'ਮਾਰਚ 2020 ’ਚ ਵਟਸਐਪ ਨੇ ਸਾਰੇ ਡੀਪ ਲਿੰਕ ਪੇਜ਼ਾਂ ’ਤੇ 'ਨੋ ਇੰਡੈਕਸ' ਟੈਗ ਨੂੰ ਸ਼ਾਮਲ ਕੀਤਾ ਹੈ ਜੋ, ਉਨ੍ਹਾਂ ਨੂੰ ਇੰਡੈਕਸਿੰਗ ਤੋਂ ਬਾਹਰ ਕਰ ਦੇਵੇਗਾ। ਅਸੀਂ ਗੂਗਲ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਇਨ੍ਹਾਂ ਚੈਟਸ ਨੂੰ ਇੰਡੈਕਸ ਨਾ ਕੀਤਾ ਜਾਵੇ।'